
ਅਜੇ ਦੇਵਗਨ ਨੂੰ ਉਨ੍ਹਾਂ ਦੇ ਕਰੀਬੀ ਅਤੇ ਘਰ ਦੇ ਮੈਂਬਰ ਰਾਜੂ ਨਾਮ ਨਾਲ ਬੁਲਾਉਂਦੇ ਹਨ
ਬਾਲੀਵੁੱਡ ਵਿਚ ਕਾਮੇਡੀ, ਐਕਸ਼ਨ, ਸੀਰੀਅਸ ਅਤੇ ਲੱਗਭੱਗ ਹਰ ਤਰ੍ਹਾਂ ਦੀਆਂ ਫਿਲਮਾਂ ਕਰਨ ਵਾਲੇ ਅਦਾਕਾਰ ਅਜੈ ਦੇਵਗਨ ਅੱਜ ਅਪਣਾ 49 ਵਾਂ ਜਨਮਦਿਨ ਮਨਾ ਰਹੇ ਹਨ । ਅਜੈ ਨੂੰ ਉਨ੍ਹਾਂ ਦੀ ਜ਼ਬਰਦਸਤ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਅਜੈ ਦਾ ਜਨਮ 2 ਅਪ੍ਰੈਲ 1969 ਦਿੱਲੀ 'ਚ ਹੋਇਆ ਸੀ। ਅਜੇ ਦੇਵਗਨ ਨੇ ਇੰਡਸਟਰੀ ਵਿਚ ਐਕਸ਼ਨ ਹੀਰੋ ਦੇ ਤੌਰ 'ਤੇ ਨਾਮ ਕਮਾਇਆ। ਬਹੁਤ ਹੀ ਘਟ ਲੋਕ ਜਾਣਦੇ ਹਨ ਕਿ ਅਜੇ ਦੇਵਗਨ ਦਾ ਅਸਲੀ ਨਾਮ ਵਿਸ਼ਾਲ ਵੀਰੂ ਦੇਵਗਨ ਹੈ ਪਰ ਬਾਅਦ 'ਚ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦਾ ਨਾਮ ਬਦਲ ਦਿਤਾ ਅਤੇ ਅਜੇ ਨਾਮ ਰੱਖ ਦਿਤਾ । ਅਜੇ ਦੇਵਗਨ ਨੂੰ ਉਨ੍ਹਾਂ ਦੇ ਕਰੀਬੀ ਅਤੇ ਘਰ ਦੇ ਮੈਂਬਰ ਰਾਜੂ ਨਾਮ ਨਾਲ ਬੁਲਾਉਂਦੇ ਹਨ। ਦਸਿਆ ਜਾਂਦਾ ਹੈ ਕਿ ਅਜੇ ਜਦੋਂ ਫਿਲਮਾਂ ਵਿਚ ਆਏ ਸਨ ਤਾਂ ਉਨ੍ਹਾਂ ਦੀ ਸ਼ਕਲ-ਸੂਰਤ ਦਾ ਬਹੁਤ ਮਜ਼ਾਕ ਉਡਾਇਆ ਗਿਆ ਪਰ ਅਮਿਤਾਭ ਬੱਚਨ ਨੇ ਅਜੇ ਨੂੰ 'ਡਾਰਕ ਹਾਰਸ' ਕਿਹਾ ਸੀ ਅਤੇ ਬਿੱਗ ਬੀ ਦੀ ਕਸੌਟੀ 'ਤੇ ਅਜੇ ਖਰੇ ਉਤਰੇ। Ajay devganਅਜੈ ਦੀ ਹਾਲ ਹੀ 'ਚ ਐਕਸ਼ਨ ਨਾਲ ਭਰਪੂਰ ਫ਼ਿਲਮ 'ਰੇਡ' ਬਾਕਸ ਆਫ਼ਿਸ 'ਤੇ ਖ਼ਾਸੀ ਕਮਾਈ ਕਰ ਰਹੀ ਹੈ। ਬਾਲੀਵੁੱਡ ਨੂੰ ਕਈ ਹਿੱਟ ਫਿਲਮਾਂ ਦੇ ਚੁੱਕੇ ਅਜੇ ਦੇਵਗਨ ਇਨੀਂ ਦਿਨੀਂ ਆਪਣੀ ਫਿਲਮ 'ਤਾਨਾਜੀ- ਦ ਅਨਸੰਗ ਯੋਧਾ' ਦੀਆਂ ਤਿਆਰੀਆਂ ਵਿਚ ਰੁੱਝੇ ਹੋਏ ਹਨ। ਉਹ ਇਸ ਫਿਲਮ ਵਿਚ ਛਤਰਪਤੀ ਸ਼ਿਵਾਜੀ ਦੀ ਫੌਜ ਦੇ ਫੌਜੀ ਨੇਤਾ ਸੂਬੇਦਾਰ ਤਾਨਾਜੀ ਮਾਲੂਸਰੇ ਦਾ ਕਿਰਦਾਰ ਨਿਭਾਉਣਗੇ। ਇਸ ਤੋਂ ਇਲਾਵਾ ਉਹ ਇਕ ਰੋਮਾਂਟਿਕ ਫਿਲਮ ਵੀ ਕਰਣਗੇ। ਉਥੇ ਹੀ ਉਨ੍ਹਾਂ ਦੀ ਫਿਲਮ 'ਸਨ ਆਫ ਸਰਦਾਰ' ਦੇ ਸੀਕਵੇਲ ਦੀ ਵੀ ਚਰਚਾ ਹੈ।
Tananziਅਜੈ ਦੀਆਂ ਕੁਝ ਨਿਜ਼ੀ ਗੱਲਾਂ ਦਾ ਜ਼ਿਕਰ ਕਰੀਏ ਤਾਂ ਸੱਭ ਤੋਂ ਪਹਿਲਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਅਜੈ ਦੇਵਗਨ ਨੂੰ ਲੰਬੇ ਇੰਟਰਵਿਓ ਦੇਣਾ ਪਸੰਦ ਨਹੀਂ ਹੈ। ਫਿਲਮ ਵਿਚ ਜੇਕਰ ਅਜੇ ਨੂੰ ਨੱਚਣ-ਗਾਉਣ ਲਈ ਕਿਹਾ ਜਾਵੇ ਤਾਂ ਉਨ੍ਹਾਂ ਦਾ ਪਸੀਨਾ ਛੁੱਟ ਜਾਂਦੇ ਹਨ । ਅਜੈ ਨੂੰ ਫਿਲਮੀ ਪਾਰਟੀਆਂ ਪਸੰਦ ਨਹੀਂ ਹਨ ਅਤੇ ਉਹ ਬਾਲੀਵੁੱਡ ਦੀ ਕਿਸੇ ਵੀ ਪਾਰਟੀ ਵਿਚ ਬਹੁਤ ਘੱਟ ਨਜ਼ਰ ਆਉਂਦੇ ਹਨ । ਅਜੈ ਅਪਣੇ ਕੰਮ ਖ਼ਤਮ ਹੁੰਦੇ ਹੀ ਘਰ ਜਾ ਕੇ ਬੱਚਿਆਂ ਨਾਲ ਖੇਡਣਾ ਪਸੰਦ ਕਰਦੇ ਹਨ । ਕਾਲਜ ਵਿਚ ਅਜੇ ਅਕਸਰ ਆਪਣੇ ਦੋਸਤਾਂ ਨਾਲ ਦੋ ਮੋਟਰ ਸਾਈਕਲਾਂ 'ਤੇ ਇਕੱਠੇ ਸਵਾਰੀ ਕਰਦੇ ਸਨ । ਉਨ੍ਹਾਂ ਦਾ ਇਹੀ ਰੀਅਲ ਲਾਈਫ ਦਾ ਸੀਨ ਫਿਲਮ ਹੀ 'ਫੂਲ ਓਰ ਕਾਂਟੇ' ਵਿਚ ਫਿਲਮਾਇਆ ਗਿਆ। ਬਾਅਦ ਵਿਚ ਉਹ ਦੋ ਕਾਰਾਂ ਅਤੇ ਦੋ ਘੋੜਿਆਂ 'ਤੇ ਵੀ ਇਕੱਠੇ ਸਵਾਰੀ ਕਰਦੇ ਨਜ਼ਰ ਆਏ।
Ajay devganਹਾਲਾਂਕਿ ਅਜੇ ਦੇਵਗਨ ਨੇ ਸਾਲ 1991 ਤੋਂ ਫ਼ਿਲਮ ਫੂਲ ਔਰ ਕਾਂਟੇ' ਤੋਂ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਉਨ੍ਹਾਂ ਨੇ ਬਾਲ ਕਲਾਕਾਰ ਦੇ ਰੂਪ ਵਿਚ 'ਪਿਆਰੀ ਬਹਨਾ' (1985) ਵਿਚ ਤੋਂ ਹੀ ਆਗਾਜ਼ ਕਰ ਦਿੱਤਾ ਸੀ। ਇਸ ਫਿਲਮ ਵਿਚ ਅਜੇ ਨੇ ਮਿਥੁਨ ਚੱਕਰਵਤੀ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ। ਫਿਲਮ ਇੰਡਸਟਰੀ ਉਨ੍ਹਾਂ ਦੇ ਖ਼ਾਸ ਦੋਸਤ ਸੰਜੈ ਦੱਤ ਅਤੇ ਸਲਮਾਨ ਖਾਨ ਹਨ। ਸਾਲ 1999 'ਚ ਅਜੈ ਦੇਵਗਨ ਨੇ ਫ਼ਿਲਮ ਅਦਾਕਾਰਾ ਕਾਜੋਲ ਨਾਲ ਵਿਆਹ ਕਰਵਾ ਲਿਆ ਜਿਸ ਤੋਂ ਦੋਹਾਂ ਦੇ ਦੋ ਬੱਚੇ ਵੀ ਹਨ। ਵਿਆਹ ਤੋਂ ਬਾਅਦ ਹਾਲਾਂਕਿ ਕਾਜੋਲ ਨੇ ਫ਼ਿਲਮਾਂ 'ਚ ਕੰਮ ਕਰਨਾ ਛੱਡ ਦਿਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਅਜੈ ਦੇ ਨਿਰਦੇਸ਼ਨ 'ਚ ਬਣੀ ਪਹਿਲੀ ਫਿਲਮ 'ਯੂ ਮੀ ਹੋਰ ਹਮ' ਤੋਂ ਇਕੱਠੀਆਂ ਵਾਪਸੀ ਕੀਤੀ।
Ajay devganਦਸਣਯੋਗ ਹੈ ਕਿ ਅਜੈ ਦੇਵਗਨ ਬਾਲੀਵੁੱਡ ਦੇ ਪਹਿਲੇ ਸਟਾਰ ਹਨ ਜਿਨ੍ਹਾਂ ਨੇ ਸ਼ੂਟਿੰਗ ਅਤੇ ਖੁਦ ਦੇ ਪਰਸਨਲ ਕੰਮ ਲਈ 6 ਸੀਟਰ ਪ੍ਰਾਇਵੇਟ ਜਹਾਜ਼ ਦਾ ਚਲਨ ਸ਼ੁਰੂ ਕੀਤਾ ਸੀ। ਅਜੈ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਅਜੈ ਜਿੰਨੇ ਸਿਧੇ ਨਜ਼ਰ ਆਉਂਦੇ ਹਨ ਉਨੇ ਹੈ ਨਹੀਂ ਅਸਲ 'ਚ ਅਜੈ ਬਹੁਤ ਵੱਡੇ ਮਜ਼ਾਕੀਆ ਹਨ। ਉਹ ਆਪਣੇ ਸਹਿ ਕਲਾਕਾਰਾਂ ਨਾਲ ਬਹੁਤ ਪਰੈਂਕ ਕਰਦੇ ਹਨ। ਅਜੈ ਐਕਸ਼ਨ ਦੇ ਨਾਲ ਨਾਲ ਕਾਮੇਡੀ ਵੀ ਖ਼ੂਬ ਕਰਦੇ ਹਨ ਅਤੇ ਸਭ ਨੂੰ ਹਸਾਉਂਦੇ ਹਨ। ਸਾਡੇ ਵਲੋਂ ਵੀ ਅਜੈ ਦੇਵਗਨ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।