1 ਮਾਰਚ ਨੂੰ ਨਵੀਂ ਦਿੱਲੀ ਲਈ ਉਡਾਣ ਭਰਨਗੇ ਅਤੇ 2 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਰਨਗੇ ਮੁਲਾਕਾਤ
ਮੁੰਬਈ: ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਚਾਰ ਦਿਨਾਂ ਭਾਰਤ ਦੌਰੇ ਦੀ ਸ਼ੁਰੂਆਤ ’ਚ ਸ਼ੁਕਰਵਾਰ ਨੂੰ ਮੁੰਬਈ ਪਹੁੰਚੇ। ਉਹ ਮੁੰਬਈ ਵਿਚ ਕਾਰੋਬਾਰੀ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਕਾਰਨੀ 1 ਮਾਰਚ ਨੂੰ ਨਵੀਂ ਦਿੱਲੀ ਲਈ ਉਡਾਣ ਭਰਨਗੇ ਅਤੇ 2 ਮਾਰਚ ਨੂੰ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ।
ਉਹ ਕੈਨੇਡਾ ਪਰਤਣ ਤੋਂ ਪਹਿਲਾਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਵੀ ਮੁਲਾਕਾਤ ਕਰਨਗੇ ਅਤੇ ਕੌਮੀ ਰਾਜਧਾਨੀ ਵਿਚ ਭਾਰਤ-ਕੈਨੇਡਾ ਸੀ.ਈ.ਓ. ਫੋਰਮ ਨੂੰ ਸੰਬੋਧਨ ਕਰਨਗੇ।
