
ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਇਕ ਵੀਡੀਓ ਜਾਰੀ ਕਰ ਦੱਸਿਆ ਹੈ ਕਿ ਉਹ ਲੰਮੇ ਸਮੇਂ ਤੋਂ ਅਸਥਮਾ ਦੀ ਮਰੀਜ ਹੈ, ਪਰ ਇਸ ਦੇ ਬਾਵਜੂਦ ਉਹ ਅਪਣਾ ਰੁਟੀਨ 'ਚ ਪੂਰੇ ...
ਮੁੰਬਈ : ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਇਕ ਵੀਡੀਓ ਜਾਰੀ ਕਰ ਦੱਸਿਆ ਹੈ ਕਿ ਉਹ ਲੰਮੇ ਸਮੇਂ ਤੋਂ ਅਸਥਮਾ ਦੀ ਮਰੀਜ ਹੈ, ਪਰ ਇਸ ਦੇ ਬਾਵਜੂਦ ਉਹ ਅਪਣਾ ਰੁਟੀਨ 'ਚ ਪੂਰੇ ਤਰੀਕੇ ਨਾਲ ਵਿਅਸਤ ਰਹਿੰਦੀ ਹੈ l ਅਪਣੀ ਬਿਮਾਰੀ ਬਾਰੇ ਦਸਦੇ ਹੋਏ ਪ੍ਰਿਅੰਕਾ ਚੋਪੜਾ ਨੇ ਕਿਹਾ ਕਿ ਜੋ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੈ, ਉਨ੍ਹਾਂ ਨੂੰ ਪਤਾ ਹੈ ਕਿ ਮੈਨੂੰ ਅਸਥਮਾ ਦੀ ਸ਼ਿਕਾਇਤ ਹੈ। ਇਸ ਗੱਲ ਨੂੰ ਮੈਂ ਕਦੇ ਵੀ ਛੁਪਾਇਆ ਨਹੀਂ ਹੈ।
Priyanka Chopra ad for Cipla @priyankachopra pic.twitter.com/tQOZu1pngE
— Priyanka-Chopra.us (@PriyankaCentral) September 2, 2018
ਪ੍ਰਿਅੰਕਾ ਦੱਸਦੀ ਹੈ ਕਿ ਕਈ ਵਾਰ ਸਟੇਜ 'ਤੇ ਪਰਫਾਰਮ ਕਰਨ ਤੋਂ ਬਾਅਦ ਮੈਨੂੰ ਇਨਹੇਲਰ ਦੀ ਲੋੜ ਪੈਂਦੀ ਹੈl ਜਦੋਂ ਵੀ ਮੈਂ ਕਦੇ ਮਿੱਟੀ ਦੇ ਆਲੇ ਦੁਆਲੇ ਹੁੰਦੀ ਹਾਂ, ਤੱਦ ਵੀ ਮੈਨੂੰ ਇਨਹੇਲਰ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਮੇਰੇ ਨਾਲ ਰਹਿਣ ਵਾਲੇ ਸਾਰੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਕਿ ਮੈਨੂੰ ਅਸਥਮਾ ਹੈ।
.@PriyankaChopra partners with @Cipla_Global for #BerokZindagi - an initiative to raise awareness about #Asthma & debunk the social stigma related to its treatment pic.twitter.com/PnzaNvisKx
— Cipla (@Cipla_Global) September 3, 2018
ਪ੍ਰਿਅੰਕਾ ਚੋਪੜਾ ਕਹਿੰਦੀ ਹੈ ਕਿ ਵਿਅਸਤ ਸ਼ੈਡਿਊਲ ਹੋਣ ਕਾਰਨ ਉਹ ਖੁਦ ਨੂੰ ਸੰਭਾਲ ਕੇ ਰੱਖਦੀ ਹੈ। ਮੈਂ ਅਪਣੀ ਬਿਮਾਰੀ 'ਤੇ ਖੁਦ ਕਾਬੂ ਰੱਖਦੀ ਹਾਂl ਅਸਥਮਾ ਨੂੰ ਅਪਣੇ ਆਪ 'ਤੇ ਕਾਬੂ ਨਹੀਂ ਰੱਖਣ ਦਿੰਦੀ। ਮੈਨੂੰ ਲੱਗਦਾ ਹੈ ਕਿਸੇ ਵੀ ਵਿਸ਼ੇ 'ਤੇ ਖੁਦ ਨੂੰ ਸਿੱਖਿਅਤ ਕਰਨਾ ਬੇਹੱਦ ਜ਼ਰੂਰੀ ਹੈl ਦਮੇ ਦੀ ਇਸ ਬਿਮਾਰੀ ਨੂੰ ਮੈਨੇਜ ਕੀਤਾ ਜਾ ਸਕਦਾ ਹੈ। ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਵੀ ਸਾਹਮਣੇ ਆਉਂਦੀ ਰਹਿੰਦੀਆਂ ਹਨ।
"I need to control my asthma, my asthma can't control me." - @priyankachopra is the new face of Cipla Respiratory. pic.twitter.com/K3YZ8NVHrb
— Priyanka-Chopra.us (@PriyankaCentral) September 2, 2018
ਪ੍ਰਿਅੰਕਾ ਨੇ ਦੱਸਿਆ ਕਿ ਦਮਾ ਹੋਣ ਦੀ ਹਾਲਤ ਵਿਚ ਤੁਸੀਂ ਸੱਭ ਤੋਂ ਚੰਗੀ ਚੀਜ਼ ਅਪਣੇ ਨਾਲ ਇਹ ਕਰ ਸਕਦੇ ਹੋ ਕਿ ਤੁਸੀਂ ਸਮੇਂ ਤੇ ਇਸ ਨੂੰ ਪੂਰੀ ਤਰੀਕੇ ਨਾਲ ਸਮਝੋ ਅਤੇ ਇਸ ਬਾਰੇ ਵਿਚ ਹਰ ਤਰ੍ਹਾਂ ਨਾਲ ਅਪਣੇ ਆਪ ਨੂੰ ਸਿੱਖਿਅਤ ਕਰੋ। ਅਪਣੀ ਬਿਮਾਰੀ ਨੂੰ ਲੈ ਕੇ ਤੁਸੀਂ ਜਿਨ੍ਹਾਂ ਜਾਣਕਾਰੀ ਰੱਖੋਗੇ, ਉਹਨਾਂ ਜ਼ਿਆਦਾ ਉਸ ਨੂੰ ਤੁਸੀਂ ਕਾਬੂ ਕਰ ਪਾਓਗੇ। ਇਨੀਂ ਦਿਨੀਂ ਪ੍ਰਿਅੰਕਾ ਅਸਥਮਾ ਨਾਲ ਜੁਡ਼ੀ ਦਵਾਈਆਂ ਦਾ ਪ੍ਚਾਰ ਵੀ ਕਰ ਰਹੀ ਹੈ।
Video: Cipla ad featuring @priyankachopra pic.twitter.com/tr7iPZaV1E
— Priyanka-Chopra.us (@PriyankaCentral) September 2, 2018
ਪ੍ਰਿਅੰਕਾ ਦੇ ਮੰਗੇਤਰ ਨਿਕ ਜੋਨਸ ਵੀ ਸੂਗਰ ਦੇ ਮਰੀਜ ਹਨ। ਨਿਕ ਨੂੰ ਟਾਈਪ 1 ਡਾਇਬਟੀਜ਼ ਹੈ। ਡਾਇਬਿਟੀਜ਼ ਤੋਂ ਪੀਡ਼ਤ ਨਿਕ ਵੀ ਡਾਇਬਿਟੀਜ਼ ਦੀਆਂ ਦਵਾਈਆਂ ਦਾ ਪ੍ਚਾਰ ਕਰਦੇ ਹਨ। ਪ੍ਰਿਅੰਕਾ ਨੇ ਹਾਲ ਹੀ ਵਿਚ ਅਸਥਮਾ ਦੀ ਦਵਾਈ ਦੇ ਪ੍ਚਾਰ ਦਾ ਵੀਡੀਓ ਮੁੰਬਈ ਵਿਚ ਸ਼ੂਟ ਕੀਤਾ ਸੀ।