
ਇਸੇ ਮਾਮਲੇ ਸਬੰਧੀ ਕਰਮਾਲਾ ਨੇ ਜ਼ਿਲ੍ਹਾ ਫੈਮਿਲੀ ਕੋਰਟ 'ਚ ਅਨੁਰਾਧਾ ਪੌਂਡਵਾਲ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜਿਸ ਵਿਚ 50 ਕਰੋੜ ਰੁਪਏ ਜ਼ੁਰਮਾਨਾ ਮੰਗਿਆ ਗਿਆ।
ਨਵੀਂ ਦਿੱਲੀ: ਬਾਲੀਵੁੱਡ ਦੀ 67 ਸਾਲ ਦੀ ਦਿੱਗਜ ਗਾਇਕਾ ਅਨੁਰਾਧਾ ਪੌਂਡਵਾਲ ਬਾਰੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਜ਼ਿਕਰਯੋਗ ਹੈ ਕਿ ਤਿਰੁਵਨੰਤਪੁਰਮ (ਕੇਰਲ) ਦੀ ਰਹਿਣ ਵਾਲੀ 45 ਸਾਲਾ ਕਰਮਾਲਾ ਮੋਡੈਕਸ ਨੇ ਗਾਇਕਾ ਅਨੁਰਾਧਾ ਪੌਂਡਵਾਲ ਨੂੰ ਆਪਣੀ ਮਾਂ ਦੱਸਿਆ ਹੈ। ਇਸੇ ਮਾਮਲੇ ਸਬੰਧੀ ਕਰਮਾਲਾ ਨੇ ਜ਼ਿਲ੍ਹਾ ਫੈਮਿਲੀ ਕੋਰਟ 'ਚ ਅਨੁਰਾਧਾ ਪੌਂਡਵਾਲ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜਿਸ ਵਿਚ 50 ਕਰੋੜ ਰੁਪਏ ਜ਼ੁਰਮਾਨਾ ਮੰਗਿਆ ਗਿਆ।
File Photo
ਕਰਮਾਲਾ ਨੇ ਦੱਸਿਆ, 'ਕਰੀਬ 5 ਸਾਲ ਪਹਿਲਾਂ ਮੇਰੇ ਪਤੀ ਨੇ ਮਰਨ ਤੋਂ ਪਹਿਲਾਂ ਮੈਨੂੰ ਇਹ ਸਚਾਈ ਦੱਸੀ। ਉਨ੍ਹਾਂ ਕਿਹਾ ਕਿ ਮੇਰੀ ਬਾਇਓਲੌਜੀਕਲ ਮਾਂ ਅਨੁਰਾਧਾ ਪੌਂਡਵਾਲ ਹਨ। ਮੈਨੂੰ ਦੱਸਿਆ ਕਿ ਮੈਂ ਉਸ ਵੇਲੇ 4 ਦਿਨਾਂ ਦੀ ਸੀ ਜਦੋਂ ਮੈਨੂੰ ਮੇਰੇ ਪਾਲਣਹਾਰ ਮਾਤਾ-ਪਿਤਾ ਪੋਂਨਾਚਨ ਤੇ ਅਗਨੇਸ ਨੂੰ ਸੌਂਪ ਦਿੱਤਾ ਗਿਆ। ਕਰਮਾਲਾ ਨੇ ਦੱਸਿਆ ਕਿ ਮੇਰੇ ਪਿਤਾ ਆਰਮੀ 'ਚ ਸਨ ਤੇ ਮਹਾਰਾਸ਼ਟਰ 'ਚ ਤਾਇਨਾਤ ਸਨ। ਉਹ ਅਨੁਰਾਧਾ ਦੇ ਦੋਸਤ ਵੀ ਸਨ। ਬਾਅਦ 'ਚ ਉਨ੍ਹਾਂ ਦਾ ਟਰਾਂਸਫਰ ਕੇਰਲ ਹੋ ਗਿਆ।'
File Photo
ਕਰਮਾਲਾ ਨੇ ਅੱਗੇ ਦੱਸਿਆ, 'ਅਨੁਰਾਧਾ ਪੌਂਡਵਾਲ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਉਸ ਵੇਲੇ ਪਲੇਬੈਕ ਸਿੰਗਿੰਗ 'ਚ ਰੁੱਝੀ ਹੋਈ ਸੀ ਤੇ ਬੱਚੇ ਦੀ ਜ਼ਿੰਮੇਵਾਰੀ ਨਹੀਂ ਉਠਾਉਣੀ ਚਾਹੁੰਦੀ ਸੀ। ਕਰਮਾਲਾ ਦੇ ਵਕੀਲ ਅਨਿਲ ਪ੍ਰਸਾਦ ਨੇ ਕਿਹਾ ਕਿ ਕਰਮਾਲਾ ਜਿਸ ਬਚਪਨ ਤੇ ਜ਼ਿੰਦਗੀ ਦੀ ਹੱਕਦਾਰ ਸੀ, ਉਨ੍ਹਾਂ ਨੂੰ ਉਸ ਤੋਂ ਵਾਂਝੇ ਰੱਖਿਆ ਗਿਆ। ਜੇਕਰ ਪੌਂਡਵਾਲ ਦਾਅਵੇ ਨੂੰ ਖਾਰਿਜ ਕਰਦੀ ਹੈ ਤਾਂ ਅਸੀਂ ਅਦਾਲਤ ਤੋਂ ਡੀਐੱਨਏ ਟੈਸਟ ਕਰਵਾਉਣ ਦੀ ਮੰਗ ਕਰਾਂਗੇ।'
File Photo
ਇਸੇ ਗੱਲਬਾਤ 'ਚ ਕਰਨਮਾਲਾ ਨੇ ਦੱਸਿਆ ਕਿ ਇਸ ਸਚਾਈ ਬਾਰੇ ਉਨ੍ਹਾਂ ਦੀ ਪਾਲਣ ਵਾਲੀ ਮਾਂ ਅਗਨੇਸ ਵੀ ਨਹੀਂ ਜਾਣਦੀ ਸੀ। ਪੋਂਨਾਚਨ ਤੇ ਅਗਨੇਸ ਦੇ ਤਿੰਨ ਪੁੱਤਰ ਹਨ। ਉਨ੍ਹਾਂ ਨੂੰ ਕਰਮਾਲਾ ਨੂੰ ਆਪਣੀ ਚੌਥੀ ਸੰਤਾਨ ਦੇ ਰੂਪ 'ਚ ਪਾਲ਼ਿਆ। 82 ਸਾਲ ਦੀ ਅਗਨੇਸ ਫਿਲਹਾਲ ਬਿਸਤਰ 'ਤੇ ਹੈ ਤੇ ਅਲਜ਼ਾਈਮਰ ਤੋਂ ਪੀੜਤ ਹੈ।
ਦੱਸ ਦਈਏ ਕਿ ਕਰਮਾਲਾ ਤਿੰਨ ਬੱਚਿਆਂ ਦੀ ਮਾਂ ਹੈ। ਰਿਪੋਰਟਸ ਮੁਤਾਬਿਕ ਉਨ੍ਹਾਂ ਕਈ ਵਾਰ ਗਾਇਕਾ ਨਾਲ ਫੋਨ 'ਤੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ
File Photo
ਪਰ ਕੋਈ ਰਿਸਪਾਂਸ ਨਹੀਂ ਮਿਲਿਆ। ਗੱਲ ਉਦੋਂ ਵਿਗੜੀ ਜਦੋਂ ਕਰਮਾਲਾ ਦਾ ਨੰਬਰ ਬਲੌਕ ਕਰ ਦਿੱਤਾ ਗਿਆ। ਕਰਮਾਲਾ ਨੇ ਕਿਹਾ ਕਿ ਅਸੀਂ ਇਸ ਮੁੱਦੇ 'ਤੇ ਹੁਣ ਕਾਨੂੰਨੀ ਤੌਰ 'ਤੇ ਨਜਿੱਠਣ ਦਾ ਫ਼ੈਸਲਾ ਕਰ ਲਿਆ ਹੈ। ਉਹ ਮੇਰੀ ਮਾਂ ਹੈ ਤੇ ਮੈਂ ਉਨ੍ਹਾਂ ਨੂੰ ਵਾਪਸ ਹਾਸਿਲ ਕਰਨਾ ਚਾਹੁੰਦੀ ਹਾਂ। ਦੱਸ ਦਈਏ ਕਿ ਵਕੀਲ ਅਨਿਲ ਪ੍ਰਸਾਦ ਮੁਤਾਬਿਕ, ਤਿਰੁਵਨੰਤਪੁਰਮ ਦੇ ਫੈਮਿਲੀ ਕੋਰਟ ਨੇ ਅਨੁਰਾਧਾ ਤੇ ਉਨ੍ਹਾਂ ਦੇ ਬੱਚਿਆਂ ਨੂੰ 24 ਜਨਵਰੀ ਦੀ ਸੁਣਵਾਈ ਦੌਰਾਨ ਹਾਜ਼ਰ ਰਹਿਣ ਲਈ ਕਿਹਾ ਹੈ।