ਰਿਹਾਇਸ਼ੀ ਇਮਾਰਤ ’ਚ ਹੋਈ ਗੋਲੀਬਾਰੀ ਦੇ ਸਬੰਧ ’ਚ ਕੀਤਾ ਗਿਆ ਗ੍ਰਿਫ਼ਤਾਰ
ਮਹਾਰਾਸ਼ਟਰ : ਮੁੰਬਈ ਪੁਲਿਸ ਨੇ ਅੰਧੇਰੀ ਵੈਸਟ ਦੇ ਓਸ਼ੀਵਾਰਾ ਖੇਤਰ ਵਿਚ ਇਕ ਰਿਹਾਇਸ਼ੀ ਇਮਾਰਤ ਵਿਚ ਹੋਈ ਗੋਲੀਬਾਰੀ ਦੀ ਘਟਨਾ ਦੇ ਸੰਬੰਧ ਅਦਾਕਾਰ ਕਮਾਲ ਰਾਸ਼ਿਦ ਖਾਨ ਨੂੰ ਗ੍ਰਿਫ਼ਤਾਰ ਕੀਤਾ ਹੈ । ਮੁੰਬਈ ਪੁਲਿਸ ਨੇ ਅਦਾਕਾਰ ਖ਼ਿਲਾਫ਼ ਭਾਰਤੀ ਕਾਨੂੰਨ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਉਸ ਨੂੰ ਸ਼ੁੱਕਰਵਾਰ ਦੇਰ ਰਾਤ ਪੁੱਛਗਿੱਛ ਲਈ ਓਸ਼ੀਵਾਰਾ ਪੁਲਿਸ ਸਟੇਸ਼ਨ ਲਿਆਂਦਾ ਗਿਆ ਸੀ। ਪੁਲਿਸ ਦੇ ਅਨੁਸਾਰ ਆਪਣੇ ਬਿਆਨ ਵਿਚ ਕਮਾਲ ਰਾਸ਼ਿਦ ਖਾਨ ਨੇ ਆਪਣੀ ਲਾਇਸੈਂਸੀ ਬੰਦੂਕ ਤੋਂ ਦੋ ਗੋਲੀਆਂ ਚਲਾਉਣ ਦੀ ਗੱਲ ਕਬੂਲ ਕੀਤੀ। ਇਹ ਘਟਨਾ 18 ਜਨਵਰੀ ਨੂੰ ਓਸ਼ੀਵਾਰਾ ਦੀ ਨਾਲੰਦਾ ਸੁਸਾਇਟੀ ਵਿਚ ਵਾਪਰੀ ਸੀ। ਜਾਂਚ ਦੌਰਾਨ ਸੁਸਾਇਟੀ ਦੇ ਅਹਾਤੇ ਤੋਂ ਦੋ ਗੋਲੀਆਂ ਬਰਾਮਦ ਕੀਤੀਆਂ ਗਈਆਂ, ਇਕ ਦੂਜੀ ਮੰਜ਼ਿਲ ਤੋਂ ਅਤੇ ਦੂਜੀ ਚੌਥੀ ਮੰਜ਼ਿਲ ਤੋਂ। ਪੁਲਿਸ ਨੇ ਦੱਸਿਆ ਕਿ ਇਕ ਫਲੈਟ ਇਕ ਲੇਖਕ-ਨਿਰਦੇਸ਼ਕ ਦਾ ਜਦੋਂ ਕਿ ਦੂਜਾ ਇਕ ਮਾਡਲ ਦਾ ਹੈ।
