ਦੀਪਿਕਾ, ਸਾਰਾ ਅਤੇ ਸ਼ਰਧਾ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ!
Published : Oct 4, 2020, 11:05 am IST
Updated : Oct 4, 2020, 11:13 am IST
SHARE ARTICLE
deepika padukone,sara and Shraddha Kapoor
deepika padukone,sara and Shraddha Kapoor

ਐਨਸੀਬੀ ਦੀ 5 ਮੈਂਬਰੀ ਟੀਮ ਨੂੰ ਭੇਜਿਆ ਗਿਆ ਸੀ ਦਿੱਲੀ ਤੋਂ ਮੁੰਬਈ

ਮੁੰਬਈ: ਅਭਿਨੇਤਾ ਸੁਸ਼ਾਂਤ ਰਾਜਪੂਤ ਮਾਮਲੇ 'ਚ ਡਰੱਗ ਐਂਗਲ ਦੀ ਜਾਂਚ ਕਰ ਰਹੇ ਐਨਸੀਬੀ ਦੇ ਡਿਪਟੀ ਡਾਇਰੈਕਟਰ ਕੇਪੀਐਸ ਮਲਹੋਤਰਾ ਨੂੰ ਕੋਰੋਨਾ ਦੀ ਲਾਗ ਲੱਗ ਗਈ ਹੈ।

Sushant Singh Rajput Case, Sushant Case,  AIIMS, Sushant Singh Rajput, SSR Death Case, AIIMS pannel Report, Sushant Death CasesSushant Singh Rajput

ਉਨ੍ਹਾਂ ਨੇ ਡਰੱਗ ਐਂਗਲ ਦੀ ਜਾਂਚ ਦੌਰਾਨ ਅਭਿਨੇਤਰੀ ਦੀਪਿਕਾ, ਸਾਰਾ ਅਤੇ ਸ਼ਰਧਾ ਤੋਂ ਪੁੱਛਗਿੱਛ ਕੀਤੀ ਹੈ। ਅਜਿਹੀ ਸਥਿਤੀ ਵਿਚ ਉਹਨਾਂ ਦੇ  ਸੰਕਰਮਣ  ਹੋਣ  ਦੀ ਜਾਣਕਾਰੀ ਵਿਚ ਹਲਚਲ ਮਚ ਗਈ ਹੈ।

Deepika Padukone reached the Narcotics Control Bureau (NCB) officeDeepika Padukone 

ਦੱਸ ਦੇਈਏ ਕਿ ਸੁਸ਼ਾਂਤ ਮਾਮਲੇ ਵਿੱਚ ਡਰੱਗ ਐਂਗਲ ਦੇ ਸਾਹਮਣੇ ਆਉਣ ਤੋਂ ਬਾਅਦ, ਐਨਸੀਬੀ ਦੀ 5 ਮੈਂਬਰੀ ਟੀਮ ਨੂੰ ਦਿੱਲੀ ਤੋਂ ਮੁੰਬਈ ਭੇਜਿਆ ਗਿਆ ਸੀ। ਐਨਸੀਬੀ ਦੇ ਡਿਪਟੀ ਡਾਇਰੈਕਟਰ ਕੇਪੀਐਸ ਮਲਹੋਤਰਾ ਇਸ ਟੀਮ ਦੀ ਅਗਵਾਈ ਕਰ ਰਹੇ ਹਨ। ਇਹ ਟੀਮ ਸੁਸ਼ਾਂਤ ਮਾਮਲੇ ਵਿੱਚ ਬਾਲੀਵੁੱਡ ਅਤੇ ਡਰੱਗਜ਼ ਮਾਫੀਆ ਦੇ ਸੰਪਰਕ ਦੀ ਜਾਂਚ ਕਰ ਰਹੀ ਹੈ।

shraddha kapoorshraddha kapoor

ਟੀਮ ਦਾ ਮੁਖੀ ਹੋਣ ਦੇ ਨਾਤੇ ਕੇਪੀਐਸ ਮਲਹੋਤਰਾ ਹੁਣ ਤੱਕ ਫਿਲਮੀ ਸਖਸ਼ੀਅਤਾਂ ਸਮੇਤ ਬਹੁਤ ਸਾਰੇ ਲੋਕਾਂ ਤੋਂ ਪੁੱਛਗਿੱਛ ਕਰ ਚੁੱਕੇ ਹਨ। ਇਨ੍ਹਾਂ ਵਿਚ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ, ਸਾਰਾ ਅਲੀ ਖਾਨ ਅਤੇ ਸ਼ਰਧਾ ਕਪੂਰ ਸਮੇਤ ਕਈ ਲੋਕ ਸ਼ਾਮਲ ਹਨ।

Shraddha and Sushant's movieShraddha Kapoor

ਇਸ ਦੇ ਨਾਲ ਹੀ ਰੀਆ ਚੱਕਰਵਰਤੀ ਸਮੇਤ ਕਈ ਨਸ਼ੇ ਦੇ ਸੌਦਾਗਰ ਆਪਣੀ ਜਾਂਚ ਤੋਂ ਬਾਅਦ ਜੇਲ੍ਹ ਵਿਚ ਹਨ। ਅਜਿਹੀ ਸਥਿਤੀ ਵਿੱਚ ਕੇਪੀਐਸ ਮਲਹੋਤਰਾ ਨੂੰ ਕੋਰੋਨਾ ਦੀ ਲਾਗ ਲੱਗਣ ਤੋਂ ਬਾਅਦ ਇਸ ਕੇਸ ਨਾਲ ਜੁੜੇ ਸਾਰੇ ਲੋਕਾਂ ਦੇ ਚਿਹਰਿਆਂ ਤੋਂ ਹੋਸ਼ ਉੱਡ ਗਏ ਹਨ ਅਤੇ ਉਹ ਆਪਣਾ ਕੋਰੋਨਾ ਟੈਸਟ ਵੀ ਕਰਵਾ ਰਹੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement