
ਜਸਪਾਲ ਭੱਟੀ ਲੋਕਾਂ ਨੂੰ ਹਸਾਉਣ ਦੇ ਨਾਲ-ਨਾਲ ਸਮਾਜ ਵਿਚ ਫੈਲੇ ਭ੍ਰਿਸ਼ਟਾਚਾਰ ਅਤੇ ਬੁਰਾਈਆਂ ਤੇ ਵੀ ਚੋਟ ਮਾਰਦੇ ਸਨ।
ਜਲੰਧਰ: ਲੋਕਾਂ ਨੂੰ ਹਮੇਸ਼ਾ ਹਸਾਉਣ ਵਾਲੇ ਜੇ ਆਪ ਅਚਾਨਕ ਤੁਰ ਜਾਣ ਤਾਂ ਪਰਵਾਰ ਦੇ ਨਾਲ-ਨਾਲ ਦਰਸ਼ਕਾਂ ਨੂੰ ਵੀ ਬਹੁਤ ਦੁੱਖ ਲਗਦਾ ਹੈ। ਅਸੀਂ ਗੱਲ ਕਰ ਰਹੇ ਹਾਂ ਉਸ ਕਲਾਕਾਰ ਦੀ ਜਿਸ ਨੇ 47 ਸਾਲ ਦੀ ਉਮਰ ਵਿਚ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ। ਸਵ: ਜਸਪਾਲ ਸਿੰਘ ਭੱਟੀ ਨੇ ਬਾਲੀਵੁੱਡ ਤੇ ਪਾਲੀਵੁੱਡ ਵਿਚ ਬਿਹਤਰੀਨ ਅਦਾਕਾਰੀ ਨਾਲ ਪਛਾਣ ਬਣਾਈ ਸੀ। ਉਹ ਪੰਜਾਬੀ ਸਿਨੇਮਾ ਵਿਚ ਬਤੌਰ ਕਲਾਕਾਰ, ਨਿਰਮਾਤਾ ਤੇ ਨਿਰਦੇਸ਼ਕ ਵਜੋਂ ਕੰਮ ਕਰਦੇ ਰਹੇ।
Jaspal Bhatti and his wife
ਟੀਵੀ ਐਕਟਰ ਤੇ ਕਾਮੇਡੀਅਨ ਜਸਪਾਲ ਭੱਟੀ ਦਾ ਨਾਂ ਸੁਣਦੇ ਹੀ ਤੁਸੀਂ ਯਾਦਾਂ ਦੇ ਉਸ ਦੌਰ ਵਿਚ ਚਲੇ ਜਾਂਦੇ ਹੋ ਜਿੱਥੇ ਉਹਨਾਂ ਦੇ ਫਲਾਪ ਸ਼ੋਅ ਤੇ ਫੁੱਲ ਟੇਂਸ਼ਨ ਵਰਗੇ ਸੀਰੀਅਲਸ ਨਾਲ ਪਾਵਰ ਕੱਟ ਤੇ ਮਾਹੌਲ ਠੀਕ ਹੈ ਵਰਗੀਆਂ ਫਿਲਮਾਂ ਵੀ ਦਿਮਾਗ ਵਿਚ ਆਉਂਦੀਆਂ ਹਨ। ਜਸਪਾਲ ਦਾ ਜਨਮ 3 ਮਾਰਚ 1955 ਨੂੰ ਅੰਮ੍ਰਿਤਸਰ ਵਿਚ ਹੋਇਆ ਸੀ। ਜਸਪਾਲ ਨੇ ਕਈ ਟੀਵੀ ਸ਼ੋਅਜ਼ ਅਤੇ ਫ਼ਿਲਮਾਂ ਵਿਚ ਕੰਮ ਕੀਤਾ ਸੀ।
Jaspal Bhatti and his wife
ਉਹਨਾਂ ਦੀ ਪ੍ਰਸਿੱਧੀ ਉਸ ਤਰ੍ਹਾਂ ਦੀ ਸੀ ਜਿਵੇਂ ਅੱਜ ਦੇ ਦੌਰ ਵਿਚ ਕਪਿਲ ਸ਼ਰਮਾ ਦੀ ਹੈ। ਉਹ ਇਕ ਸਟਾਰ ਕਮੇਡੀਅਨ ਸਨ ਜਿਹਨਾਂ ਨੂੰ ਜਿਹੜਾ ਵੀ ਕਿਰਦਾਰ ਦਿੱਤਾ ਜਾਂਦਾ ਸੀ ਉਸ ਨੂੰ ਉਹ ਵਧੀਆ ਤਰੀਕੇਨ ਨਾਲ ਨਿਭਾ ਲੈਂਦੇ ਸਨ। ਉਹਨਾਂ ਅੰਦਰ ਨਾ ਸਿਰਫ ਅਪਣੇ ਚੁਟਕੁਲਿਆਂ ਨਾਲ ਜਨਤਾ ਨੂੰ ਹਸਾਉਣ ਦੀ ਕਾਬਲੀਅਤ ਸੀ ਸਗੋਂ ਗੱਲਾਂ-ਗੱਲਾਂ ਵਿਚ ਜੋਕਸ ਕਰਨ ਦਾ ਵੀ ਹੁਨਰ ਸੀ।
Jaspal Bhatti
ਜਸਪਾਲ ਭੱਟੀ ਲੋਕਾਂ ਨੂੰ ਹਸਾਉਣ ਦੇ ਨਾਲ-ਨਾਲ ਸਮਾਜ ਵਿਚ ਫੈਲੇ ਭ੍ਰਿਸ਼ਟਾਚਾਰ ਅਤੇ ਬੁਰਾਈਆਂ ਤੇ ਵੀ ਚੋਟ ਮਾਰਦੇ ਸਨ। ਉਹਨਾਂ ਨੇ ਬਹੁਤ ਹੀ ਘਟ ਬਜਟ ਵਿਚ ਬਣੇ ਸ਼ੋਅ ਫਲਾਪ ਸ਼ੋਅ ਰਾਹੀਂ ਲੋਕਾਂ ਦੇ ਦਿਲਾਂ ਵਿਚ ਜਗ੍ਹਾ ਬਣਾਈ ਸੀ। ਉਹਨਾਂ ਦੀ ਕਮੇਡੀ ਕੋਈ ਖਾਸ ਵਿਸ਼ੇ ਤੇ ਨਹੀਂ ਬਲਕਿ ਕੁਦਰਤੀ ਹੀ ਸੀ। 25 ਅਕਤੂਬਰ 2012 ਵਿਚ ਉਹਨਾਂ ਦਾ ਇਕ ਸੜਕ ਹਾਦਸੇ ਵਿਚ ਦਿਹਾਂਤ ਹੋ ਗਿਆ ਸੀ। ਉਹਨਾਂ ਦੀ ਉਮਰ 57 ਸਾਲ ਸੀ। ਇਹ ਹਾਦਸਾ ਉਦੋਂ ਹੋਇਆ ਜਦੋਂ ਉਹ ਅਪਣੇ ਬੇਟੇ ਦੀ ਫਿਲਮ ਪਾਵਰ ਕੱਟ ਦੀ ਪ੍ਰਮੋਸ਼ਨ ਲਈ ਨਿਕਲੇ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।