ਅਨੁਪਮ ਖੇਰ ਨੇ 534ਵੀਂ ਫਿਲਮ ਸਾਈਨ ਕਰ ਕੇ ਬਣਾਇਆ ਰਿਕਾਰਡ, ਵੈਟਰਨਜ਼ ਦੇ ਕਲੱਬ 'ਚ ਹੋਏ ਸ਼ਾਮਲ
Published : Jan 3, 2023, 12:25 pm IST
Updated : Jan 3, 2023, 12:25 pm IST
SHARE ARTICLE
Anupam Kher joins veterans' club, creates record by signing 534th film
Anupam Kher joins veterans' club, creates record by signing 534th film

ਕਰੀਅਰ ਵਿੱਚ 500 ਤੋਂ ਵੱਧ ਫਿਲਮਾਂ ਨਾਲ ਅਨੁਪਮ ਖੇਰ ਨੇ ਕਈ ਦਿੱਗਜ਼ ਅਦਾਕਾਰਾਂ ਦੀ ਸੂਚੀ ਵਿੱਚ ਆਪਣਾ ਨਾਂ ਸ਼ਾਮਲ ਕੀਤਾ ਹੈ। 

ਮੁੰਬਈ : ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਨੁਪਮ ਖੇਰ ਨੂੰ ਕਿਸੇ ਵੱਖਰੀ ਪਛਾਣ ਦੀ ਲੋੜ ਨਹੀਂ ਹੈ। 80 ਦੇ ਦਹਾਕੇ ਤੋਂ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਅਨੁਪਮ ਖੇਰ ਨੇ ਆਪਣੇ ਫਿਲਮੀ ਕਰੀਅਰ ਦੀ 534ਵੀਂ ਫਿਲਮ ਸਾਈਨ ਕਰ ਲਈ ਹੈ। ਅਨੁਪਮ ਖੇਰ ਪਿਛਲੇ ਸਾਲ ਦੀ ਸੁਪਰਹਿੱਟ ਫਿਲਮ 'ਦਿ ਕਸ਼ਮੀਰ ਫਾਈਲਜ਼' ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਦੀ ਫਿਲਮ 'ਦਿ ਵੈਕਸੀਨ ਵਾਰ' 'ਚ ਨਜ਼ਰ ਆਉਣਗੇ। ਆਪਣੇ ਕਰੀਅਰ ਵਿੱਚ 500 ਤੋਂ ਵੱਧ ਫਿਲਮਾਂ ਨਾਲ ਅਨੁਪਮ ਖੇਰ ਨੇ ਕਈ ਦਿੱਗਜ਼ ਅਦਾਕਾਰਾਂ ਦੀ ਸੂਚੀ ਵਿੱਚ ਆਪਣਾ ਨਾਂ ਸ਼ਾਮਲ ਕੀਤਾ ਹੈ। 

ਕੋਵਿਡ 19 ਦੌਰਾਨ, ਭਾਰਤ ਤੋਂ ਟੀਕਾ ਬਣਾਉਣ ਦੀ ਗਾਥਾ ਵਿਵੇਕ ਅਗਨੀਹੋਤਰੀ ਦੀ ਫਿਲਮ 'ਦ ਵੈਕਸੀਨ ਵਾਰ' ਵਿੱਚ ਦਿਖਾਈ ਜਾਵੇਗੀ। ਇਸ ਫਿਲਮ 'ਚ ਅਨੁਪਮ ਖੇਰ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਅਨੁਪਮ ਖੇਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਇਹ ਜਾਣਕਾਰੀ ਦਿੱਤੀ ਹੈ। ਇੱਕ ਤਸਵੀਰ ਸ਼ੇਅਰ ਕਰਦੇ ਹੋਏ ਅਨੁਪਮ ਖੇਰ ਨੇ ਲਿਖਿਆ- ਮੈਂ ਆਪਣੇ ਫਿਲਮੀ ਕਰੀਅਰ ਦੀ 534ਵੀਂ ਫਿਲਮ ਦਾ ਐਲਾਨ ਕਰ ਰਿਹਾ ਹਾਂ। ਫਿਲਮ 'ਦ ਵੈਕਸੀਨ ਵਾਰ' ਦਾ ਨਿਰਦੇਸ਼ਨ ਵਿਵੇਕ ਅਗਨੀਹੋਤਰੀ ਕਰ ਰਹੇ ਹਨ। ਇਹ ਬਹੁਤ ਆਕਰਸ਼ਕ ਅਤੇ ਪ੍ਰੇਰਨਾਦਾਇਕ ਹੈ, ਜੈ ਹਿੰਦ। ਦਰਅਸਲ ਵਿਵੇਕ ਅਗਨੀਹੋਤਰੀ ਦੀ 'ਦ ਵੈਕਸੀਨ ਵਾਰ' ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਹੈ। ਇਸ ਫਿਲਮ 'ਚ ਅਨੁਪਮ ਖੇਰ ਤੋਂ ਇਲਾਵਾ ਅਭਿਨੇਤਾ ਨਾਨਾ ਪਾਟੇਕਰ ਵੀ ਮੁੱਖ ਭੂਮਿਕਾ 'ਚ ਹਨ। ਇਹ ਫਿਲਮ 15 ਅਗਸਤ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਹਿੰਦੀ ਸਿਨੇਮਾ ਵਿੱਚ ਵੱਧ ਤੋਂ ਵੱਧ ਫ਼ਿਲਮਾਂ ਕਰਨ ਦੀ ਗੱਲ ਕਰੀਏ ਤਾਂ ਇਸ ਮਾਮਲੇ ਵਿੱਚ ਕਈ ਕਲਾਕਾਰ ਸ਼ਾਮਲ ਹਨ। ਜਿਸ 'ਚ ਅਭਿਨੇਤਾ ਲਲਿਤਾ ਪਾਵਰ ਅਤੇ ਸ਼ਕਤੀ ਕਪੂਰ ਦੇ ਨਾਂ ਟਾਪ ਲਿਸਟ 'ਤੇ ਮੌਜੂਦ ਹਨ। ਅਜਿਹੇ 'ਚ ਆਪਣੇ ਕਰੀਅਰ ਦੀ 534ਵੀਂ ਫਿਲਮ ਸਾਈਨ ਕਰ ਕੇ ਅਨੁਪਮ ਖੇਰ ਇਸ ਮਾਮਲੇ 'ਚ ਤੀਜੇ ਨੰਬਰ 'ਤੇ ਆ ਗਏ ਹਨ। ਦੱਸ ਦੇਈਏ ਕਿ ਅਨੁਪਮ ਖੇਰ ਦੀਆਂ ਇਹ 534 ਫਿਲਮਾਂ ਸਾਰੀਆਂ ਭਾਸ਼ਾਵਾਂ ਵਿੱਚ ਫਿਲਮ, ਸ਼ਾਰਟ ਫਿਲਮ, ਕੈਮਿਓ, ਡਾਕੂਮੈਂਟਰੀ ਸ਼ੈਲੀ ਦੀਆਂ ਹਨ। ਮੀਡੀਆ ਮੁਤਾਬਕ ਅਨਪੁਮ ਤੋਂ ਇਲਾਵਾ ਅਦਾਕਾਰਾ ਅਰੁਣਾ ਇਰਾਨੀ ਅਤੇ ਅਦਾਕਾਰ ਅਮਰੀਸ਼ ਪੁਰੀ ਨੇ 450 ਤੋਂ ਵੱਧ ਫ਼ਿਲਮਾਂ ਕੀਤੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement
Advertisement

ਦਿੱਲੀ ਕੂਚ ਨੂੰ ਲੈ ਕੇ ਨਵਾਂ ਐਲਾਨ! Shambhu border ਤੋਂ ਕਿਸਾਨ ਆਗੂਆਂ ਦੀ ਅਹਿਮ Press Conference LIVE

27 Feb 2024 4:18 PM

ਕਿਉਂ ਜ਼ਰੂਰੀ ਹੈ ਕਿਸਾਨਾਂ ਲਈ MSP? ਸਰਕਾਰ ਕਿਉਂ ਨਹੀਂ ਬਣਾਉਣਾ ਚਾਹੁੰਦੀ ਕਾਨੂੰਨ?

27 Feb 2024 2:44 PM

ਵਰਦੀਆਂ ਸਿਲਵਾ ਕੇ ਦਰਜੀ ਨੂੰ ਪੈਸੇ ਨਾ ਦੇਣ ਦੇ ਮਾਮਲੇ 'ਚ ਪੀੜ੍ਹਤਾਂ ਸਣੇ ਵਕੀਲ 'ਤੇ ਕਿਸ ਗੱਲ ਦਾ ਦਬਾਅ? ਦਰਜੀ ਕਹਿੰਦਾ

27 Feb 2024 2:27 PM

Khanauri border 'ਤੇ ਇੱਕ ਹੋਰ Farmer ਦੀ ਮੌ*ਤ, 13 Feb ਤੋਂ ਮੋਰਚੇ 'ਚ ਸ਼ਾਮਲ ਸੀ Karnail Singh

27 Feb 2024 1:07 PM

ਕਿਉਂ ਜ਼ਰੂਰੀ ਹੈ ਕਿਸਾਨਾਂ ਲਈ MSP? ਸਰਕਾਰ ਕਿਉਂ ਨਹੀਂ ਬਣਾਉਣਾ ਚਾਹੁੰਦੀ ਕਾਨੂੰਨ?

27 Feb 2024 12:50 PM
Advertisement