ਇਸ ਮਸਹੂਰ ਅਦਾਕਾਰਾ ਦਾ ਵੱਟਸਐਪ ਹੋਇਆ ਹੈਕ, ਵੀਡੀਓ ਕਾਲ ਕਰ ਕੇ ਅਸ਼ਲੀਲ ਹਰਕਤਾਂ ਕਰ ਰਿਹੈ
Published : Nov 4, 2019, 3:20 pm IST
Updated : Nov 4, 2019, 3:50 pm IST
SHARE ARTICLE
Tejasswi prakash
Tejasswi prakash

ਅਕਾਊਂਟ ਹੈਕਿੰਗ ਦੀਆਂ ਵੱਧਦੀਆਂ ਘਟਨਾਵਾਂ ਨੇ ਹਰ ਕਿਸੇ ਨੂੰ ਪ੍ਰੇਸ਼ਾਨ ਕਰਕੇ ਰੱਖ ਦਿੱਤਾ ਹੈ।ਇਸ ਤਰ੍ਹਾਂ ਦੇ ਕਰਾਇਮ ਤੋਂ ਸੈਲੀਬ੍ਰੀਟੀਜ਼ ਵੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ।

ਮੁੰਬਈ : ਅਕਾਊਂਟ ਹੈਕਿੰਗ ਦੀਆਂ ਵੱਧਦੀਆਂ ਘਟਨਾਵਾਂ ਨੇ ਹਰ ਕਿਸੇ ਨੂੰ ਪ੍ਰੇਸ਼ਾਨ ਕਰਕੇ ਰੱਖ ਦਿੱਤਾ ਹੈ।ਇਸ ਤਰ੍ਹਾਂ ਦੇ ਕਰਾਇਮ ਤੋਂ ਸੈਲੀਬ੍ਰੀਟੀਜ਼ ਵੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਹਾਲ ਹੀ ਵਿੱਚ ਟੈਲੀਵਿਜ਼ਨ ਆਦਾਕਾਰ ਤੇਜਸਵੀ ਪ੍ਰਕਾਸ਼ ਦਾ ਵੱਟਸਐਪ ਅਕਾਊਂਟ ਹੈਕ ਹੋ ਗਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਹੈਕਰ ਉਨ੍ਹਾਂ ਦੇ ਅਕਾਊਂਟ ਤੋਂ ਅਸ਼‍ਲੀਲ ਵੀਡੀਓ ਕਾਲ ਕਰ ਰਿਹਾ ਹੈ। ਤੇਜ਼ਸਵੀ ਨੇ ਇਸ ਬਾਰੇ ਸਪਾਟਬਵਾਏ ਡਾਟ ਕਾਮ ਨੂੰ ਦਿੱਤੀ ਇੱਕ ਇੰਟਰਵਊ 'ਚ ਇਸ ਮਾਮਲੇ 'ਤੇ ਖੁੱਲਕੇ ਗੱਲ ਕੀਤੀ।

 

ਉਨ੍ਹਾਂ ਨੇ ਕਿਹਾ ਕਿ ਜਿਹੜੇ ਵੀ ਵਿਅਕਤੀ ਨੇ ਉਨ੍ਹਾਂ ਦਾ ਫੋਨ ਹੈਕ ਕੀਤਾ ਸੀ ਪਹਿਲਾਂ ਤਾਂ ਉਹ ਉਨ੍ਹਾਂ ਦੇ ਸਾਰੇ ਦੋਸਤਾਂ ਨਾਲ ਕਾਫ਼ੀ ਪਿਆਰ ਨਾਲ ਗੱਲਾਂ ਕਰ ਰਿਹਾ ਸੀ। ਇਸ ਦੇ ਨਾਲ ਹੀ ਉਹ ਸਭ ਨੂੰ ਇੱਕ ਲਿੰਕ ਭੇਜ ਰਿਹਾ ਸੀ ਤੇ ਉਸ ਤੋਂ ਬਾਅਦ ਉਨ੍ਹਾਂ ਤੋਂ ਇੱਕ ਕੋਡ ਵਾਪਸ ਮੰਗ ਰਿਹਾ ਸੀ ਜਿਹੜਾ ਕਿ ਉਸ ਲਿੰਕ ਨੂੰ ਕਲਿੱਕ ਕਰਨ ਦੇ ਬਾਅਦ ਓਪਨ ਹੋ ਰਿਹਾ ਸੀ। ਤੇਜ਼ਸਵੀ ਨੇ ਅੱਗੇ ਦੱਸਿਆ ਕਿ ਹਾਲਾਂਕਿ ਪਹਿਲਾਂ ਤਾਂ ਸਭ ਨੂੰ ਨੂੰ ਲੱਗ ਰਿਹਾ ਸੀ ਕਿ ਮੈਸੇਜ ਮੈਂ ਕੀਤਾ ਹੈ ਤਾਂ ਜਿਵੇਂ ਹੀ ਮੇਰੇ ਕਾਨਟੈਕਟਸ 'ਚ ਸ਼ਾਮਲ ਲੋਕ ਉਹ ਕੋਡ ਵਾਪਸ ਭੇਜਦੇ ਤਾਂ ਉਹ ਵਿਅਕਤੀ ਉਨ੍ਹਾਂ ਨੂੰ ਵੀਡੀਓ ਕਾਲ ਕਰਦਾ ਜਿਸ ਵਿੱਚ ਉਹ ਅਸ਼ਲੀਲ ਹਰਕਤਾਂ ਕਰਦਾ ਸੀ।

 

ਉਨਾਂ ਨੇ ਦੱਸਿਆ ਕਿ ਜਦੋਂ ਮੈਂ ਬੀਤੇ ਦਿਨੀਂ ਕਲਰਸ ਟੀਵੀ ਲਈ ਇੱਕ ਸ਼ੋਅ ਸ਼ੂਟ ਕਰ ਰਹੀ ਸੀ ਤਾਂ ਉੱਥੇ ਮੈਨੂੰ ਇੱਕ ਵੀਡੀਓ ਕਾਲ ਆਈ। ਜਿਵੇਂ ਹੀ ਮੈਂ ਵੀਡੀਓ ਕਾਲ ਦਾ ਜਵਾਬ ਦਿੱਤਾ ਤਾਂ ਮੈਨੂੰ ਵੀਡੀਓ ‘ਚ ਇੱਕ ਵਿਅਕਤੀ ਅਸ਼ਲੀਲ ਹਰਕਤ ਕਰਦਾ ਨਜ਼ਰ ਆਇਆ ਜਿਸ ਨੂੰ ਦੇਖ ਕੇ ਮੈਂ ਬਹੁਤ ਡਰ ਗਈ।ਤੇਜ਼ਸਵੀ ਨੇ ਦੱਸਿਆ ਕਿ ਮੈਨੂੰ ਕਰਿਸ਼ਮਾ ਤੰਨਾ,ਤਾਨੀਆ ਸ਼ਰਮਾ ਸਮੇਤ ਹੋਰ ਕਈ ਅਦਾਕਾਰਾਂ ਨੇ ਇਸ ਵਾਰੇ ਸ਼ਿਕਾਇਤ ਕੀਤੀ। ਉਥੇ ਹੀ ਉਹ ਵੀ ਇਸ ਪੂਰੇ ਮਾਮਲੇ ਤੋਂ ਬਹੁਤ ਹੈਰਾਨ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement