
ਗੌਤਮ ਨੇ ਫਿਲਮ 'ਉੜੀ ਦਿ ਸਰਜੀਕਲ ਸਟ੍ਰਾਈਕ' ਦੇ ਡਾਇਰੈਕਟਰ ਆਦਿੱਤਿਆ ਧਰ ਨਾਲ ਵਿਆਹ ਕਰਵਾ ਲਿਆ
ਨਵੀਂ ਦਿੱਲੀ-ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਯਾਮੀ ਗੌਤਮ ਨੇ ਵਿਆਹ ਕਰਵਾ ਲਿਆ ਹੈ। ਖਾਸ ਗੱਲ ਇਹ ਹੈ ਕਿ ਉਨ੍ਹਾਂ ਫਿਲਮ 'ਉੜੀ ਦਿ ਸਰਜੀਕਲ ਸਟ੍ਰਾਈਕ' ਦੇ ਡਾਇਰੈਕਟਰ ਆਦਿੱਤਿਆ ਧਰ ਨਾਲ ਵਿਆਹ ਕਰਵਾ ਲਿਆ ਹੈ। ਉਨ੍ਹਾਂ ਦੇ ਵਿਆਹ ਦੀ ਪਹਿਲੀ ਤਸਵੀਰ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।
yami gautamਇਹ ਵੀ ਪੜ੍ਹੋ-ਸੁਖਬੀਰ ਬਾਦਲ ਨੇ ਕੈਪਟਨ ਸਰਕਾਰ 'ਤੇ ਵੈਕਸੀਨ ਨੂੰ ਲੈ ਕੇ ਲਾਇਆ ਇਹ ਵੱਡਾ ਦੋਸ਼
ਯਾਮੀ ਗੌਤਮ ਤਸਵੀਰਾਂ 'ਚ ਦੁਹਲਣ ਦੇ ਗੇਟਅਪ 'ਚ ਨਜ਼ਰ ਆ ਰਹੀ ਹੈ ਅਤੇ ਬੇਹਦ ਖੂਬਸੂਰਤ ਦਿਖ ਰਹੀ ਹੈ। ਯਾਮੀ ਗੌਤਮ ਨੂੰ ਲੈ ਕੇ ਆਈ ਇਸ ਖਬਰ 'ਤੇ ਫੈਨਸ ਦੇ ਨਾਲ-ਨਾਲ ਸੇਬੇਲਸ ਵੀ ਉਨ੍ਹਾਂ ਨੂੰ ਵਧਾਈ ਦੇ ਸੰਦੇਸ਼ ਦੇ ਰਹੇ ਹਨ।ਯਾਮੀ ਗੌਤਮ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਲਾਲ ਜੋੜੇ 'ਚ ਬੈਠੀ ਆਦਿੱਤਿਆ ਧਰ ਨੂੰ ਦੇਖ ਕੇ ਹੱਸ ਰਹੀ ਹੈ।
ਇਹ ਵੀ ਪੜ੍ਹੋ-ਪਾਕਿ : ਇਸ ਕਾਰਨ ਅਦਾਲਤ ਨੇ ਈਸਾਈ ਜੋੜੇ ਦੀ ਫਾਂਸੀ ਕਰ ਦਿੱਤੀ ਮੁਆਫ਼
ਉਥੇ, ਆਦਿੱਤਿਆ ਧਰ ਇਸ ਦੌਰਾਨ ਚਿੱਟੇ ਰੰਗ ਦੀ ਸ਼ੇਰਵਾਨੀ ਪਾਏ ਨਜ਼ਰ ਆ ਰਹੇ ਹਨ।ਦੱਸ ਦੇਈਏ ਕਿ ਗਾਮੀ ਗੌਤਮ ਨੇ ਆਪਣੇ ਵਿਆਹ ਦੀ ਤਸਵੀਰ ਨੂੰ ਇੰਸਟਗ੍ਰਾਮ 'ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਇਸ ਦੀ ਕੈਪਸ਼ਨ ਲਿਖੀ-ਤੁਹਾਡੀ ਰੌਸ਼ਨੀ 'ਚ ਮੈਂ ਪਿਆਰ ਸਿਖਿਆ ਹੈ-ਰੂਮੀ। ਆਪਣੇ ਪਰਿਵਾਰਾਂ ਦੇ ਆਸ਼ੀਰਵਾਦ ਨਾਲ ਅੱਜ ਅਸੀਂ ਵਿਆਹ ਕਰਵਾਇਆ ਹੈ। ਅਸੀਂ ਇਹ ਤਿਉਹਾਰ ਸਿਰਫ ਆਪਣੇ ਪਰਿਵਾਰ ਨਾਲ ਹੀ ਮਨਾਇਆ ਹੈ। ਸਾਨੂੰ ਤੁਹਾਡੇ ਪਿਆਰ ਅਤੇ ਸ਼ੁੱਭ ਇੱਛਾਵਾਂ ਦੀ ਲੋੜ ਹੈ।