
ਸੂਰਿਆਵੀਰ ਦੀ ਪੇਸ਼ਕਾਰੀ ਨੇ 'ਭਾਰਤ ਭਾਗਿਆ ਵਿਧਾਤਾ ਲਾਲ ਕਿਲ੍ਹਾ ਉਤਸਵ' ਨੂੰ ਸਭ ਤੋਂ ਯਾਦਗਾਰ ਸੰਗੀਤ ਸਮਾਗਮਾਂ ਵਿਚੋਂ ਇੱਕ ਬਣਾ ਦਿੱਤਾ।
ਨਵੀਂ ਦਿੱਲੀ: ਕੋਵਿਡ-19 ਮਹਾਂਮਾਰੀ ਕਾਰਨ ਮਨੋਰੰਜਨ ਦੇ ਪ੍ਰਸ਼ੰਸਕਾਂ, ਖਾਸ ਤੌਰ 'ਤੇ ਸੰਗੀਤ ਪ੍ਰੇਮੀਆਂ ਲਈ ਪਿਛਲੇ ਕੁਝ ਸਾਲ ਬਹੁਤ ਹੀ ਦੁਖਦਾਈ ਰਹੇ ਹਨ। ਹੁਣ ਜਦੋਂ ਚੀਜ਼ਾਂ ਹੌਲੀ-ਹੌਲੀ ਆਮ ਵਾਂਗ ਹੋ ਰਹੀਆਂ ਹਨ ਤਾਂ ਸੰਗੀਤ ਉਦਯੋਗ ਵੀ ਸੰਗੀਤ ਸਮਾਗਮਾਂ ਰਾਹੀਂ ਸਕਾਰਾਤਮਕਤਾ ਅਤੇ ਖੁਸ਼ੀ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
Suryaveer's live performance at Bharat Bhagya Vidhata Red Fort Festival
ਹਾਲ ਹੀ ਵਿਚ ਮਸ਼ਹੂਰ ਗਾਇਕ ਸੂਰਿਆਵੀਰ ਨੇ 'ਭਾਰਤ ਭਾਗਿਆ ਵਿਧਾਤਾ ਲਾਲ ਕਿਲ੍ਹਾ ਉਤਸਵ', ਜੋ ਕਿ ਲਾਲ ਕਿਲ੍ਹਾ ਦਿੱਲੀ ਵਿਖੇ ਆਯੋਜਿਤ ਕੀਤਾ ਗਿਆ ਸੀ, ਵਿਚ ਪਰਫਾਰਮੈਂਸ ਦਿੱਤੀ। ਇਹ ਦਸ ਦਿਨਾਂ ਦਾ ਪ੍ਰੋਗਰਾਮ ਸੀ ਅਤੇ ਸੂਰਿਆਵੀਰ ਨੇ ਤਿਉਹਾਰ ਵਿਚ ਇਕ ਰਾਤ ਲਈ ਪੇਸ਼ਕਾਰੀ ਦਿੱਤੀ। ਸਮਾਗਮ ਵਿਚ ਕਈ ਸਿਆਸੀ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਭਾਰਤ ਸਰਕਾਰ ਵਲੋਂ ਆਯੋਜਿਤ ਕਰਵਾਇਆ ਗਿਆ।
Suryaveer's live performance at Bharat Bhagya Vidhata Red Fort Festival
ਸੂਰਿਆਵੀਰ ਨੇ ਜਾਦੂਈ ਪ੍ਰੋਗਰਾਮ ਦਾ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਕਿਹਾ, "ਇਹ ਸੰਸਕ੍ਰਿਤੀ ਮੰਤਰਾਲੇ ਅਤੇ ਡਾਲਮੀਆ ਭਾਰਤ ਲਿਮਟਿਡ ਦੀ ਪਹਿਲਕਦਮੀ ਸੀ। ਇਹ ਆਪਣੀ ਕਿਸਮ ਦਾ ਪਹਿਲਾ ਸਮਾਗਮ ਹੈ ਜੋ ਲਾਲ ਕਿਲ੍ਹੇ ਦੇ ਸਾਹਮਣੇ ਹੋ ਰਿਹਾ ਹੈ। ਬਹੁਤ ਜ਼ਿਆਦਾ ਭੀੜ ਸੀ, ਲੋਕ ਬਹੁਤ ਹੀ ਉਤਸ਼ਾਹੀ ਸਨ। ਕਿਉਂਕਿ ਇਹ ਮਹਾਂਮਾਰੀ ਤੋਂ ਬਾਅਦ ਦਾ ਵੱਡਾ ਪ੍ਰੋਗਰਾਮ ਸੀ, ਉੱਥੇ ਬਹੁਤ ਸਕਾਰਾਤਮਕ ਊਰਜਾ ਸੀ ਅਤੇ ਬਹੁਤ ਸਾਰੇ ਪ੍ਰਸ਼ੰਸਕ ਆਏ ਸਨ। ਅਜਿਹੇ ਇਤਿਹਾਸਕ ਸਥਾਨ ਦੇ ਸਾਹਮਣੇ ਪ੍ਰਦਰਸ਼ਨ ਕਰਨਾ ਇਕ ਅਸਲ ਅਨੁਭਵ ਸੀ। ਮੈਨੂੰ ਲੱਗਦਾ ਹੈ ਕਿ ਇਹ ਇਵੈਂਟ ਨਿਸ਼ਚਤ ਤੌਰ 'ਤੇ ਇਤਿਹਾਸ ਵਿਚ ਹੁਣ ਤੱਕ ਦੇ ਸਭ ਤੋਂ ਵਧੀਆ ਸੰਗੀਤ ਸਮਾਗਮਾਂ ਵਿਚੋਂ ਇਕ ਵਜੋਂ ਦਰਜ ਹੋਵੇਗਾ।
ਇਹ ਇਕ ਜਾਦੂਈ ਸਮਾਗਮ ਸੀ ਅਤੇ ਪ੍ਰਸ਼ੰਸਕ ਸੂਰਿਆਵੀਰ ਦੇ ਪ੍ਰਦਰਸ਼ਨ ਨੂੰ ਦੇਖ ਕੇ ਖੁਸ਼ੀ ਨਾਲ ਝੂਮ ਰਹੇ ਸਨ। ਸੂਰਿਆਵੀਰ ਦੀ ਪੇਸ਼ਕਾਰੀ ਨੇ 'ਭਾਰਤ ਭਾਗਿਆ ਵਿਧਾਤਾ ਲਾਲ ਕਿਲ੍ਹਾ ਉਤਸਵ' ਨੂੰ ਸਭ ਤੋਂ ਯਾਦਗਾਰ ਸੰਗੀਤ ਸਮਾਗਮਾਂ ਵਿਚੋਂ ਇੱਕ ਬਣਾ ਦਿੱਤਾ। ਇਸ ਇਵੈਂਟ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਈਆਂ। ਕੰਮ ਦੀ ਗੱਲ ਕਰੀਏ ਤਾਂ ਸੂਰਿਆਵੀਰ ਨੇ ਹਾਲ ਹੀ ਵਿਚ ਆਪਣੇ ਨਵੇਂ ਸਿੰਗਲ ਟਰੈਕ ‘ਯਾਦ ਆ ਰਹਾ ਹੈ’ ਲਈ ਬਹੁਤ ਪ੍ਰਸ਼ੰਸਾ ਪ੍ਰਾਪਤ ਕੀਤੀ। ਉਹਨਾਂ ਨੇ ਇਸ ਗੀਤ ਰਾਹੀਂ ਮਰਹੂਮ ਪ੍ਰਸਿੱਧ ਗਾਇਕ ਬੱਪੀ ਦਾਅ ਨੂੰ ਸ਼ਰਧਾਂਜਲੀ ਦਿੱਤੀ ਸੀ।