
ਈਰਾ ਨੇ 'ਸੇਲਿਬ੍ਰਿਟੀ ਫਿਟਨੈੱਸ ਟ੍ਰੇਨਰ' ਨੂਪੁਰ ਨਾਲ ਉਪਨਗਰ ਬਾਂਦਰਾ ਦੇ ਇਕ ਪੰਜ ਸਿਤਾਰਾ ਹੋਟਲ 'ਚ ਵਿਆਹ ਕਰਵਾਇਆ।
Ira Khan-Nupur Shikhare Wedding: ਬਾਲੀਵੁੱਡ ਅਭਿਨੇਤਾ ਆਮਿਰ ਖ਼ਾਨ ਅਤੇ ਫਿਲਮ ਨਿਰਮਾਤਾ ਰੀਨਾ ਦੱਤਾ ਦੀ ਧੀ ਈਰਾ ਖਾਨ ਨੂਪੁਰ ਸ਼ਿਖਰੇ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਈ।
Aamir Khan's Daughter Ira Khan Marries Nupur Shikhare
ਈਰਾ ਨੇ 'ਸੇਲਿਬ੍ਰਿਟੀ ਫਿਟਨੈੱਸ ਟ੍ਰੇਨਰ' ਨੂਪੁਰ ਨਾਲ ਉਪਨਗਰ ਬਾਂਦਰਾ ਦੇ ਇਕ ਪੰਜ ਸਿਤਾਰਾ ਹੋਟਲ 'ਚ ਵਿਆਹ ਕਰਵਾਇਆ। ਇਰਾ ਇਕ ਮਾਨਸਿਕ ਸਿਹਤ ਸਹਾਇਤਾ ਸੰਸਥਾ ਦੀ ਸੰਸਥਾਪਕ ਅਤੇ ਸੀ.ਈ.ਓ. ਹੈ। ਵਿਆਹ ਸਮਾਰੋਹ 'ਚ ਆਮਿਰ, ਉਨ੍ਹਾਂ ਦੀਆਂ ਸਾਬਕਾ ਪਤਨੀਆਂ ਰੀਨਾ ਦੱਤਾ ਅਤੇ ਕਿਰਨ ਰਾਓ ਅਤੇ ਹੋਰ ਪ੍ਰਵਾਰਕ ਮੈਂਬਰ ਮੌਜੂਦ ਸਨ।
Aamir Khan's Daughter Ira Khan Marries Nupur Shikhare
ਇਸ ਵਿਆਹ ਸਮਾਰੋਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ, ਜਿਸ 'ਚ ਨੂਪੁਰ ਅਤੇ ਇਰਾ ਵਿਆਹ ਦੇ ਦਸਤਾਵੇਜ਼ਾਂ 'ਤੇ ਦਸਤਖ਼ਤ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਆਲੇ-ਦੁਆਲੇ ਪ੍ਰਵਾਰਕ ਮੈਂਬਰ ਅਤੇ ਮਹਿਮਾਨ ਸਨ। ਇਰਾ (26) ਰਵਾਇਤੀ ਪਹਿਰਾਵੇ ਵਿਚ ਸੀ।
Aamir Khan's Daughter Ira Khan Marries Nupur Shikhare
ਇਸ ਜੋੜੇ ਦਾ 8 ਜਨਵਰੀ ਨੂੰ ਉਦੈਪੁਰ ਵਿਚ ਇਕ ਹੋਰ ਵਿਆਹ ਸਮਾਗਮ ਹੋਵੇਗਾ। ਇਸ ਤੋਂ ਬਾਅਦ 13 ਜਨਵਰੀ ਨੂੰ ਮੁੰਬਈ 'ਚ ਗ੍ਰੈਂਡ ਰਿਸੈਪਸ਼ਨ ਦਾ ਆਯੋਜਨ ਕੀਤਾ ਜਾਵੇਗਾ। ਦੋਵਾਂ ਨੇ ਨਵੰਬਰ 2023 'ਚ ਮੰਗਣੀ ਕੀਤੀ ਸੀ।
(For more Punjabi news apart from Aamir Khan's Daughter Ira Khan Marries Nupur Shikhare, stay tuned to Rozana Spokesman)