
ਸੰਨੀ ਦਿਓਲ ਦੀ ਆਉਣ ਵਾਲੀ ਫ਼ਿਲਮ ‘ਬਲੈਂਕ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ
ਮੁੰਬਈ: ਸੰਨੀ ਦਿਓਲ ਦੀ ਆਉਣ ਵਾਲੀ ਫ਼ਿਲਮ ‘ਬਲੈਂਕ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ‘ਚ ਸੰਨੀ ਦਿਓਲ ਤਾਂ ਨਜ਼ਰ ਨਹੀਂ ਆ ਰਹੇ ਪਰ ਸੰਨੀ ਦੀ ਆਵਾਜ਼ ਬੈਕਗ੍ਰਾਉਂਡ ‘ਚ ਸੁਣਾਈ ਦੇ ਰਹੀ ਹੈ।
Black Movie By Sunny Deol
ਇਸ ਫ਼ਿਲਮ ‘ਚ ਸੰਨੀ ਨਾਲ ਡਿੰਪਲ ਕਪਾਡੀਆ ਦਾ ਭਾਣਜਾ ਕਰਨ ਕਪਾਡੀਆ ਆਪਣਾ ਡੈਬਿਊ ਕਰਦਾ ਨਜ਼ਰ ਆਵੇਗਾ। ਕਰਨ ਦੀ ਭੈਣ ਟਵਿੰਕਲ ਨੇ ਇਸ ਦਾ ਟੀਜ਼ਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।
Ishita Dutta
50 ਸੈਕਿੰਡ ਦੇ ਟੀਜ਼ਰ ਨੂੰ ਦੇਖ ਕੇ ਸਾਫ਼ ਹੋ ਗਿਆ ਹੈ ਕਿ ਫ਼ਿਲਮ ਦੀ ਕਹਾਣੀ ਅਤਿਵਾਦ ਦੇ ਆਲੇ-ਦੁਆਲੇ ਘੁੰਮਦੀ ਹੈ। ਨਾਲ ਹੀ ਫ਼ਿਲਮ ਸਸਪੈਂਸ ਥ੍ਰਿਲਰ ਹੈ। ਫ਼ਿਲਮ ਦੀ ਅਸਲ ਕਹਾਣੀ ਨੂੰ ਸਮਝਣ ਲਈ ਫੈਨਸ ਨੂੰ ‘ਬਲੈਂਕ’ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰਨਾ ਪਵੇਗਾ।
Akshey Kumar
ਫ਼ਿਲਮ ‘ਬਲੈਂਕ’ ‘ਚ ਸੰਨੀ ਦਿਓਲ ਤੇ ਕਰਨ ਤੋਂ ਇਲਾਵਾ ਇਸ਼ਿਤਾ ਦੱਤਾ ਵੀ ਨਜ਼ਰ ਆਵੇਗੀ। ਦੱਸ ਦਈਏ ਕਿ ਫ਼ਿਲਮ ‘ਚ ਅਕਸ਼ੈ ਕੁਮਾਰ ਦਾ ਕੈਮਿਓ ਰੋਲ ਵੀ ਹੋਵੇਗਾ ਜੋ 3 ਮਈ ਨੂੰ ਸਾਫ਼ ਹੋ ਜਾਵੇਗਾ, ਜਦੋਂ ਫ਼ਿਲਮ ਸਿਲਵਰ ਸਕਰੀਨ ‘ਤੇ ਰਿਲੀਜ਼ ਹੋਵੇਗੀ।