ਮਹਿਜ਼ 3 ਮਿੰਟ ਦੇ ਡਾਂਸ ਨੇ ਬਣਾਇਆ ਫ਼ਿਲਮ ਜਗਤ ਦੀ ਸਫ਼ਲ ਅਦਾਕਾਰਾ 
Published : Apr 3, 2018, 1:59 pm IST
Updated : Apr 3, 2018, 4:02 pm IST
SHARE ARTICLE
jaya prada
jaya prada

ਜਯਾ ਪ੍ਰਦਾ ਦਾ ਜਨਮ 3 ਅਪ੍ਰੈਲ 1962 ਨੂੰ ਆਂਧਰਾ ਪ੍ਰਦੇਸ਼ 'ਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂਮ ਲਲਿਤਾ ਰਾਣੀ ਸੀ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜਯਾ ਪ੍ਰਦਾ ਅੱਜ 56 ਸਾਲ ਦੀ ਹੋ ਗਈ ਹੈ। ਜਯਾ ਪ੍ਰਦਾ ਦਾ ਜਨਮ 3 ਅਪ੍ਰੈਲ 1962 ਨੂੰ ਆਂਧਰਾ ਪ੍ਰਦੇਸ਼ 'ਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂਮ ਲਲਿਤਾ ਰਾਣੀ ਸੀ ਪਰ ਫਿਲਮਾਂ 'ਚ ਆਉਣ ਤੋਂ ਬਾਅਦ ਕਈ ਹੋਰ ਕਲਾਕਾਰਾਂ ਵਾਂਗ ਜਯਾ ਨੇ ਵੀ ਆਪਣਾ ਬਦਲ ਲਿਆ ਅਤੇ ਉਹ ਲਲਿਤਾ ਰਾਣੀ ਜਯਾ ਪ੍ਰਦਾ ਬਣ ਗਈ। ਜਯਾ ਦਾ ਬਚਪਨ ਵੀ ਫ਼ਿਲਮੀ ਪਿਛੋਕੜ ਨਾਲ ਜੁੜੀ ਰਹੀ ਜਯਾ ਦੇ ਪਿਤਾ ਕ੍ਰਿਸ਼ਣ ਰਾਵ ਤੇਲੁਗੂ ਫਿਲਮਾਂ ਦੇ ਫਾਈਨੇਂਸਰ ਸਨ । jaya pradajaya pradaਫਿਲਮੀ ਬੈਕਗ੍ਰਾਊਂਡ ਹੋਣ ਕਾਰਨ ਜਯਾ ਪ੍ਰਦਾ ਦਾ ਰੁਝਾਨ ਸ਼ੁਰੂ ਤੋਂ ਹੀ ਫਿਲਮਾਂ ਵੱਲ ਰਿਹਾ ਸੀ। ਹਿੰਦੀ ਫ਼ਿਲਮਾਂ 'ਚ ਅਹਿਮ ਭੂਮਿਕਾ ਨਿਭਾਉਣ ਵਾਲੀ ਜਯਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤੇਲੁਗੁ ਫ਼ਿਲਮ  'ਭੂਮੀਕੋਸਮ' ਨਾਲ ਕੀਤੀ । ਹੈਰਾਨੀ ਦੀ ਗੱਲ ਹੈ ਕਿ ਪਹਿਲੀ ਫ਼ਿਲਮ ਦੇ ਲਈ ਜਯਾ ਨੂੰ ਮਿਹਨਤਾਨੇ ਵਜੋਂ ਮਹਿਜ਼ 10 ਰੁਪਏ ਹੀ ਮਿਲੇ ਸਨ । ਇਸ ਫ਼ਿਲਮ 'ਚ ਉਨ੍ਹਾਂ ਨੇ 3 ਮਿੰਟ ਦਾ ਡਾਂਸ ਕੀਤਾ ਸੀ।  ਇਸ ਫਿਲਮ 'ਚ ਦੇਖਣ ਤੋਂ ਬਾਅਦ ਜਯਾ ਨੂੰ ਕਈ ਫ਼ਿਲਮਾਂ ਦੇ ਆਫ਼ਰ ਆਉਣੇ ਸ਼ੁਰੂ ਹੋ ਗਏ। ਜਿਨਾਂ 'ਚ ਦੱਖਣੀ ਭਾਰਤ ਦੇ ਕਈ ਫਿਲਮ ਨਿਰਮਾਤਾ-ਨਿਰਦੇਸ਼ਕ ਸ਼ਾਮਿਲ ਸਨ।  ਹਮੇਸ਼ਾ ਅਦਾਕਾਰੀ 'ਚ ਰੁਝਾਨ ਰੱਖਣ ਵਾਲੀ ਜਯਾ ਨੇ ਇਨ੍ਹਾਂ ਆਫਰਜ਼ ਨੂੰ ਸਵੀਕਾਰ ਕਰ ਲਿਆ । ਜਿਸ ਤੋਂ ਬਾਅਦ ਹੋਈ ਹਯਾ ਦੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ। jaya pradajaya pradaਸਾਲ 1979 'ਚ ਬਣੀ ਕੇ.ਵਿਸ਼ਵਨਾਥ ਦੀ ਫ਼ਿਲਮ 'ਸ਼੍ਰੀ ਸ਼੍ਰੀ ਮੁਵਾ' ਦੇ ਹਿੰਦੀ ਰੀਮੇਕ 'ਸਰਗਮ' ਦੇ ਨਾਲ ਜਯਾ ਪ੍ਰਦਾ ਨੇ ਹਿੰਦੀ ਫ਼ਿਲਮ ਜਗਤ  'ਚ ਕਦਮ ਪਹਿਲਾ ਕਦਮ ਰੱਖਿਆ।  ਇਸ ਫਿਲਮ ਦੀ ਸਫਲਤਾ ਤੋਂ ਬਾਅਦ ਉਹ ਰਾਤੋਂ ਰਾਤ ਹਿੰਦੀ ਸਿਨੇਮਾ ਜਗਤ 'ਚ ਮਸ਼ਹੂਰ ਹੋ ਗਈ, ਅਤੇ ਫਿਰ ਕਦੇ ਮੂੜ੍ਹ ਕੇ ਵਾਪਿਸ ਨਹੀਂ ਦੇਖਿਆ। ਫ਼ਿਲਮ 'ਸਰਗਮ' ਦੀ ਸਫਲਤਾ ਤੋਂ ਬਾਅਦ ਉਸ ਨੇ 'ਲੋਕ ਪਰਲੋਕ', 'ਟੱਕਰ', 'ਟੈਕਸੀ ਡਰਾਈਵਰ' ਤੇ 'ਪਿਆਰਾ ਤਰਾਨਾ' ਵਰਗੀਆਂ ਕਈ ਫਿਲਮਾਂ 'ਚ ਕੰਮ ਕੀਤਾ ਪਰ ਇਨ੍ਹਾਂ 'ਚੋਂ ਕਈ ਫ਼ਿਲਮ ਦਰਸ਼ਕਾਂ ਦੇ ਦਿਲ ਨਾ ਜਿੱਤ ਸਕੀ। ਲਗਾਤਾਰ ਅਸਫ਼ਲ ਫ਼ਿਲਮਾਂ ਤੋਂ ਬਾਦ ਵੀ ਜਯਾ ਨੇ ਹਿੰਮਤ ਨਾ ਹਾਰੀ ਅਤੇ ਆਪਣੀ ਮੇਹਨਤ ਜਾਰੀ ਰੱਖੀ।  ਇਸ ਤੋਂ ਬਾਅਦ ਸਾਲ 1982 'ਚ ਕੇ. ਵਿਸ਼ਵਨਾਥ ਨੇ ਜਯਾ ਪ੍ਰਦਾ ਨੂੰ ਆਪਣੀ ਫਿਲਮ 'ਕਾਮਚੋਰ' ਦੇ ਜਰੀਏ ਦੂਜੀ ਵਾਰ ਹਿੰਦੀ ਫ਼ਿਲਮ ਇੰਡਸਟਰੀ 'ਚ ਲਾਂਚ ਕੀਤਾ । ਇਸ ਫ਼ਿਲਮ ਨੇ ਬੇਹੱਦ ਸਫ਼ਲਤਾ ਹਾਸਿਲ ਕੀਤੀ।  ਜਿਸ ਤੋਂ ਬਾਅਦ ਜਯਾ ਨੇ ਮੁੜ ਤੋਂ ਅਪਣੀ ਗੁਆਚੀ ਹੋਈ ਪਛਾਣ ਹਾਸਿਲ ਕੀਤੀ।jaya pradajaya pradaਹਾਲਾਂਕਿ ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਜਯਾ ਪ੍ਰਦਾ ਛੇੜਖਾਨੀ ਦਾ ਸ਼ਿਕਾਰ ਵੀ ਹੋਈ ਸੀ। ਦੱਸਿਆ ਜਾਂਦਾ ਹੈ ਕਿ ਇਸ ਫ਼ਿਲਮ 'ਚ ਇਕ ਇੰਟੀਮੇਟ ਸੀਨ ਸ਼ੂਟ ਕਰਦੇ ਸਮੇਂ ਕੋ-ਸਟਾਰ ਦਿਲੀਪ ਤਾਹਿਲ ਨੇ ਜਯਾ ਪ੍ਰਦਾ ਨੂੰ ਅਸਲੀਅਤ 'ਚ ਕਾਫ਼ੀ ਘੁੱਟ ਕੇ ਫੜ੍ਹ ਲਿਆ ਸੀ ਅਤੇ ਖੁਦ ਨੂੰ ਦਿਲੀਪ ਤਹਿਲ ਦੀ ਪਕੜ ਤੋਂ ਛੁਡਵਾਉਣ ਦੇ ਲਈ ਜਯਾ ਪ੍ਰਦਾ ਨੇ ਉਸ ਦੇ ਜ਼ੋਰਦਾਰ ਥੱਪੜ ਮਾਰ ਦਿੱਤਾ ਸੀ। jaya pradajaya pradaਹਿੰਦੀ ਫ਼ਿਲਮਾਂ 'ਚ ਜਯਾ ਨੇ ਜਿਤੇਂਦਰ ਤੋਂ ਲੈ ਕੇ ਰਜੇਸ਼ ਖੰਨਾ , ਵਿਨੋਦ ਖੰਨਾ , ਧਰਮਿੰਦਰ , ਮਿਥੁਨ ਚੱਕਰਵਤੀ ਨਾਲ ਜ਼ਿਆਦਾ ਫ਼ਿਲਮਾਂ ਕੀਤੀਆਂ।  ਇਨ੍ਹਾਂ ਹੀ ਨਹੀਂ ਫਰਵਰੀ 'ਚ ਦੁਨੀਆਂ ਨੂੰ ਅਲਵਿਦਾ ਕਹਿਣ ਵਾਲੀ ਅਦਾਕਾਰਾ ਸ਼੍ਰੀ ਦੇਵੀ ਨਾਲ ਹੀ ਜਯਾ ਨੇ 9 ਫ਼ਿਲਮਾਂ 'ਚ ਇਕੱਠਿਆਂ ਕੰਮ ਕੀਤਾ।  jaya pradajaya pradaਗੱਲ ਕਰੀਏ ਜਯਾ ਦੀ ਨਿਜੀ ਜ਼ਿੰਦਗੀ ਤਾਂ ਦਸ ਦਈਏ ਕਿ ਜਯਾ ਨੇ 1986 'ਚ ਫਿਲਮਕਾਰ ਸ਼੍ਰੀਕਾਂਤ ਨਾਹਟਾ ਨਾਲ ਵਿਆਹ ਕਰਵਾਇਆ।  ਜਿਨ੍ਹਾਂ ਦੀ ਜਯਾ ਦੂਜੀ ਪਤਨੀ ਬਣ ਕੇ ਰਹੀ। ਜਯਾ ਦੇ ਆਪਣੀ ਕੋਈ ਸੰਤਾਨ ਨਹੀਂ ਹੈ ਪਰ ਉਹ ਪਤੀ ਦੀ ਪਹਿਲੀ ਪਤਨੀ ਦੇ ਬੱਚਿਆਂ ਨੂੰ ਹੀ ਆਪਣੇ ਬੱਚਿਆਂ ਵਾਂਗ ਪਿਆਰ ਕਰਦੀ ਹੈ ਜਿਨਾਂ ਚੋਣ ਇਕ ਮੁੰਡੇ ਦਾ ਵਿਆਹ ਪਿਛਲੇ ਸਾਲ ਹੋਇਆ ਸੀ ਜਿਸ ਵਿਚ ਬਾਲੀਵੁਡ ਦੀਆਂ ਕਈ ਹਸਤੀਆਂ ਪੁੱਜੀਆਂ ਸਨ।   jaya prada with husband jaya prada with husbandਦੱਸਣਯੋਗ ਹੈ ਕਿ ਜਯਾ ਪ੍ਰਦਾ ਨੇ ਆਪਣੇ 30 ਸਾਲ ਦੇ ਲੰਬੇ ਫ਼ਿਲਮੀ ਕਰੀਅਰ 'ਚ ਕਰੀਬ 200 ਫਿਲਮਾਂ 'ਚ ਕੰਮ ਕੀਤਾ ਹੈ। ਜਯਾ ਨੇ ਹੁਣ ਤਕ ਹਿੰਦੀ ਤੋਂ ਇਲਾਵਾ ਤੇਲੁਗੁ, ਤਮਿਲ, ਮਰਾਠੀ, ਮਲਿਆਲਮ ਤੇ ਕੰਨੜ ਫਿਲਮਾਂ 'ਚ ਵੀ ਕੰਮ ਕੀਤਾ ਹੈ। ਜਿਨ੍ਹਾਂ 'ਚ ਜਯਾ ਨੂੰ ਉਨ੍ਹੀ ਹੀ ਕਾਮਯਾਬੀ ਮਿਲੀ ਜਿਨੀਂ ਕਾਮਯਾਬੀ ਉਹਨਾਂ ਨੇ ਬਾਲੀਵੁਡ ਦੀਆਂ ਫ਼ਿਲਮਾਂ 'ਚ। ਸਾਡੇ ਵਲੋਂ ਵੀ ਜਯਾ ਪਰਦਾ ਨੂੰ ਜਨਮਦਿਨ ਦੀਆਂ ਲੱਖ ਲੱਖ ਵਧਾਈਆਂ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement