
ਪ੍ਰਸ਼ੰਸਕਾਂ ਨਾਲ ਕਰਵਾਈਆਂ ਫ਼ੋਟੋਆਂ ਅਤੇ ਦਿੱਤੇ ਆਟੋਗ੍ਰਾਫ਼
ਵ੍ਰਿੰਦਾਵਨ : ਭਾਰਤ ਦਾ ਸਟਾਰ ਜੋੜਾ ਵਿਰੁਸ਼ਕਾ (ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ) ਬੁੱਧਵਾਰ ਨੂੰ ਵ੍ਰਿੰਦਾਵਨ ਪਹੁੰਚੇ ਜਿਥੇ ਉਨ੍ਹਾਂ ਦੋਵਾਂ ਨੇ ਬਾਬਾ ਨੀਮ ਕਰੋਲੀ ਦੀ ਸਮਾਧੀ 'ਤੇ ਜਾ ਕੇ ਸਿਮਰਨ ਕੀਤਾ। ਉਸ ਨੂੰ ਪ੍ਰਸ਼ਾਦ ਵਜੋਂ ਇੱਕ ਕੰਬਲ ਮਿਲਿਆ। ਵਿਰਾਟ-ਅਨੁਸ਼ਕਾ ਨੇ ਬਾਲ ਭੋਗ ਦਾ ਪ੍ਰਸ਼ਾਦ ਵੀ ਲਿਆ।
ਵਿਰਾਟ ਅਤੇ ਅਨੁਸ਼ਕਾ ਦੀ ਵ੍ਰਿੰਦਾਵਨ ਯਾਤਰਾ ਪੂਰੀ ਤਰ੍ਹਾਂ ਨਾਲ ਗੁਪਤ ਸੀ। ਇਸ ਬਾਰੇ ਕਿਸੇ ਨੂੰ ਪਤਾ ਵੀ ਨਹੀਂ ਸੀ। ਦੋਵੇਂ ਸਵੇਰੇ ਬਾਬਾ ਨੀਮ ਕਰੋਲੀ ਆਸ਼ਰਮ ਪਹੁੰਚੇ। ਕੋਹਲੀ-ਅਨੁਸ਼ਕਾ ਬਾਬਾ ਨੀਮ ਕਰੋਲੀ ਮਹਾਰਾਜ ਪ੍ਰਤੀ ਬਹੁਤ ਸ਼ਰਧਾ ਰੱਖਦੇ ਹਨ। ਹੁਣ ਦੋਵੇਂ ਬਾਂਕੇ ਬਿਹਾਰੀ ਸਮੇਤ ਪ੍ਰਮੁੱਖ ਮੰਦਰਾਂ 'ਚ ਜਾ ਸਕਦੇ ਹਨ।
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨਵੰਬਰ ਵਿੱਚ ਕੈਂਚੀ ਧਾਮ ਪਹੁੰਚੇ ਸਨ ਅਤੇ ਉੱਤਰਾਖੰਡ ਦੇ ਕੁਮਾਉਂ ਵਿੱਚ ਕੈਂਚੀ ਧਾਮ ਪਹੁੰਚਣ ਤੋਂ ਬਾਅਦ ਨਵੰਬਰ 2022 ਵਿੱਚ ਬਾਬਾ ਨੀਮ ਕਰੋਲੀ ਮਹਾਰਾਜ ਦੇ ਦਰਸ਼ਨ ਕੀਤੇ ਸਨ।
ਵਿਰਾਟ -ਅਨੁਸ਼ਕਾ ਕਰੀਬ ਇਕ ਘੰਟਾ ਆਸ਼ਰਮ 'ਚ ਰਹੇ। ਸਮਾਧੀ ਸਥਾਨ 'ਤੇ ਕੁਝ ਸਮਾਂ ਰੁਕਣ ਤੋਂ ਬਾਅਦ ਦੋਵੇਂ ਮਾਤਾ ਆਨੰਦਮਈ ਆਸ਼ਰਮ ਲਈ ਰਵਾਨਾ ਹੋ ਗਏ। ਆਸ਼ਰਮ 'ਚ ਧਿਆਨ ਲਗਾਉਣ ਤੋਂ ਬਾਅਦ ਵਿਰਾਟ ਨੇ ਆਪਣੇ ਕੁਝ ਪ੍ਰਸ਼ੰਸਕਾਂ ਨੂੰ ਆਟੋਗ੍ਰਾਫ ਦਿੱਤੇ ਅਤੇ ਸੈਲਫੀ ਵੀ ਲਈ। ਇੱਥੇ ਵਿਰਾਟ ਨੇ ਇੱਕ ਪ੍ਰਸ਼ੰਸਕ ਨੂੰ ਬੱਲੇ 'ਤੇ ਆਟੋਗ੍ਰਾਫ ਦਿੱਤਾ।
ਜਦੋਂ ਤੱਕ ਵਿਰਾਟ ਆਸ਼ਰਮ 'ਚ ਰਹੇ, ਉਦੋਂ ਤੱਕ ਮੀਡੀਆ ਨੂੰ ਆਸ਼ਰਮ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਵਿਰਾਟ-ਅਨੁਸ਼ਕਾ ਦੇ ਮਥੁਰਾ ਆਉਣ ਤੋਂ ਪਹਿਲਾਂ ਹੀ ਇੱਥੇ ਇੱਕ ਸਟਾਰ ਹੋਟਲ ਵਿੱਚ ਕਮਰੇ ਬੁੱਕ ਕਰਵਾਏ ਗਏ ਸਨ।