
ਮੈਡੀਸਨ ਨੇ ਵੱਖ-ਵੱਖ ਅੰਗਰੇਜ਼ੀ ਫ਼ਿਲਮਾਂ ਚ ਤਕਰੀਬਨ 300 ਤੋਂ ਵਧੇਰੇ ਕਿਰਦਾਰ ਨਿਭਾਏ
Actor Michael Madison Passes Away: ਪ੍ਰਸਿੱਧ ਅੰਗਰੇਜ਼ੀ ਫ਼ਿਲਮ ‘ਰਿਸੀਵਰ ਡੌਗ ‘ਅਤੇ ‘ਕਿਲ ਬਿਲ’ ’ਚ ਚਰਚਿਤ ਰੋਲ ਅਦਾ ਕਰਨ ਵਾਲੇ ਪ੍ਰਸਿੱਧ ਅਦਾਕਾਰ ਮਾਈਕਲ ਮੈਡੀਸਨ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਅਮਰੀਕਾ ਦੇ ਕੈਲੀਫ਼ੋਰਨੀਆ ’ਚ ਦਿਹਾਂਤ ਹੋਣ ਦੀ ਸੂਚਨਾ ਹੈ।
ਉਹ 67 ਸਾਲਾਂ ਦੇ ਸਨ ਆਪਣੇ ਫ਼ਿਲਮੀ ਕੈਰੀਅਰ ਦੌਰਾਨ ਮੈਡੀਸਨ ਨੇ ਵੱਖ-ਵੱਖ ਅੰਗਰੇਜ਼ੀ ਫ਼ਿਲਮਾਂ ਚ ਤਕਰੀਬਨ 300 ਤੋਂ ਵਧੇਰੇ ਕਿਰਦਾਰ ਨਿਭਾਏ ਸਨ। ਮਾਈਕਲ ਦੀ ਮੌਤ ਨਾਲ ਅੰਗਰੇਜ਼ੀ ਫ਼ਿਲਮਾਂ ਦੇ ਇੱਕ ਦੌਰ ਦਾ ਅੰਤ ਹੋਣਾ ਮੰਨਿਆ ਜਾ ਰਿਹਾ ਹੈ।