
ਹਵਾਈ ਅੱਡੇ ਨੇ ਟਵਿਟਰ 'ਤੇ ਮੰਗੀ ਮੁਆਫ਼ੀ
ਮੁੰਬਈ - ਅਦਾਕਾਰ ਸਤੀਸ਼ ਸ਼ਾਹ ਨੇ ਕਿਹਾ ਹੈ ਕਿ ਲੰਡਨ ਦੇ ਹੀਥਰੋ ਹਵਾਈ ਅੱਡੇ ’ਤੇ ਇੱਕ ਕਰਮਚਾਰੀ ਵੱਲੋਂ ਉਨ੍ਹਾਂ 'ਤੇ ਨਸਲੀ ਟਿੱਪਣੀ ਕੀਤੀ ਗਈ।
ਸੀਰੀਅਲ 'ਸਾਰਾਭਾਈ ਵਰਸਿਜ਼ ਸਾਰਾਭਾਈ' ਅਤੇ ਅਨੇਕਾਂ ਫ਼ਿਲਮਾਂ 'ਚ ਕੰਮ ਕਰ ਚੁੱਕੇ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ ਹਵਾਈ ਅੱਡੇ ਦੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਇੱਕ ਸਹਿਯੋਗੀ ਨਾਲ ਹੈਰਾਨੀ ਜਤਾਉਂਦੇ ਹੋਏ ਪੁੱਛਿਆ ਕਿ ਸ਼ਾਹ ਪਹਿਲੀ ਸ਼੍ਰੇਣੀ ਦੀ ਯਾਤਰਾ ਦਾ ਖ਼ਰਚ ਕਿਵੇਂ ਚੁੱਕ ਸਕਦੇ ਹਨ।
ਸ਼ਾਹ ਨੇ ਮੰਗਲਵਾਰ ਨੂੰ ਟਵੀਟ ਕੀਤਾ, “ਮੈਂ ਹੀਥਰੋ ਦੇ ਕਰਮਚਾਰੀਆਂ ਨੂੰ ਆਪਣੇ ਸਾਥੀ ਨੂੰ ਹੈਰਾਨੀ ਨਾਲ ਪੁੱਛਦਿਆਂ ਸੁਣਿਆ ਕਿ ਉਹ ਪਹਿਲੀ ਸ਼੍ਰੇਣੀ ਦਾ ਖ਼ਰਚਾ ਕਿਵੇਂ ਚੁੱਕ ਸਕਦੇ ਹਨ? ਮੈਂ ਇੱਕ ਮਾਣ ਭਰੀ ਮੁਸਕਾਨ ਨਾਲ ਜਵਾਬ ਦਿੱਤਾ, ਕਿਉਂਕਿ ਅਸੀਂ ਭਾਰਤੀ ਹਾਂ।"
ਅਭਿਨੇਤਾ ਦੇ ਅਣ-ਪ੍ਰਮਾਣਿਤ ਹੈਂਡਲ ਤੋਂ ਕੀਤਾ ਗਿਆ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਜਿਸ 'ਤੇ 12,000 ਤੋਂ ਵੱਧ ਲਾਈਕਸ ਅਤੇ 1,300 ਰੀਟਵੀਟਸ ਪ੍ਰਾਪਤ ਹੋਏ। ਇਸ ਪੇਜ ਦੇ 45,000 ਤੋਂ ਵੱਧ ਫ਼ਾਲੋਅਰਜ਼ ਹਨ।
ਦੁਨੀਆ ਦੇ ਸਭ ਤੋਂ ਰੁੱਝੇ ਹਵਾਈ ਅੱਡਿਆਂ 'ਚ ਸ਼ਾਮਲ ਲੰਡਨ ਦੇ ਹੀਥਰੋ ਹਵਾਈ ਅੱਡੇ ਦੇ ਪ੍ਰਸ਼ਾਸਨ ਨੇ ਟਵਿੱਟਰ 'ਤੇ ਸ਼ਾਹ ਤੋਂ ਮੁਆਫ਼ੀ ਮੰਗੀ ਅਤੇ ਉਨ੍ਹਾਂ ਨੂੰ ਘਟਨਾ ਬਾਰੇ ਵੇਰਵੇ ਸਾਂਝੇ ਕਰਨ ਲਈ ਕਿਹਾ। ਟਵੀਟ 'ਚ ਕਿਹਾ ਗਿਆ ਹੈ, ''ਗੁਡ ਮਾਰਨਿੰਗ, ਸਾਨੂੰ ਇਸ ਬਾਰੇ ਜਾਣ ਕੇ ਅਫ਼ਸੋਸ ਹੈ। ਕੀ ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕਰ ਸਕਦੇ ਹੋ?"
ਕਈ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਸ਼ਾਹ ਦੇ ਸਨਮਾਨਜਨਕ ਜਵਾਬ ਦੀ ਸ਼ਲਾਘਾ ਕੀਤੀ। ਇੱਕ ਨੇ ਲਿਖਿਆ, ''ਅਸੀਂ ਭਾਰਤੀ ਹਾਂ, ਐਨਾ ਦੱਸਣਾ ਹੀ ਕਾਫ਼ੀ ਹੈ, ਕਿਉਂ ਕਿ ਇਸ ਨਾਲ ਸਭ ਕੁਝ ਸਾਫ਼ ਹੋ ਜਾਵੇਗਾ। ਜੇਕਰ ਅੰਗਰੇਜ਼ਾਂ ਨੇ ਸਾਡੇ 'ਤੇ 200 ਸਾਲ ਰਾਜ ਨਾ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਇੰਗਲੈਂਡ ਸਾਡੀ ਬਸਤੀ ਹੁੰਦਾ।