
ਕੰਗਨਾ ਵਲੋਂ ਟਵਿਟਰ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਚਲਦਿਆਂ ਚੁੱਕਿਆ ਗਿਆ ਕਦਮ
ਮੁੰਬਈ: ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦਾ ਟਵਿਟਰ ਅਕਾਊਂਟ ਮੰਗਲਵਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਟਵਿਟਰ ਵਲੋਂ ਇਹ ਕਦਮ ਕੰਗਨਾ ਵਲੋਂ ਟਵਿਟਰ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਚਲਦਿਆਂ ਚੁੱਕਿਆ ਗਿਆ ਹੈ। ਦਰਅਸਲ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੰਗਨਾ ਰਣੌਤ ਲਗਾਤਾਰ ਵਿਵਾਦਤ ਟਵੀਟ ਕਰ ਰਹੀ ਸੀ।
Kangana Ranaut
ਉਹਨਾਂ ਨੇ ਅਪਣੀ ਟਵੀਟ ਵਿਚ ਇਤਰਾਜ਼ੋਗ ਸ਼ਬਦਾਂ ਦੀ ਵਰਤੋਂ ਵੀ ਕੀਤੀ ਸੀ। ਅਜਿਹੇ ਵਿਚ ਮੰਨਿਆ ਜਾ ਰਿਹਾ ਹੈ ਕਿ ਟਵਿਟਰ ਨੇ ਕੰਗਨਾ ਦਾ ਅਕਾਊਂਟ ਇਹਨਾਂ ਵਿਵਾਦਤ ਟਵੀਟਸ ਦੇ ਚਲਦਿਆਂ ਹੀ ਸਸਪੈਂਡ ਕੀਤਾ ਹੈ।
Kangana Ranaut's Twitter account suspended
ਉਹਨਾਂ ਦਾ ਇਕ ਅਜਿਹਾ ਟਵੀਟ ਵੀ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘2000 ਦੇ ਸ਼ੁਰੂਆਤੀ ਸਾਲਾਂ ਦੀ ਤਰ੍ਹਾਂ’ ‘ਵਿਰਾਟ ਰੂਪ ਲੈ ਕੇ’ ਮਮਤਾ ਬੈਨਰਜੀ ਨੂੰ ‘ਕਾਬੂ’ ਕਰਨ ਲਈ ਕਹਿ ਰਹੀ ਸੀ। ਉਹਨਾਂ ਦੇ ਅਜਿਹੇ ਟਵੀਟਸ ਤੋਂ ਬਾਅਦ ਉਹਨਾਂ ਦੇ ਅਕਾਊਂਟ ਖਿਲਾਫ਼ ਐਕਸ਼ਨ ਲੈਣ ਦੀ ਮੰਗ ਕੀਤੀ ਜਾ ਰਹੀ ਸੀ।
Tweet
ਦੱਸ ਦਈਏ ਕਿ ਟਵਿਟਰ ’ਤੇ ਲਗਾਤਾਰ ਐਕਟਿਵ ਰਹਿਣ ਵਾਲੀ ਕੰਗਨਾ ਨੂੰ ਹੁਣ ਜਦੋਂ ਟਵਿਟਰ ’ਤੇ ਸਰਚ ਕਰਕੇ ਦੇਖਿਆ ਜਾਵੇ ਤਾਂ ਸਾਹਮਣੇ ਆ ਰਿਹਾ ਹੈ ਕਿ ਅਕਾਊਂਟ @ KanganaTeam ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਦੌਰਾਨ ਟਵਿਟਰ ’ਤੇ #KanganaRanaut ਟਰੈਂਡ ਕਰ ਰਿਹਾ ਹੈ।