
ਆਪਣੀਆਂ ਫ਼ਿਲਮਾਂ ਤੋਂ ਜ਼ਿਆਦਾ ਕੰਟਰੋਵਰਸੀ ਕਾਰਨ ਸੁਰਖੀਆਂ 'ਚ ਰਹਿੰਦੀ ਸੀ ਅਦਾਕਾਰਾ
ਨਵੀਂ ਦਿੱਲੀ - ਬਾਲੀਵੁੱਡ ਅਦਾਕਾਰਾ ਮਿਸ਼ਟੀ ਮੁਖਰਜੀ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰਾ ਨੇ ਕੁਝ ਫਿਲਮਾਂ ਵਿਚ ਆਪਣਾ ਜਲਵਾ ਬਿਖੇਰਿਆ ਸੀ। ਇਸਦੇ ਨਾਲ, ਉਹਨਾਂ ਨੇ ਕੁਝ ਆਈਟਮ ਨੰਬਰ ਵੀ ਕੀਤੇ। ਮਿਸ਼ਟੀ ਦੇ ਅਚਾਨਕ ਦੇਹਾਂਤ ਨੇ ਉਸਦੇ ਪ੍ਰਸ਼ੰਸਕਾਂ ਅਤੇ ਜਾਣਕਾਰਾਂ ਨੂੰ ਹੈਰਾਨ ਕਰ ਦਿੱਤਾ ਹੈ। ਦੱਸ ਦਈਏ ਕਿ ਅਦਾਕਾਰਾ ਕਿਡਨੀ ਦੀ ਸਮੱਸਿਆ ਨਾਲ ਜੂਝ ਰਹੀ ਸੀ ਅਤੇ ਉਸਦਾ ਇਲਾਜ ਵੀ ਚੱਲ ਰਿਹਾ ਸੀ।
Actress Mishti Mukherjee
ਅਭਿਨੇਤਰੀ ਨੇ ਸ਼ੁੱਕਰਵਾਰ ਰਾਤ ਨੂੰ ਬੰਗਲੁਰੂ ਵਿੱਚ ਆਖਰੀ ਸਾਹ ਲਿਆ। ਸੂਤਰਾਂ ਮੁਤਾਬਕ ਮਿਸ਼ਟੀ ਦਾ ਦੇਹਾਂਤ ਕਿਡਨੀ ਫੇਲ੍ਹ ਹੋਣ ਨਾਲ ਹੀ ਹੋਇਆ ਹੈ। ਅਦਾਕਾਰ ਕਾਫ਼ੀ ਤਕਲੀਫ਼ ਵਿਚ ਸੀ। ਅਦਾਕਾਰਾ ਇੰਡਸਟਰੀ 'ਚ ਕਰੀਬ ਇੱਕ ਦਹਾਕੇ ਤੋਂ ਸਰਗਰਮ ਸੀ। ਉਹਨਾਂ ਨੇ ਸਾਲ 2012 'ਚ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 'ਲਾਈਫ਼' ਫਿਲਮ ਨਾਲ ਕੀਤੀ ਸੀ। ਇਸ ਤੋਂ ਇਲਾਵਾ ਉਹ ਕੁਝ ਫ਼ਿਲਮਾਂ ਤੇ ਆਈਟਮ ਗੀਤਾਂ 'ਚ ਵੀ ਕੰਮ ਕਰ ਚੁੱਕੀ ਪਰ ਫ਼ਿਲਮਾਂ 'ਚ ਉਸ ਨੂੰ ਵੱਡੇ ਪ੍ਰੋਜੈਕਟ 'ਚ ਕੰਮ ਨਹੀਂ ਮਿਲਿਆ।
Actress Mishti Mukherjee
ਖਬਰਾਂ ਮੁਤਾਬਕ, ਅਦਾਕਾਰਾ ਆਪਣੀਆਂ ਫ਼ਿਲਮਾਂ ਤੋਂ ਜ਼ਿਆਦਾ ਕੰਟਰੋਵਰਸੀ ਕਾਰਨ ਸੁਰਖੀਆਂ 'ਚ ਰਹਿੰਦੀ ਸੀ। ਅਭਿਨੇਤਰੀ 'ਤੇ ਸਾਲ 2014 'ਚ ਸੈਕਸ ਰੈਕੇਟ ਚਲਾਉਣ ਦਾ ਵੀ ਦੋਸ਼ ਲੱਗਿਆ ਸੀ। ਉਸ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਉੱਥੇ ਬਹੁਤ ਸਾਰੀਆਂ ਸਾੜ੍ਹੀਆਂ ਤੇ ਟੇਪ ਬਰਾਮਦ ਹੋਈਆਂ ਸਨ। ਪੁਲਿਸ ਨੇ ਛਾਪੇਮਾਰੀ ਦੌਰਾਨ ਉਸ ਨੂੰ ਹਾਈ ਪ੍ਰੋਫਾਈਲ ਸੈਕਸ ਰੈਕੇਟ 'ਚ ਫੜ੍ਹਿਆ ਸੀ।