
ਪਤਰਕਾਰ ਤੋਂ ਕਲਾਕਾਰ ਬਣੇ ਨੀਲ ਭਲਿੰਦਰ ਨੇ ਆਪਣੇ ਕਰੀਅਰ ਦੀ ਸ਼ੁਰੂਵਾਤ ਹੀ ਸੀਨੇ ਜਗਤ ਤੋਂ ਕੀਤੀ ਸੀ।
ਅਦਾਕਾਰ ਰਾਜਕੁਮਾਰ ਰਾਵ ਬਾਲੀਵੁਡ 'ਚ ਤਾਂ ਅਪਣਾ ਨਾਮਣਾ ਖੱਟ ਚੁਕੇ ਹਨ। ਪਰ ਹੁਣ ਉਹਨਾ ਦੀ ਫਿਲਮ ਪਹਿਲੀ ਵਾਰ ਕਾਨ੍ਸ ਫ਼ਿਲਮ ਫੇਸਟਿਵਲ ਵਿੱਚ ਵਿਖਾਈ ਜਾਵੇਗੀ । ਇਸ ਫਿਲਮ ਉਤਸਵ ਵਿੱਚ ਉਨ੍ਹਾਂ ਦੀ ਦੂਜੀ ਹਾਲੀਵੁਡ ਫ਼ਿਲਮ 5 ਵੇਡਿੰਗਸ ਦਾ ਪ੍ਰੀਮਿਅਰ ਵੀ ਹੋਵੇਗਾ । ਇੰਡੋ -ਅਮਰੀਕਨ ਡਾਇਰੇਕਟਰ ਨਿਮਰਤਾ ਸਿੰਘ ਗੁਜਰਾਲ ਦੀ ਇਸ ਫਿਲਮ ਵਿੱਚ ਉਹ ਇੱਕ ਪੁਲਿਸ ਅਫਸਰ ਦੀ ਭੂਮਿਕਾ ਨਿਭਾ ਰਹੇ ਹਨ ਜਿਨ੍ਹਾਂ ਦਾ ਨਾਮ ਹਰਭਜਨ ਸਿੰਘ ਹੈ । ਇਸ ਫਿਲਮ 'ਚ ਬਾਲੀਵੁਡ ਅਦਾਕਾਰਾ ਨਰਗਿਸ ਫਾਖਰੀ ਇੱਕ ਵਿਦੇਸ਼ੀ ਪਤਰਕਾਰ ਦਾ ਕਿਰਦਾਰ ਨਿਭਾਅ ਰਹੀ ਹੈ। ਜੋ ਕਿ ਭਾਰਤੀ ਵਿਆਹਾਂ ਦੀ ਕਵਰੇਜ ਕਰਨ ਦੇ ਲਈ ਭਾਰਤ ਆਉਂਦੀ ਹੈ। ਦਸ ਦਈਏ ਕਿ ਜਿਥੇ ਪੱਤਰਕਾਰਤਾ ਦਾ ਜ਼ਿਕਰ ਹੋਇਆ ਹੈ ਕਿ ਬਾਲੀਵੁਡ ਦੀ ਇਹ ਅਦਾਕਾਰਾ ਪੱਤਰਕਾਰ ਦੇ ਰੂਪ 'ਚ ਨਜ਼ਰ ਆਵੇਗੀ ਉਥੇ ਹੀ ਪੰਜਾਬ ਦੇ ਉਘੇ ਪੱਤਰਕਾਰ ਵੀ ਇਸ ਫ਼ਿਲਮ 'ਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਜਿੰਨਾ ਦਾ ਨਾਮ ਨੀਲ ਭਲਿੰਦਰ ਸਿੰਘ ਹੈ। ਦੱਸ ਦਈਏ ਕਿ ਪਤੱਰਕਾਰ ਨੀਲ ਭਲਿੰਦਰ ਇਸ ਫਿਲਮ ਵਿਚ ਇਕ ਪੁਲਿਸਵਾਲੇ ਦੇ ਕਿਰਦਾਰ ਚ ਨਜ਼ਰ ਆਉਣਗੇ। ਜੋ ਕਿ ਪੰਜਾਬ ਦੇ ਇੱਕ ਅੜਬ ਸੁਭਾਅ ਵਾਲੇ ਇੰਸਪੈਕਟਰ ਦੀ ਭੂਮਿਕਾ ਨਿਭਾਅ ਰਹੇ ਹਨ ਅਤੇ ਫ਼ਿਲਮ 'ਚ ਉਨ੍ਹਾਂ ਉਹਨਾਂ ਦਾ ਟਾਕਰਾ ਪੱਤਰਕਾਰ ਬਣੀ ਨਰਗਿਸ ਨਾਲ ਹੁੰਦਾ ਹੈ।
Rajkumar Rao
ਇਥੇ ਦਸਯੋਗ ਹੈ ਕਿ ਪਤਰਕਾਰ ਤੋਂ ਕਲਾਕਾਰ ਬਣੇ ਨੀਲ ਭਲਿੰਦਰ ਨੇ ਆਪਣੇ ਕਰੀਅਰ ਦੀ ਸ਼ੁਰੂਵਾਤ ਹੀ ਸੀਨੇ ਜਗਤ ਤੋਂ ਕੀਤੀ ਸੀ। ਨੀਲ ਭਲਿੰਦਰ ਨੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ। ਉਨ੍ਹਾਂ ਦੇ ਲੰਬੇ ਕੱਦ ਕਾਠ ਦੇ ਚਲਦਿਆਂ ਉਨ੍ਹਾਂ ਨੂੰ ਕਈ ਹੋਰ ਆਫ਼ਰ ਵੀ ਮਿਲੇ ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਗੀਤਾਂ ਵਿਚ ਵੱਖ ਵੱਖ ਤਰ੍ਹਾਂ ਦੇ ਕਿਰਦਾਰ ਵੀ ਨਿਭਾਏ ਅਤੇ ਨਾਲ ਹੀ ਉਨ੍ਹਾਂ ਨੇ ਲਿਸ਼ਕਾਰਾ ਟੀਵੀ ਦੇ ਚੰਡੀਗੜ੍ਹ ਕੈਂਪਸ 'ਚ ਨੇਗਟਿਵ ਕਿਰਦਾਰ ਨਿਭਾਇਆ ਜਿਸ ਨਾਲ ਉਨ੍ਹਾਂ ਨੂੰ ਕਾਫੀ ਪ੍ਰਸ਼ੰਸਾ ਮਿਲੀ। ਹੁਣ ਦੇ ਸਮੇਂ 'ਚ ਨੀਲ ਭਲਿੰਦਰ ਦਾ ਨਾਮ ਚੰਡੀਗੜ੍ਹ ਦੇ ਨਾਮਵਰ ਪੱਤਰਕਾਰਾਂ ਵਿਚ ਆਉਂਦਾ ਹੈ ਅਤੇ ਉਨ੍ਹਾਂ ਦੀ ਪੱਤਰਕਾਰੀ ਦੀ ਸ਼ਲਾਘਾ ਵੀ ਕੀਤੀ ਜਾਂਦੀ ਹੈ ਫਿਲਮ ਦੀ ਨਿਰਦੇਸ਼ਕ ਨਿਮਰਤਾ ਗੁਜਰਾਲ ਨੇ ਦਸਿਆ ਕਿ ਇਹ ਫਿਲਮ 10 ਸਾਲ ਪਹਿਲਾਂ ਲਿਖੀ ਸੀ। ਪਰ ਉਨ੍ਹਾਂ ਦੀ ਬਿਮਾਰੀ ਕਾਰਨ ਉਹ ਇਸ ਨੂੰ ਬਣਾ ਨਾ ਸਕੀ ਪਰ ਅੱਜ ਉਹ ਇਸ ਫਿਲਮ ਦੀ ਕਾਮਯਾਬੀ ਦੇ ਲਈ ਬਹੁਤ ਖੁਸ਼ ਹੈ।
5 Weddings
ਫਿਲਮ 5 ਵੇਡਿੰਗਸ ਦੇ ਕਾਂਸ ਪ੍ਰੀਮਿਅਰ ਉੱਤੇ ਨਿਮਰਤ ਨੇ ਕਿਹਾ , ਅਮਰੀਕੀ ਦਰਸ਼ਕਾਂ ਨੂੰ ਇਹ ਫਿਲਮ ਪਸੰਦ ਆਈ ਸੀ , ਮੈਨੂੰ ਉਂਮੀਦ ਹੈ ਫਰੇਂਚ ਲੋਕਾਂ ਨੂੰ ਵੀ ਇਹ ਚੰਗੀ ਲੱਗੇਗੀ । ਫਿਲਮ 5 ਵੇਡਿੰਗਸ ਵਿੱਚ ਹਾਲੀਵੁਡ ਅਦਾਕਾਰ ਕੈਂਡੀ ਕਲਾਰਕ , ਬੋ ਡੇਰੇਕ ਅਤੇ ਐਨੇਲਿਸ ਵੈਨ ਡਰ ਪੂਲ ਨੇ ਵੀ ਕੰਮ ਕੀਤਾ ਹੈ । ਦੱਸਣਯੋਗ ਹੈ ਕਿ ਨਿਮਰਤ ਦਾ ਪੰਜਾਬੀ ਸੰਗੀਤ ਜਗਤ ਨਾਲ ਕਾਫੀ ਲਗਾਵ ਹੈ ਇਸ ਦੇ ਲਈ ਹੀ ਉਹ ਚਾਹੁੰਦੀ ਸੀ ਕਿ ਉਹਨਾ ਦੀ ਇਸ ਫਿਲਮ ਵਿਚ ਪੰਜਾਬੀ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਇਹ ਕਿਰਦਾਰ ਨਿਭਾਵੇ ਪਰ ਕੈਂਸਰ ਕਾਰਨ ਨਿਮਰਤ ਦੀ ਫਿਲਮ ਜਗਤ ਤੋਂ ਦੂਰੀ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਇਸ ਫ਼ਿਲਮ 'ਚ ਰਾਜ ਕੁਮਾਰ ਰਾਓ ਨੂੰ ਕਾਸਟ ਕਰਨਾ ਪਿਆ। ਪਰ ਇਥੇ ਨਿਮਰਤ ਨੇ ਆਪਣੀ ਇਕ ਖਵਾਹਿਸ਼ ਪੂਰੀ ਕਰ ਲਈ ਕਿ ਉਨ੍ਹਾਂ ਨੇ ਕਿਰਦਾਰ ਦਾ ਨਾਮ ਹੀ ਹਰਭਨ ਸਿੰਘ ਰੱਖ ਲਿਆ।