ਵਧਾਈਆਂਂ ਦਿੰਦੇ ਨਹੀਂ ਥੱਕ ਰਹੇ ਲੋਕ
ਮੁੰਬਈ: ਬਿੱਗ ਬੌਸ 13 ਫੇਮ ਸ਼ਹਿਨਾਜ਼ ਗਿੱਲ ਨੇ ਬਾਲੀਵੁੱਡ ਵਿਚ ਧਮਾਕੇਦਾਰ ਐਂਟਰੀ ਕੀਤੀ ਹੈ। ਅਭਿਨੇਤਰੀ ਨੇ ਸਲਮਾਨ ਖਾਨ ਦੇ ਨਾਲ ਫ਼ਿਲਮ 'ਕਿਸੀ ਕਾ ਭਾਈ ਕਿਸ ਕੀ ਜਾਨ' ਨਾਲ ਫ਼ਿਲਮ ਇੰਡਸਟਰੀ 'ਚ ਆਪਣੀ ਸ਼ੁਰੂਆਤ ਕਰ ਲਈ। ਇਸ ਫ਼ਿਲਮ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ, ਇਸ ਦੇ ਨਾਲ ਹੀ ਫ਼ਿਲਮ 'ਚ ਸ਼ਹਿਨਾਜ਼ ਦੀ ਵੀ ਕਾਫੀ ਤਾਰੀਫ ਹੋ ਰਹੀ ਹੈ।
ਇਹ ਵੀ ਪੜ੍ਹੋ: ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਕੀਤੀਆਂ ਗਈਆਂ ਜਲ ਪ੍ਰਵਾਹ
ਹੁਣ ਜਿਵੇਂ ਹੀ 'ਕਿਸੀ ਕਾ ਭਾਈ ਕਿਸੀ ਕੀ ਜਾਨ' ਹਿੱਟ ਹੋਈ ਤਾਂ ਸ਼ਹਿਨਾਜ਼ ਗਿੱਲ ਦੀ ਤਾਂ ਸਮਝੋ ਲਾਟਰੀ ਲੱਗ ਗਈ। ਅਦਾਕਾਰਾ ਨੇ ਮੁੰਬਈ 'ਚ ਆਪਣਾ ਇਕ ਨਵਾਂ ਘਰ ਖਰੀਦਿਆ ਹੈ, ਸ਼ਹਿਨਾਜ਼ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਇਸਦੀ ਜਾਣਕਾਰੀ ਦਿੱਤੀ। ਨਵਾਂ ਘਰ ਖਰੀਦਣ 'ਤੇ ਲੋਕ ਸ਼ਹਿਨਾਜ਼ ਗਿੱਲ ਨੂੰ ਵਧਾਈਆਂ ਦੇ ਰਹੇ ਹਨ। ਸ਼ਹਿਨਾਜ਼ ਗਿੱਲ ਨੂੰ ਨਵਾਂ ਘਰ ਖਰੀਦਣ ਲਈ ਲੋਕ ਵਧਾਈ ਦੇ ਰਹੇ ਹਨ।
ਇਹ ਵੀ ਪੜ੍ਹੋ: ਸਰਬੀਆ 'ਚ ਸਕੂਲ ਵਿਚ ਚੱਲੀਆਂ ਗੋਲੀਆਂ, ਅੱਠ ਬੱਚਿਆਂ ਸਮੇਤ ਇਕ ਸੁਰੱਖਿਆ ਗਾਰਡ ਦੀ ਮੌਤ
ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਕੁਝ ਸਕ੍ਰੀਨਸ਼ੌਟਸ ਸ਼ੇਅਰ ਕੀਤੇ ਹਨ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਪ੍ਰਸ਼ੰਸਕ ਅਦਾਕਾਰਾ ਨੂੰ ਨਵਾਂ ਘਰ ਖਰੀਦਣ ਲਈ ਵਧਾਈ ਦੇ ਰਹੇ ਹਨ। ਯੂਕੇ ਦੇ ਇੱਕ ਪ੍ਰਸ਼ੰਸਕ ਨੇ ਸ਼ਹਿਨਾਜ਼ ਗਿੱਲ ਨੂੰ ਉਸਦੇ ਨਵੇਂ ਘਰ ਲਈ ਵਧਾਈ ਦਿੱਤੀ ਅਤੇ ਲਿਖਿਆ, "ਮੇਰੀ ਪਿਆਰੀ ਸ਼ਹਿਨਾਜ਼ ਬੇਬੀ। ਤੁਹਾਡੇ ਨਵੇਂ ਘਰ ਲਈ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਸਾਨੂੰ ਤੁਹਾਡੀਆਂ ਉਪਲਬਧੀਆਂ 'ਤੇ ਬਹੁਤ ਮਾਣ ਹੈ। ਅਸੀਂ ਤੁਹਾਡੇ ਨਾਲ ਜਜ਼ਬਾਤੀ ਤੌਰ 'ਤੇ ਜੁੜੇ ਹੋਏ ਹਾਂ। ਵਾਹਿਗੁਰੂ ਜੀ ਤੁਹਾਡੇ ਘਰ 'ਤੇ ਮੇਹਰ ਭਰਿਆ ਹੱਥ ਰੱਖਣ।
ਦੱਸ ਦੇਈਏ ਕਿ ਪੰਜਾਬ ਦੀ ਕੈਟਰੀਨਾ ਕੈਫ ਦੇ ਨਾਂ ਨਾਲ ਮਸ਼ਹੂਰ ਸ਼ਹਿਨਾਜ਼ ਗਿੱਲ ਨੂੰ ਸਲਮਾਨ ਖਾਨ ਦੇ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ 13 ਤੋਂ ਕਾਫੀ ਪ੍ਰਸਿੱਧੀ ਮਿਲੀ ਸੀ। ਸ਼ੋਅ 'ਚ ਸ਼ਹਿਨਾਜ਼ ਗਿੱਲ ਦੇ ਸ਼ਰਾਰਤੀ ਅੰਦਾਜ਼ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਬਿੱਗ ਬੌਸ 13 ਵਿੱਚ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੀ ਜੋੜੀ ਵੀ ਖੂਬ ਪ੍ਰਸਿੱਧ ਹੋਈ ਸੀ। ਦੋਵਾਂ ਦੇ ਖੂਬਸੂਰਤ ਰਿਸ਼ਤੇ ਨੂੰ ਫੈਨਜ਼ ਅੱਜ ਵੀ ਯਾਦ ਕਰਦੇ ਹਨ।