
ਇਰਫਾਨ ਖਾਨ ਨੇ ਵਾਪਸ ਆਉਣ ਤੋਂ ਬਾਅਦ ਪਹਿਲੀ ਵਾਰ ਮੀਡੀਆ ਦਾ ਸਾਹਮਣਾ ਕੀਤਾ
ਨਵੀਂ ਦਿੱਲੀ- ਕੈਂਸਰ ਨੂੰ ਹਰਾ ਕੇ ਅੱਜ ਅਦਾਕਾਰ ਇਰਫਾਨ ਖਾਨ ਵਤਨ ਪਰਤ ਆਏ ਹਨ। ਅੱਜ ਮੁੰਬਈ ਏਅਰਪੋਰਟ ਤੇ ਇਰਫਾਨ ਖਾਨ ਨੂੰ ਦੇਖਿਆ ਗਿਆ। ਇਸ ਦੌਰਾਨ ਉਨ੍ਹਾਂ ਦੀਆਂ ਤਸਵੀਰਾਂ ਕਲਿੱਕ ਕੀਤਾਂ ਗਈਆਂ। ਇਰਫਾਨ ਖਾਨ ਪਹਿਲਾਂ ਤਾਂ ਮੀਡੀਆ ਤੋਂ ਮੂੰਹ ਲਕਾਉਂਦੇ ਹੋਏ ਨਜ਼ਰ ਆਏ ਪਰ ਬਾਅਦ ਵਿਚ ਉਨ੍ਹਾਂ ਨੇ ਸਭ ਨੂੰ ਆਪਣਾ ਚਿਹਰਾ ਦਿਖਾ ਹੀ ਦਿੱਤਾ।
Irfan Khan
ਕੈਂਸਰ ਦੇ ਇਲਾਜ ਕਰਵਾ ਕੇ ਦੇਸ਼ ਪਰਤੇ ਇਰਫਾਨ ਖਾਨ ਨੇ ਵਾਪਸ ਆਉਣ ਤੋਂ ਬਾਅਦ ਪਹਿਲੀ ਵਾਰ ਮੀਡੀਆ ਦਾ ਸਾਹਮਣਾ ਕੀਤਾ ਹੈ। ਇਸ ਤੋਂ ਪਹਿਲਾਂ ਇੱਕ ਵਾਰ ਉਹ ਮੀਡੀਆ ਤੋਂ ਨਜ਼ਰਾਂ ਚੁਰਾਉਂਦੇ ਨਜ਼ਰ ਆਏ ਤੇ ਅੱਜ ਉਨ੍ਹਾਂ ਨੇ ਬਿੰਦਾਸ ਮੀਡੀਆ ਨੂੰ ਪੋਜ਼ ਦੇ ਤਸਵੀਰਾਂ ਕਲਿੱਕ ਕਰਵਾਈਆਂ। ਇਰਫਾਨ ਦੀ ਤਬੀਅਤ ਹੁਣ ਠੀਕ ਹੈ ਤੇ ਉਹ ਆਪਣੇ ਕੰਮ ਵੱਲ ਵਾਪਸੀ ਕਰ ਰਹੇ ਹਨ।
Irfan Khan
ਬੀਤੇ ਦਿਨੀਂ ਉਨ੍ਹਾਂ ਨੇ ਲੰਦਨ ਤੋਂ ਨਿਊਰੋਏਂਡੋਕ੍ਰਾਈਨ ਟਿਊਮਰ ਦਾ ਇਲਾਜ ਕਰਵਾਇਆ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫ਼ਿਲਮ ‘ਹਿੰਦੀ ਮੀਡੀਅਮ’ ਦੇ ਸੀਕੂਅਲ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਸ ‘ਚ ਕਰੀਨਾ ਕਪੂਰ ਪੁਲਿਸ ਵਾਲੇ ਦਾ ਰੋਲ ਕਰਦੀ ਨਜ਼ਰ ਆਵੇਗੀ। ਇਸ ਦੇ ਪਹਿਲੇ ਪਾਰਟ ‘ਚ ਇਰਫਾਨ ਨਾਲ ਪਾਕਿਸਤਾਨੀ ਅਦਾਕਾਰਾ ਸਬਾ ਕਮਰ ਲੀਡ ਰੋਲ ‘ਚ ਸੀ।