ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਦੀ ਭਤੀਜੀ ਦਾ ਦਿਹਾਂਤ, ਸੜਕ ਹਾਦਸੇ ਨੇ ਲਈ ਜਾਨ 
Published : Aug 2, 2022, 12:21 pm IST
Updated : Aug 2, 2022, 12:21 pm IST
SHARE ARTICLE
Dia Mirza's Heartbreaking Post On Niece's Death
Dia Mirza's Heartbreaking Post On Niece's Death

ਮੌਕੇ 'ਤੇ ਮੌਜੂਦ ਲੋਕ ਉਸ ਨੂੰ ਹਸਪਤਾਲ ਲੈ ਕੇ ਗਏ ਪਰ ਉਸ ਦੀ ਹਸਪਤਾਲ ਲਿਜਾਣ ਦੌਰਾਨ ਮੌਤ ਹੋ ਗਈ।

 

ਮੁੰਬਈ - ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਦੀ ਭਤੀਜੀ ਤਾਨਿਆ ਕਾਕੜੇ ਛੋਟੀ ਉਮਰ 'ਚ ਹੀ ਇਸ ਦੁਨੀਆ ਨੂੰ ਹਮੇਸ਼ਾ ਲਈ ਛੱਡ ਕੇ ਚਲੀ ਗਈ ਹੈ। 25 ਸਾਲ ਦੀ ਤਾਨਿਆ ਕਾਕੜੇ ਦਾ ਸੜਕ ਹਾਦਸੇ 'ਚ ਦੇਹਾਂਤ ਹੋ ਗਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਤਾਨਿਆ ਹੈਦਰਾਬਾਦ ਦੇ ਰਾਜੀਵ ਇੰਟਨੈਸ਼ਨਲ ਏਅਰਪੋਰਟ ਤੋਂ ਆਪਣੇ ਚਾਰ ਦੋਸਤਾਂ ਦੇ ਨਾਲ ਵਾਪਸ ਆ ਰਹੀ ਸੀ ਤਾਂ ਉਦੋਂ ਇਹ ਹਾਦਸਾ ਹੋਇਆ। ਇਹ ਹਾਦਸਾ ਐੱਨ.ਐੱਚ. 44 'ਤੇ ਹੋਇਆ, ਮੌਕੇ 'ਤੇ ਮੌਜੂਦ ਲੋਕ ਉਸ ਨੂੰ ਹਸਪਤਾਲ ਲੈ ਕੇ ਗਏ ਪਰ ਉਸ ਦੀ ਹਸਪਤਾਲ ਲਿਜਾਣ ਦੌਰਾਨ ਮੌਤ ਹੋ ਗਈ। ਤਾਨਿਆ ਦੀ ਬਾਡੀ ਨੂੰ ਅਸਮਾਨੀਆ ਹਸਪਤਾਲ ਲਿਜਾਇਆ ਗਿਆ ਅਤੇ ਉਸ ਦੇ ਮਾਤਾ-ਪਿਤਾ ਨੂੰ ਵੀ ਤੁਰੰਤ ਸੂਚਿਤ ਕੀਤਾ ਗਿਆ ਸੀ।

file photo 

ਦੀਆ ਮਿਰਜ਼ਾ ਨੇ ਇੰਸਟਾਗ੍ਰਾਮ 'ਤੇ ਆਪਣੀ ਭਤੀਜੀ ਦੀ ਇਕ ਬਹੁਤ ਹੀ ਖੂਬਸੂਰਤ ਅਤੇ ਹੱਸਦੀ ਹੋਈ ਦੀ ਤਸਵੀਰ ਸਾਂਝੀ ਕਰਕੇ ਭਾਵੁਕ ਪੋਸਟ ਲਿਖੀ। ਦੀਆ ਮਿਰਜ਼ਾ ਨੇ ਲਿਖਿਆ-'ਮੇਰੀ ਭਤੀਜੀ, ਮੇਰਾ ਬੱਚਾ, ਮੇਰੀ ਜਾਨ। ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਹੈ। ਮੇਰੀ ਡਾਰਲਿੰਗ ਤੁਸੀਂ ਜਿਥੇ ਵੀ ਰਹੋ ਤੁਹਾਨੂੰ ਪਿਆਰ ਅਤੇ ਸੁਕੂਨ ਮਿਲੇ। ਤੁਸੀਂ ਹਮੇਸ਼ਾ ਸਾਡੇ ਦਿਲ 'ਚ ਖੁਸ਼ੀਆਂ ਭਰੀਆਂ ਹਨ ਅਤੇ ਤੁਸੀਂ ਜਿਥੇ ਵੀ ਹੋ ਉਸ ਜਹਾਨ 'ਚ ਵੀ ਆਪਣੇ ਡਾਂਸ, ਹਾਸੇ ਅਤੇ ਗਾਇਕੀ ਨਾਲ ਰੌਸ਼ਨੀ ਭਰ ਦੇਵੋਗੀ। ਓਮ ਸ਼ਾਂਤੀ'। 
 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement