
ਇਕ ਗੰਭੀਰ ਬਿਮਾਰੀ ਨਾਲ ਜੂਝ ਰਹੇ ਬਾਲੀਵੁਡ ਦੇ ਪ੍ਰਸਿੱਧ ਐਕਟਰ ਇਰਫ਼ਾਨ ਖਾਨ ਦਾ 2 ਮਹੀਨੇ ਬਾਅਦ ਭਾਵੁਕ ਟਵੀਟ ਸਾਹਮਣੇ ਆਇਆ ਹੈ।
ਇਕ ਗੰਭੀਰ ਬਿਮਾਰੀ ਨਾਲ ਜੂਝ ਰਹੇ ਬਾਲੀਵੁਡ ਦੇ ਪ੍ਰਸਿੱਧ ਐਕਟਰ ਇਰਫ਼ਾਨ ਖਾਨ ਦਾ 2 ਮਹੀਨੇ ਬਾਅਦ ਭਾਵੁਕ ਟਵੀਟ ਸਾਹਮਣੇ ਆਇਆ ਹੈ। ਟਵੀਟ ਰਾਹੀ ਇਰਫ਼ਾਨ ਖਾਨ ਨੇ ਆਪਣੀ ਆਉਣ ਵਾਲੀ ਫ਼ਿਲਮ 'ਕਾਰਵਾਂ' ਦਾ ਪੋਸਟਰ ਆਪਣੇ ਪ੍ਰੰਸ਼ਸਕਾ ਨਾਲ ਸ਼ੇਅਰ ਕੀਤਾ। ਇਰਫ਼ਾਨ ਨੇ ਪੋਸਟਰ ਪੋਸਟ ਕਰਦੇ ਹੋਏ ਕੈਪਸ਼ਨ ਦਿੱਤਾ ਕਿ 'ਸ਼ੁਰੂਆਤ ਦੀ ਮਾਸੂਮਿਅਤ ਦਾ ਅਨੁਭਵ ਖਰੀਦਾ ਨਹੀਂ ਜਾ ਸਕਦਾ। ਫ਼ਿਲਮ 'ਕਾਰਵਾਂ' ਨਾਲ ਜੁੜਣ ਲਈ ਦਿਲਕਰ ਅਤੇ ਮਿਥਿਲਾ ਨੂੰ ਸ਼ੁਭਕਾਮਨਾਵਾ.. ਦੋ ਕਾਰਵਾਂ…ਇਕ ਮੈਂ ਅਤੇ ਮੇਰੀ ਫ਼ਿਲਮ…
Irfan Khan's Tweet
ਡਾਇਰੈਕਟਰ ਆਕਰਸ਼ ਖੁਰਾਨਾ ਵਲੋਂ ਡਾਇਰੈਕਟ ਕੀਤੀ ਜਾ ਰਹੀ ਇਹ ਇਕ ਕਾਮੇਡੀ ਫ਼ਿਲਮ ਹੋਵੇਗੀ। ਜੋ 10 ਅਗਸਤ ਨੂੰ ਰਿਲੀਜ਼ ਹੋਵੇਗੀ। ਰੌਨੀ ਸਕਰੂਵਾਲਾ ਦੀ ਇਸ ਫ਼ਿਲਮ 'ਚ ਇਰਫ਼ਾਨ ਤੋਂ ਇਲਾਵਾ ਸਾਊਥ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਅਭਿਨੇਤਾ ਦੁਲਕਿਉਰ ਸਲਮਾਨ ਤੇ ਮਿਥਿਲਾ ਪਾਰਕਰ ਅਤੇ ਕਿਰਤੀ ਖਰਬੰਦਾ ਮੁੱਖ ਰੋਲ ਨਿਭਾਉਂਦੇ ਨਜ਼ਰ ਆਉਣਗੇ। ਦੁਲਕਿਉਰ ਸਲਮਾਨ ਅਤੇ ਮਿਥਿਲਾ ਇਸ ਫਿਲਮ ਰਾਹੀ ਬਾਲੀਵੁੱਡ 'ਚ ਐਂਟਰੀ ਕਰਨ ਜਾ ਰਹੇ ਹਨ।
Irfan Khan
ਇਰਫ਼ਾਨ ਨੇ ਇਸ ਦੌਰਾਨ ਆਪਣੇ ਇਲਾਜ ਸਬੰਧੀ ਕੋਈ ਹੋਰ ਜਾਣਕਾਰੀ ਤਾਂ ਨਹੀਂ ਦਿਤੀ ਪਰ ਉਹ ਟਵੀਟ ਕਰਦੇ ਹੋਏ ਭਾਵੁਕ ਹੁੰਦੇ ਹੋਏ ਜ਼ਰੂਰ ਦਿਖੇ।ਦਸ ਦੇਈਏ ਕਿ ਇਰਫ਼ਾਨ ਖਾਨ ਨੇ 2 ਮਹੀਨੇ ਪਹਿਲਾ 5 ਮਾਰਚ ਨੂੰ ਟਵੀਟ ਰਾਹੀ ਆਪਣੀ ਬਿਮਾਰੀ ਦੀ ਜਾਣਕਾਰੀ ਦਿਤੀ ਸੀ।
Irfan Khan
ਉਹ ਨਯੂਰੋਐਂਡਰਕੋਰੀਨ ਟਿਊਮਰ ਨਾਂ ਦੀ ਬਿਮਾਰੀ ਨਾਲ ਜੂਝ ਰਹੇ ਹਨ। ਇਸ ਖ਼ਬਰ ਨੂੰ ਸੁਣਦੇ ਸਾਰ ਬਾਲੀਵੁਡ ਸਮੇਤ ਉਨ੍ਹਾਂ ਦੇ ਪ੍ਰੰਸ਼ਸਕਾਂ ਨੂੰ ਭਾਰੀ ਝਟਕਾ ਲਗਿਆ ਸੀ ਅਤੇ ਉਨ੍ਹਾਂ ਦੇ ਸਹੀ ਹੋਣ ਦੀਆਂ ਕਾਮਨਾ ਕਰ ਰਹੇ ਹਨ। ਫਿਲਹਾਲ ਇਰਫ਼ਾਨ ਆਪਣੀ ਇਸ ਬਿਮਾਰੀ ਦਾ ਇਲਾਜ ਲੰਡਨ 'ਚ ਕਰਵਾ ਰਹੇ ਹਨ।