ਖ਼ਬਰਾਂ |

ਤਾਜ਼ਾ |

Farming News: ਇੰਝ ਕਰੋ ਹਲਦੀ ਦੀ ਖੇਤੀ

By : GAGANDEEP

Published : Mar 15, 2026, 1:23 pm IST
Updated : Mar 15, 2026, 1:30 pm IST
SHARE ARTICLE
photo
photo

ਹਲਦੀ ਦਵਾਈਆਂ ਲਈ ਵੀ ਵਰਤੀ ਜਾਂਦੀ ਹੈ ਕਿਉਂਕਿ ਇਸ ਵਿਚ ਕੈਂਸਰ ਅਤੇ ਵਿਸ਼ਾਣੂ ਵਿਰੋਧਕ ਤੱਤ ਹੁੰਦੇ ਹਨ

ਮੁਹਾਲੀ: ਹਲਦੀ ਇਕ ਸਦਾਬਹਾਰ ਬੂਟੀ ਹੈ ਅਤੇ ਦਖਣੀ ਏਸ਼ੀਆ ਦੀ ਫ਼ਸਲ ਹੈ। ਇਸ ਨੂੰ ‘ਭਾਰਤੀ ਕੇਸਰ’ ਵੀ ਕਿਹਾ ਜਾਂਦਾ ਹੈ ਅਤੇ ਇਹ ਇਕ ਮਹੱਤਵਪੂਰਨ ਮਸਾਲਾ ਹੈ। ਇਹ ਰਸੋਈ ਦਾ ਮਹੱਤਵਪੂਰਨ ਪਦਾਰਥ ਹੈ ਅਤੇ ਸਵਾਦ ਅਤੇ ਰੰਗ ਲਈ ਵਰਤਿਆ ਜਾਂਦਾ ਹੈ। ਹਲਦੀ ਦਵਾਈਆਂ ਲਈ ਵੀ ਵਰਤੀ ਜਾਂਦੀ ਹੈ ਕਿਉਂਕਿ ਇਸ ਵਿਚ ਕੈਂਸਰ ਅਤੇ ਵਿਸ਼ਾਣੂ ਵਿਰੋਧਕ ਤੱਤ ਹੁੰਦੇ ਹਨ। ਇਸ ਨੂੰ ਧਾਰਮਿਕ ਅਤੇ ਰਸਮ-ਰਿਵਾਜਾਂ ਦੇ ਕੰਮਾਂ ਵਿਚ ਵੀ ਵਰਤਿਆ ਜਾਂਦਾ ਹੈ। ਇਸ ਦੇ ਪ੍ਰਜਣਨ (ਵਾਧੇ) ਲਈ ਰਹਾਈਜ਼ੋਮਸ ਵਰਤੇ ਜਾਂਦੇ ਹਨ।

ਇਸ ਦੇ ਪੱਤੇ ਲੰਬੇ, ਚੌੜੇ ਅਤੇ ਗੂੜ੍ਹੇ ਹਰੇ ਰੰਗ ਦੇ ਅਤੇ ਫੁੱਲ ਫਿੱਕੇ ਪੀਲੇ ਰੰਗ ਦੇ ਹੁੰਦੇ ਹਨ। ਭਾਰਤ ਵਿਚ ਸੱਭ ਤੋਂ ਵੱਧ ਹਲਦੀ ਉਗਾਉਣ, ਖਾਣ ਅਤੇ ਬਾਹਰ ਭੇਜਣ ਵਾਲਾ ਦੇਸ਼ ਹੈ। ਭਾਰਤ ਵਿਚ ਇਹ ਫ਼ਸਲ ਆਂਧਰਾ ਪ੍ਰਦੇਸ਼, ਉੜੀਸਾ, ਪਛਮੀ ਬੰਗਾਲ, ਕਰਨਾਟਕ ਅਤੇ ਕੇਰਲ ਵਿਚ ਉਗਾਈ ਜਾਂਦੀ ਹੈ। ਵਧੀਆ ਜਲ ਨਿਕਾਸ ਵਾਲੀਆਂ ਹਲਕੀਆਂ ਜਾਂ ਭਾਰੀਆਂ, ਰੇਤਲੀਆਂ ਅਤੇ ਚੀਕਣੀਆਂ ਜ਼ਮੀਨਾਂ ਇਸ ਲਈ ਵਧੀਆ ਮੰਨੀਆ ਜਾਂਦੀਆ ਹਨ।

ਖੇਤ ਵਿਚ ਪਾਣੀ ਖੜਾ ਨਾ ਹੋਣ ਦਿਉ ਕਿਉਂਕਿ ਇਹ ਫ਼ਸਲ ਖੜੇ ਪਾਣੀ ਨੂੰ ਸਹਾਰ ਨਹੀਂ ਸਕਦੀ। ਵੱਧ ਝਾੜ ਲੈਣ ਲਈ ਬਿਜਾਈ ਅਪ੍ਰੈਲ ਦੇ ਅੰਤ ਵਿਚ ਕਰੋ। ਇਸ ਨੂੰ ਪਨੀਰੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ। ਇਸ ਲਈ ਜੂਨ ਦੇ ਪਹਿਲੇ ਪੰਦੜਵਾੜੇ ਤਕ ਪਨੀਰੀ ਖੇਤ ਵਿਚ ਲਾ ਦਿਉ। ਪਨੀਰੀ ਲਈ 35-45 ਦਿਨਾਂ ਦੇ ਪੌਦਿਆਂ ਨੂੰ ਖੇਤ ਵਿਚ ਲਗਾਉ। ਬੀਜ ਦੀ ਡੂੰਘਾਈ 3 ਸੈ:ਮੀ: ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਦੀ ਬਿਜਾਈ ਸਿੱਧੇ ਖੇਤ ਵਿਚ ਲਗਾ ਕੇ ਜਾਂ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ।

ਬਿਜਾਈ ਤੋਂ 2-3 ਦਿਨਾਂ ਦੇ ਵਿਚ ਪੈਂਡੀਮੈਥਾਲਿਨ 30 ਈ.ਸੀ 800 ਮਿ.ਲੀ. ਜਾਂ ਮੈਟਰੀਬਿਉਜ਼ਿਨ 70 ਡਬਲਿਊ ਪੀ 400 ਗ੍ਰਾਮ ਨੂੰ  200 ਲੀਟਰ ਪਾਣੀ ਵਿਚ ਪਾ ਕੇ ਸਪਰੇਅ ਕਰੋ। ਨਦੀਨ ਨਾਸ਼ਕ ਦੀ ਵਰਤੋਂ ਤੋਂ ਬਾਅਦ ਖੇਤ ਨੂੰ ਹਰੇ ਪੱਤਿਆਂ ਜਾਂ ਝੋਨੇ ਦੀ ਤੂੜੀ ਨਾਲ ਢੱਕ ਦਿਉ।

ਜੜ੍ਹਾਂ ਦੇ ਵਿਕਾਸ ਲਈ ਬਿਜਾਈ ਤੋਂ 50-60 ਦਿਨ ਬਾਅਦ ਅਤੇ ਫਿਰ 40 ਦਿਨ ਬਾਅਦ ਜੜ੍ਹਾਂ ਨੂੰ ਮਿੱਟੀ ਲਾਉ। ਇਹ ਘੱਟ ਬਾਰਸ਼ ਵਾਲੀ ਫ਼ਸਲ ਹੈ, ਇਸ ਲਈ ਬਾਰਸ਼ ਦੇ ਅਨੁਸਾਰ ਸਿੰਚਾਈ ਕਰੋ। ਹਲਕੀ ਜ਼ਮੀਨ ਵਿਚ ਫ਼ਸਲ ਨੂੰ ਕੁਲ 35-40 ਸਿੰਚਾਈਆਂ ਦੀ ਲੋੜ ਪੈਂਦੀ ਹੈ। ਬਿਜਾਈ ਤੋਂ ਬਾਅਦ ਫ਼ਸਲ ਨੂੰ 40-60 ਕੁਇੰਟਲ ਪ੍ਰਤੀ ਏਕੜ ਹਰੇ ਪੱਤਿਆਂ ਨਾਲ ਢੱਕ ਦਿਉ। 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM
Advertisement