ਸਰਕਾਰ ਨੂੰ ਅੰਤਿਮ ਸਸਕਾਰ ਦਾ ਖਰਚਾ ਚੁੱਕਣਾ ਚਾਹੀਦਾ- ਸੋਨੂੰ ਸੂਦ
Published : May 2, 2021, 10:49 am IST
Updated : May 2, 2021, 10:53 am IST
SHARE ARTICLE
Sonu Sood
Sonu Sood

ਲਗਾਤਾਰ ਇੱਕ ਸਾਲ ਤੋਂ ਕੋਰੋਨਾ ਪੀੜਤਾਂ ਦੀ ਸਹਾਇਤਾ ਵਿੱਚ ਲੱਗੇ ਹੋਏ ਸੋਨੂੰ ਸੂਦ

ਮੁੰਬਈ: ਭਾਰਤ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਨਿਰੰਤਰ ਵੱਧ ਰਿਹਾ ਹੈ। ਬਹੁਤ ਸਾਰੇ ਲੋਕ ਇਸ ਬਿਪਤਾ ਵਿੱਚੋਂ ਬਾਹਰ ਆਉਣ ਲਈ ਆਪਣੇ ਤਰੀਕੇ ਨਾਲ ਸਹਾਇਤਾ ਕਰ ਰਹੇ ਹਨ। ਅਦਾਕਾਰਾ ਸੋਨੂੰ ਸੂਦ ਲਗਾਤਾਰ ਇੱਕ ਸਾਲ ਤੋਂ ਕੋਰੋਨਾ ਪੀੜਤਾਂ ਦੀ ਸਹਾਇਤਾ ਵਿੱਚ ਲੱਗੇ ਹੋਏ ਹਨ। ਉਨ੍ਹਾਂ ਨੇ ਸਾਰੀਆਂ ਰਾਜ ਸਰਕਾਰਾਂ ਨੂੰ ਇੱਕ ਵੀਡੀਓ ਸਾਂਝਾ ਕਰਕੇ ਅੱਗੇ ਆਉਣ ਦੀ ਅਪੀਲ ਕੀਤੀ ਹੈ।

 

 
 
 
 
 
 
 
 
 
 
 
 
 
 
 

A post shared by Sonu Sood (@sonu_sood)

 

ਸ਼ਨੀਵਾਰ ਨੂੰ ਅਦਾਕਾਰ ਸੋਨੂੰ ਸੂਦ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝਾ ਕੀਤਾ। ਅਭਿਨੇਤਾ ਨੇ ਕਿਹਾ, ਮੈਂ ਤੁਹਾਡੇ ਨਾਲ ਇਕ ਛੋਟਾ ਜਿਹਾ ਕਿੱਸਾ ਸਾਂਝਾ ਕਰਨਾ ਚਾਹੁੰਦਾ ਹਾਂ। ਕੱਲ ਰਾਤ ਤਿੰਨ ਵਜੇ ਤੱਕ ਮੈਂ  ਮਰੀਜ਼ ਨੂੰ ਬੈੱਡ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਸੀਂ ਉਸ ਨੂੰ ਇਕ ਬੈੱਡ ਦਿਵਾ ਵੀ ਦਿੱਤਾ। ਫਿਰ ਉਸਦਾ ਸੰਘਰਸ਼ ਵੈਂਟੀਲੇਟਰਾਂ ਲਈ ਸ਼ੁਰੂ ਹੋਇਆ। ਸਵੇਰ ਹੋਣ ਤੱਕ ਅਸੀਂ ਇਕ ਵੈਂਟੀਲੇਟਰ ਦਾ ਪ੍ਰਬੰਧ ਵੀ ਕਰਵਾ ਦਿੱਤਾ ਪਰ ਫਿਰ ਵੀ ਉਹ ਬਚ ਨਹੀਂ ਸਕੇ।

sonu soodSonu Sood

ਇਸ ਤੋਂ ਬਾਅਦ, ਸਸਕਾਰ ਲਈ ਦੁਬਾਰਾ ਸਮੱਸਿਆ ਆਈ। ਉਨ੍ਹਾਂ ਕੋਲ ਪੈਸੇ ਨਹੀਂ ਸਨ। ਸਸਕਾਰ ਲਈ ਕੋਈ ਜਗ੍ਹਾ ਨਹੀਂ ਮਿਲ ਰਹੀ ਸੀ। ਇਸ ਤੋਂ ਬਾਅਦ, ਅਸੀਂ ਉਸਦੇ ਅੰਤਮ ਸੰਸਕਾਰ ਦਾ ਪ੍ਰਬੰਧ ਵੀ ਕੀਤਾ।

sonu soodSonu Sood

ਇਸ ਸਮੇਂ ਦੌਰਾਨ ਮੇਰੇ ਮਨ ਵਿਚ ਇਕ ਵਿਚਾਰ ਆਇਆ। ਅੱਜ ਦੇਸ਼ ਦਾ ਹਰ ਵਿਅਕਤੀ, ਚਾਹੇ ਗਰੀਬ ਹੋਵੇ ਜਾਂ ਅਮੀਰ ਉਸ ਦਾ ਸੰਘਰਸ਼ ਘਰੋਂ ਹੀ ਸ਼ੁਰੂ ਹੁੰਦਾ ਹੈ। ਫਿਰ ਇਹ ਆਕਸੀਜਨ, ਫਿਰ ਹਸਪਤਾਲ, ਫਿਰ ਬੈੱਡ, ਫਿਰ ਆਈ.ਸੀ.ਯੂ., ਵੈਂਟੀਲੇਟਰ ਅਤੇ ਸ਼ਮਸ਼ਾਨਘਾਟ ਤੱਕ ਜਾਰੀ ਰਹਿੰਦਾ ਹੈ। 

Sonu SoodSonu Sood

ਸੋਨੂੰ ਸੂਦ ਨੇ ਕਿਹਾ ਕਿ ‘ਅਸੀਂ ਲੋਕਾਂ ਦੀ ਮਦਦ ਕਰ ਰਹੇ ਹਾਂ, ਪਰ ਸਾਰਿਆਂ ਤਕ ਪਹੁੰਚਣਾ ਮੁਸ਼ਕਲ ਹੈ। ਸਾਰੇ ਲੋਕ ਆਪਣੀਆਂ ਸਮੱਸਿਆਵਾਂ ਸਾਡੇ ਤੱਕ ਨਹੀਂ ਪਹੁੰਚਾ ਸਕਦੇ। ਮੈਂ ਸਾਰੀਆਂ ਸਰਕਾਰਾਂ ਨੂੰ ਅਜਿਹਾ ਨਿਯਮ ਬਣਾਉਣ ਦੀ ਅਪੀਲ ਕਰਦਾ ਹਾਂ ਕਿ ਸਸਕਾਰ 'ਤੇ ਪੈਸੇ ਨਾ ਲੱਗਣ। ਇਹ ਸੇਵਾ ਜਲਦੀ ਹੀ ਸਾਰਿਆਂ ਲਈ ਉਪਲਬਧ ਕਰਵਾਈ ਜਾਣੀ ਚਾਹੀਦੀ ਹੈ। 

sonu soodSonu Sood

ਅਭਿਨੇਤਾ ਨੇ ਖਰਚਿਆਂ ਦੇ ਅੰਕੜੇ ਵੀ ਜ਼ਾਹਰ ਕੀਤੇ। ਉਹਨਾਂ ਨੇ ਕਿਹਾ ਕਿ 'ਹਰ ਰੋਜ਼ ਹਜ਼ਾਰਾਂ ਤੋਂ ਵੱਧ ਲੋਕ ਮਰ ਰਹੇ ਹਨ। ਇਕ ਆਦਮੀ ਦੇ ਅੰਤਮ ਸੰਸਕਾਰ ਦੀ ਕੀਮਤ 15-20 ਹਜ਼ਾਰ ਰੁਪਏ ਆਉਂਦੇ ਹਨ। ਇਸ ਦੇ ਅਨੁਸਾਰ, ਹਰ ਦਿਨ ਸੱਤ ਕਰੋੜ ਰੁਪਏ ਖਰਚ ਆਉਂਦਾ ਹੈ। ਜੇ ਸਰਕਾਰ ਪਹਿਲ ਕਰਦੀ ਹੈ ਤਾਂ ਲੋਕਾਂ ਨੂੰ ਬਹੁਤ ਮਦਦ ਮਿਲੇਗੀ। ਇਸ ਸਮੇਂ ਇਸ ਵੱਲ ਧਿਆਨ ਦੇਣਾ ਬਹੁਤ ਮਹੱਤਵਪੂਰਨ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement