
ਸੁਨੀਲ ਗਰੋਵਰ ਦੀ ਜੋ ਕਿ ਆਪਣਾ ਨਵਾਂ ਸ਼ੋਅ 'ਕ੍ਰਿਕਟ ਕਾਮੇਡੀ ਸ਼ੋਅ' ਲੈ ਕੇ ਆ ਰਹੇ ਹਨ
ਟੀਵੀ ਦੇ ਮਸ਼ਹੂਰ ਕਾਮੇਡੀ ਸਟਾਰ ਨੂੰ ਹੁਣ ਵਿਵਾਦਿਤ ਸਟਾਰ ਕਿਹਾ ਜਾਵੇ ਤਾਂ ਕੁਝ ਗਲਤ ਨਹੀਂ ਹੋਵੇਗਾ। ਜੀ ਹਾਂ ਇਸ ਵਿਵਾਦਿਤ ਸਟਾਰ ਦਾ ਨਾਮ ਹੈ ਕਪਿਲ ਸ਼ਰਮਾ ਜਿਨ੍ਹਾਂ ਦੀ ਸੁਨੀਲ ਗਰੋਵਰ ਦੇ ਨਾਲ 'ਚ ਰਹੀ ਵਾਰ ਕਿਸੇ ਤੋਂ ਲੁਕੀ ਨਹੀਂ। ਕਪਿਲ ਅਤੇ ਸੁਨੀਲ ਦੀ ਇਹ ਵਾਰ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਜਿਥੇ ਲੋਕਾਂ ਨੂੰ ਉਮੀਦ ਸੀ ਕਿ ਕਪਿਲ ਦੇ ਨਵੇਂ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ' 'ਚ ਸੁਨੀਲ ਗਰੋਵਰ ਵਾਪਸੀ ਕਰ ਸਕਦੇ ਹਨ ਪਰ ਦੋਹਾਂ ਵਿਚਕਾਰ ਚੱਲ ਰਹੀ ਨਾਰਾਜ਼ਗੀ ਕਾਰਨ ਇਹ ਸੰਭਵ ਨਾ ਹੋ ਸਕਿਆ।
Sunil Grover, Shilpa Shindeਹੁਣ ਅਸੀਂ ਇਥੇ ਗੱਲ ਕਰਦੇ ਹਾਂ ਸੁਨੀਲ ਗਰੋਵਰ ਦੀ ਜੋ ਕਿ ਆਪਣਾ ਨਵਾਂ ਸ਼ੋਅ 'ਕ੍ਰਿਕਟ ਕਾਮੇਡੀ ਸ਼ੋਅ' ਲੈ ਕੇ ਆ ਰਹੇ ਹਨ । ਇਹ ਸ਼ੋਅ ਕੁਝ ਕਪਿਲ ਦੇ ਸ਼ੋਅ ਨਾਲ ਹੀ ਮਿਲਦਾ ਜੁਲਦਾ ਜਾਪਦਾ ਹੈ ਕਿਉਂਕਿ ਜੋ ਤਸਵੀਰਾਂ ਸੋਹਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਉਨ੍ਹਾਂ 'ਚ ਕਾਮੇਡੀ ਦੇ ਕਈ ਕਲਾਕਾਰ ਚਿਹਰੇ ਦੇਖਣ ਨੂੰ ਮਿਲ ਰਹੇ ਹਨ ਜਿਨ੍ਹਾਂ 'ਚ ਸੁਨੀਲ ਦੇ ਨਾਲ ਬਿਗ ਬਾਸ 11 ਦੀ ਜੇਤੂ ਸ਼ਿਲਪਾ ਸ਼ਿੰਦੇ ਵੀ ਨਜ਼ਰ ਆਈ ਹੈ। ਖ਼ੁਦ ਸ਼ਿਲਪਾ ਨੇ ਵੀ ਆਪਣੇ ਟਵਿਟਰ 'ਤੇ ਸੁਨੀਲ ਦੇ ਨਾਲ ਇਕ ਤਸਵੀਰ ਸਾਂਝੀ ਕੀਤੀ ਸੀ ਜਿਸ ਵਿਚ ਦੋਵੇਂ ਰੇਟਰੋ ਲੁਕ 'ਚ ਨਜ਼ਰ ਆ ਰਹੇ ਹਨ। ਜ਼ਾਹਿਰ ਹੈ ਦੋਹਾਂ ਦਾ ਹੀ ਨਵਾਂ ਕਾਮੇਡੀ ਸ਼ੋਅ ਆਉਣ ਵਾਲਾ ਹੈ।
Sunil Grover, Shilpa Shindeਇੰਨਾ ਹੀ ਨਹੀਂ ਸੂਤਰਾਂ ਅਨੁਸਾਰ ਮਿਲੀ ਜਾਣਕਾਰੀ ਮੁਤਾਬਕ ਕਪਿਲ ਸ਼ਰਮਾ ਦੇ ਸ਼ੋਅ ਨਾਲ ਨਾਂ ਕਮਾਉਣ ਵਾਲੇ ਕਾਮੇਡੀ ਕਲਾਕਾਰ ਇਕ-ਇਕ ਕਰ ਕੇ ਕਪਿਲ ਦਾ ਸਾਥ ਛੱਡ ਕੇ ਸੁਨੀਲ ਨਾਲ ਹੱਥ ਮਿਲਾ ਰਹੇ ਹਨ। ਜਿਨ੍ਹਾਂ 'ਚ ਸੁਗੰਧਾ ਸ਼ਰਮਾ ਅਤੇ ਅਲੀ ਅਜਗਰ ਵੀ ਸ਼ਾਮਿਲ ਹਨ। ਦਸਿਆ ਜਾ ਰਿਹਾ ਹੈ ਕਿ ਇਸ ਸੱਭ ਕਪਿਲ ਦੇ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਨੂੰ ਮਿਲ ਰਹੀਆਂ ਖਰਾਬ ਪ੍ਰਤੀਕਿਰਿÎਆਵਾਂ ਕਾਰਨ ਹੋ ਰਿਹਾ ਹੈ। ਇਸ ਤੋਂ ਇਲਾਵਾ ਸੁਯਸ਼ ਰਾਏ ਨੂੰ ਵੀ ਸ਼ੋਅ ਲਈ ਸਾਈਨ ਕੀਤਾ ਗਿਆ ਹੈ।
Sunil Grover, Shilpa Shindeਜ਼ਿਕਰਯੋਗ ਹੈ ਕਿ ਹਾਲ ਹੀ 'ਚ ਇਕ ਪੋਲ ਰਹਿਣ ਲੋਕਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਉਹ ਕਪਿਲ ਦੇ ਸ਼ੋਅ 'ਚ ਸੁਨੀਲ ਨੂੰ ਦੇਖਣਾ ਚਾਹੁੰਦੇ ਹਨ ਕੇ ਨਹੀਂ ? ਜਿਸ ਦੇ ਬਾਅਦ ਲੋਕਾਂ ਦਾ ਸੁਨੀਲ ਪ੍ਰਤੀ ਚੜਿਆ ਹੈਂਗਓਵਰ ਸਾਹਮਣੇ ਆਇਆ । ਲੋਕਾਂ ਦੇ ਜੁਵਾਬ ਸੁਨੀਲ ਪ੍ਰਤੀ ਉਨ੍ਹਾਂ ਬੇਤਾਬੀ ਇਨ੍ਹਾਂ ਅੰਕੜਿਆਂ 'ਚ ਸਾਫ ਨਜ਼ਰ ਆ ਰਹੀ ਸੀ ਜਿਨ੍ਹਾਂ 'ਚ ਹਾਂ ਦੇ ਰੂਪ 'ਚ 67.6 ਲੋਕਾਂ ਨੇ ਜਵਾਬ ਦਿੱਤਾ ਕਿ ਉਹ ਮਸ਼ਹੂਰ ਡਾਕਟਰ ਗੁਲਾਟੀ ਨੂੰ ਕਪਿਲ ਦੇ ਸ਼ੋਅ 'ਚ ਇਕ ਵਾਰ ਫਿਰ ਤੋਂ ਦੇਖਣਾ ਚਾਹੁੰਦੇ ਹਨ। ਉੱਥੇ 32.4 ਲੋਕਾਂ ਦਾ ਕਹਿਣਾ ਸੀ ਕਿ ਉਹ ਸੁਨੀਲ ਨੂੰ ਕਪਿਲ ਨਾਲ ਕੰਮ ਕਰਦੇ ਨਹੀਂ ਦੇਖਣਾ ਚਾਹੁੰਦੇ। ਕਪਿਲ ਦੇ ਸ਼ੋਅ ਰਾਹੀਂ ਸਫਲਤਾ ਦੀਆ ਬੁਲੰਦੀਆਂ ਨੂੰ ਸ਼ੁਹਨ ਵਾਲੇ ਸੁਨੀਲ ਆਪਣੇ ਦਰਸ਼ਕਾਂ ਲਈ ਜੋ ਸ਼ੋਅ ਲੈ ਕੇ ਰਹੇ ਹਨ ਹੁਣ ਦੇਖਣਾ ਹੋਵੇਗਾ ਕਿ ਲੋਕਾਂ ਦੀ ਬੇਸਬਰੀ ਦਾ ਕਿੰਨਾ ਕੁ ਫ਼ਲ ਮਿਲਦਾ ਹੈ।