
ਇਹ ਬਹੁਤ ਹੀ ਸਖ਼ਤ ਸੁਭਾਅ ਦੇ ਰਾਸ਼ਟਰਪਤੀ ਹਨ। ਆਪਣੇ ਦੇਸ਼ ਵਿਚ ਕਿਸੇ ਤਰ੍ਹਾਂ ਦੀ ਅਨੁਸ਼ਾਸਣਹੀਣਤਾ ਨੂੰ ਬਰਦਾਸ਼ਤ ਨਹੀਂ ਕਰਦੇ।
ਹਰ ਰੋਜ਼ ਦੀ ਤਰ੍ਹਾਂ ਅਸੀਂ ਅੱਜ ਵੀ ਇਕ ਬੇਹੱਦ ਇਕ ਰਾਸ਼ਟਰਪਤੀ ਦੇ ਬਚਪਨ ਦੀ ਤਸਵੀਰ ਲੈ ਕੇ ਆਏ ਹਾਂ, ਜੋ ਆਪਣੇ ਤਾਨਾਸ਼ਾਹੀ ਫ਼ੈਸਲਿਆਂ ਕਰ ਕੇ ਜਾਣੇ ਜਾਂਦੇ ਹਨ। ਆਪਣੀ ਖ਼ੂਬਸੂਰਤ ਨਾਲ ਉਹ ਕਰੋੜਾਂ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਦੇ ਹਨ।
ਇਹ ਬਹੁਤ ਹੀ ਸਖ਼ਤ ਸੁਭਾਅ ਦੇ ਰਾਸ਼ਟਰਪਤੀ ਹਨ। ਆਪਣੇ ਦੇਸ਼ ਵਿਚ ਕਿਸੇ ਤਰ੍ਹਾਂ ਦੀ ਅਨੁਸ਼ਾਸਣਹੀਣਤਾ ਨੂੰ ਬਰਦਾਸ਼ਤ ਨਹੀਂ ਕਰਦੇ। ਆਪਣੇ ਦੇਸ਼ ਅੰਦਰ ਉਨ੍ਹਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਕੀਤੀਆਂ ਹਨ ਜੋ ਹਰ ਇਕ ਨਾਗਰਿਕ ਨੂੰ ਮੰਨਣੀਆਂ ਜ਼ਰੂਰੀ ਹਨ। ਜੇਕਰ ਉਹ ਉਨ੍ਹਾਂ ਪਾਬੰਦੀਆਂ ਦੀ ਉਲੰਘਣਾ ਕਰਦਾ ਤਾਂ ਉਸ ਨੂੰ ਕਾਲ ਕੋਠੜੀ ਵਿਚ ਸੁੱਟ ਦਿੱਤਾ ਜਾਂਦਾ ਹੈ।
ਇਸ ਵੇਲੇ ਰਾਜਨੀਤੀ ਵਿਚ ਉਨ੍ਹਾਂ ਦੀ ਭੈਣ ਤੇ ਬੇਟੀ ਕਾਫ਼ੀ ਸਰਗਰਮ ਹਨ। ਇਥੇ ਇਹ ਗੱਲ ਵੀ ਦੱਸਣੀ ਬਣਦੀ ਹੈ ਕਿ ਇਸ ਦੇਸ਼ ਦਾ ਕੋਈ ਵੀ ਨਾਗਰਿਕ ਰਾਜ ਘਰਾਣੇ ਦੇ ਲੋਕਾਂ ਨਾਲ ਮਿਲਦਾ ਜੁਲਦਾ ਨਾਂ ਨਹੀਂ ਰੱਖ ਸਕਦਾ। ਚੀਨ ਤੋਂ ਬਾਅਦ ਇਹ ਇਕੋ ਇਕ ਦੇਸ਼ ਤੇ ਰਾਸ਼ਟਰਪਤੀ ਹੈ ਜਿਹੜਾ ਅਮਰੀਕਾ ਨੂੰ ਅੱਖਾਂ ਵਿਖਾਉਂਦਾ ਹੈ।
ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਅਸੀਂ ਕਿਸ ਦੀ ਗੱਲ ਕਰ ਰਹੇ ਹਨ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਉੱਤਰੀ ਕੋਰੀਆਂ ਦੇ ਰਾਸ਼ਟਰਪਤੀ ਕਿਮ ਜੌਂਗ ਉਨ ਦੀ। ਜੋ ਆਪਣੇ ਤਾਨਾਸ਼ਾਹੀ ਵਤੀਰੇ ਕਰ ਕੇ ਪੂਰੀ ਦੁਨੀਆਂ ਵਿਚ ਜਾਣੇ ਜਾਂਦੇ ਹਨ।