
ਅਗਲੇ ਹਫਤੇ ਕੋਰਟ ਦਾ ਆਦੇਸ਼ ਜਾਰੀ ਹੋਣ 'ਤੇ ਇਹ ਲੋਕ ਰਿਹਾ ਹੋ ਜਾਣਗੇ
ਲਾਹੌਰ- ਪਾਕਿਸਤਾਨ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਇਕ ਈਸਾਈ ਜੋੜੇ ਦੀ ਮੌਤ ਦੀ ਸਜ਼ਾ ਨੂੰ ਪਲਟ ਦਿੱਤਾ। ਇਸ ਜੋੜੇ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਪਰ ਸਬੂਤਾਂ ਦੀ ਕਮੀ 'ਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ। ਵਕੀਲਾਂ ਨੇ ਕਿਹਾ ਕਿ ਉਨ੍ਹਾਂ ਨੇ 7 ਸਾਲ ਮੌਤ ਦੇ ਖੌਫ 'ਚ ਬਿਤਾਏ ਸਨ। ਅਗਲੇ ਹਫਤੇ ਕੋਰਟ ਦਾ ਆਦੇਸ਼ ਜਾਰੀ ਹੋਣ 'ਤੇ ਇਹ ਲੋਕ ਰਿਹਾ ਹੋ ਜਾਣਗੇ।
ਇਹ ਵੀ ਪੜ੍ਹੋ-ਅਧਿਆਪਕਾਂ ਲਈ ਖੁਸ਼ਖਬਰੀ, ਸਿੱਖਿਆ ਮੰਤਰਾਲਾ ਨੇ ਕੀਤਾ ਇਹ ਵੱਡਾ ਐਲਾਨ
ਇਹ ਲੱਗੇ ਸਨ ਦੋਸ਼
ਦੱਸ ਦੇਈਏ ਕਿ ਇਸ ਜੋੜੇ ਨੂੰ ਸਾਲ 2004 'ਚ ਈਸ਼ਨਿੰਦਾ ਦੇ ਜ਼ੁਰਮ 'ਚ ਸਜ਼ਾ ਸੁਣਾਈ ਗਈ ਸੀ। ਇਨ੍ਹਾਂ 'ਤੇ ਦੋਸ਼ ਸੀ ਕਿ ਇਨ੍ਹਾਂ ਨੇ ਇਸ ਸਥਾਨਕ ਇਮਾਮ ਨੂੰ ਫੋਨ 'ਤੇ ਪੈਗੰਬਰ ਮੁਹੰਮਦ ਦੇ ਬਾਰੇ 'ਚ ਅਪਮਾਨਜਨਕ ਸੰਦੇਸ਼ ਭੇਜਿਆ ਸੀ। ਜਿਸ ਨੰਬਰ ਤੋਂ ਮੈਸੇਜ ਆਇਆ ਸੀ ਉਹ ਕੌਸਰ ਦੇ ਨਾਂ 'ਤੇ ਦਰਜ ਸੀ।ਕੌਸਰ ਇਕ ਈਸਾਈ ਸਕੂਲ 'ਚ ਦੇਖ ਭਾਲ ਦਾ ਕੰਮ ਕਰਦੀ ਹੈ। ਮਨੁੱਖੀ ਅਧਿਕਾਰ ਸੰਗਠਨਾਂ ਦਾ ਮੰਨਣਾ ਹੈ ਕਿ ਪਾਕਿਸਤਾਨ 'ਚ ਆਪਸੀ ਮਾਮਲਿਆਂ ਅਤੇ ਧਾਰਮਿਕ ਘੱਟ-ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਈਸ਼ਨਿੰਦਾ ਦੇ ਕਾਫੀ ਦੋਸ਼ ਲਾਏ ਜਾਂਦੇ ਹਨ।
ਇਹ ਵੀ ਪੜ੍ਹੋ-ਗੂਗਲ ਨੂੰ ਇਸ ਕਾਰਨ ਲੋਕਾਂ ਤੋਂ ਮੰਗਣੀ ਪਈ ਮੁਆਫ਼ੀ
Coupleਹਾਲਾਂਕਿ ਪਾਕਿਸਤਾਨ 'ਚ ਈਸ਼ਨਿੰਦਾ ਦੇ ਜ਼ੁਰਮ 'ਚ ਮੌਤ ਦੀ ਸਜ਼ਾ ਹੋ ਸਕਦੀ ਹੈ ਪਰ ਅੱਜ ਤੱਕ ਕਿਸੇ ਨੂੰ ਇਸ ਜ਼ੁਰਮ 'ਚ ਫਾਂਸੀ ਨਹੀਂ ਦਿੱਤੀ ਗਈ ਹੈ। ਈਸ਼ਨਿੰਦਾ ਦਾ ਦੋਸ਼ ਲੱਗਣ ਤੋਂ ਬਾਅਦ ਦਰਜਨਾਂ ਲੋਕ ਭੀੜ ਦੇ ਹੱਥੋਂ ਕਤਲ ਦੇ ਸ਼ਿਕਾਰ ਹੋਏ ਹਨ। ਵਕੀਲ ਨੇ ਦੱਸਿਆ ਕਿ ਇਸ ਜੋੜੇ ਨੇ ਪਿਛਲੇ ਸਾਲ ਮੁਕੱਦਮੇ 'ਚ ਇਹ ਦਲੀਲ ਪੇਸ਼ ਕੀਤੀ ਸੀ ਕਿ ਇਸ ਜੋੜੇ ਦਾ ਇਕ ਈਸਾਈ ਗੁਆਂਢੀ ਨਾਲ ਕੁਝ ਵਿਵਾਦ ਸੀ। ਹੋ ਸਕਦਾ ਹੈ ਕਿ ਉਨ੍ਹਾਂ ਨੇ ਕੌਸਰ ਦੇ ਨਾਂ 'ਤੇ ਇਕ ਸਿਮਕਾਰਡ ਖਰੀਦ ਕੇ ਉਨ੍ਹਾਂ ਨੂੰ ਫਸਾਉਣ ਲਈ ਉਸ ਨੰਬਰ ਤੋਂ ਈਸ਼ਨਿੰਦਾ ਦਾ ਮੈਸੇਜ ਭੇਜਿਆ ਹੋਵੇ।
ਇਹ ਵੀ ਪੜ੍ਹੋ-ਟੋਕੀਉ ਉਲੰਪਿਕ ਤੋਂ 10 ਹਜ਼ਾਰ ਵਲੰਟੀਅਰਾਂ ਨੇ ਲਿਆ ਨਾਮ ਵਾਪਸ
ਅਪ੍ਰੈਲ 'ਚ ਯੂਰਪੀਨ ਸੰਸਦ ਨੇ ਧਾਰਮਿਕ ਘੱਟ-ਗਿਣਤੀਆਂ ਦੀ ਰੱਖਿਆ ਕਰਨ 'ਚ ਅਸਫਲ ਰਹਿਣ ਦੇ ਮੱਦੇ 'ਤੇ ਪਾਕਿਸਤਾਨ ਵਿਰੁੱਧ ਨਿੰਦਾ-ਪ੍ਰਸਤਾਵ ਪਾਸ ਕੀਤਾ ਸੀ। ਇਸ ਪ੍ਰਸਤਾਵ ਦੇ ਕੇਂਦਰ 'ਚ ਕੌਸਰ ਅਤੇ ਇਮੈਨੁਅਲ ਦਾ ਮਾਮਲਾ ਸੀ। ਜੋੜੇ ਦੇ ਵਕੀਲ ਉਲ-ਮਲੂਕ ਨੇ ਦੱਸਿਆ ਕਿ ਲਾਹੌਰ ਹਾਈ ਕੋਰਟ ਨੇ ਜੋੜੇ ਨੂੰ ਇਸ ਮਾਮਲੇ 'ਚ ਬਰੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ-ਜਾਣੋਂ ਕੌਣ ਹਨ ਨੇਫਟਾਲੀ ਬੇਨੇਟ ਜੋ ਬਣ ਸਕਦੇ ਹਨ ਇਜ਼ਰਾਈਲ ਦੇ ਨਵੇਂ PM