Manjot Singh News: 'Animal' ਫੇਮ ਮਨਜੋਤ ਸਿੰਘ ਨੇ ਖ਼ੁਦਕੁਸ਼ੀ ਕਰਨ ਜਾ ਰਹੀ ਕੁੜੀ ਦੀ ਬਚਾਈ ਜਾਨ, ਵੀਡੀਓ ਆਈ ਸਾਹਮਣੇ

By : GAGANDEEP

Published : Jan 5, 2024, 3:58 pm IST
Updated : Jan 5, 2024, 6:48 pm IST
SHARE ARTICLE
Animal fame Manjot Singh saved the life of a girl who was going to commit suicide, the video came out
Animal fame Manjot Singh saved the life of a girl who was going to commit suicide, the video came out

Animal Fame Manjot Singh News: ਲੋਕਾਂ ਨੇ ਕਿਹਾ 'ਅਸਲੀ ਹੀਰੋ'

Animal fame Manjot Singh saved the life of a girl who was going to commit suicide News in punjabi : ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਨੇ ਕਮਾਈ ਦੇ ਮਾਮਲੇ 'ਚ ਬਾਕਸ ਆਫਿਸ 'ਤੇ ਕਾਫੀ ਝੰਡੇ ਗੱਡੇ ਹਨ। ਫਿਲਮ ਅਜੇ ਵੀ ਸਿਨੇਮਾਘਰਾਂ 'ਚ ਚੱਲ ਰਹੀ ਹੈ। ਹੁਣ ਫਿਲਮ 'ਚ ਰਣਬੀਰ ਕਪੂਰ ਦੇ ਚਚੇਰੇ ਭਰਾ ਦਾ ਕਿਰਦਾਰ ਨਿਭਾਉਣ ਵਾਲੇ ਮਨਜੋਤ ਸਿੰਘ ਸੁਰਖੀਆਂ 'ਚ ਹਨ। ਦਰਅਸਲ, ਉਸ ਨੇ ਇੱਕ 5 ਸਾਲ ਪੁਰਾਣਾ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਖ਼ੁਦਕੁਸ਼ੀ ਕਰਨ ਜਾ ਰਹੀ ਇੱਕ ਲੜਕੀ ਦੀ ਜਾਨ ਬਚਾਉਂਦੇ ਹੋਏ ਨਜ਼ਰ ਆ ਰਹੇ ਹਨ। 

 

 

ਇਹ ਵੀ ਪੜ੍ਹੋ: Punjab congress: ਅਹੁਦੇਦਾਰਾਂ ਦੇ ਖਿਲਾਫ਼ ਬੋਲਣ ਵਾਲੇ ਕਿਸੇ ਵੀ ਵਿਅਕਤੀ ਨੂੰ ਨਹੀਂ ਕੀਤਾ ਜਾਵੇਗਾ ਬਰਦਾਸ਼ਤ-ਦੇਵੇਂਦਰ ਯਾਦਵ  

ਸੰਦੀਪ ਰੈਡੀ ਵਾਂਗਾ ਦੀ ਫਿਲਮ 'ਐਨੀਮਲ' ਸਾਲ 2023 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਇਸ ਨੂੰ ਰਣਬੀਰ ਤੋਂ ਲੈ ਕੇ ਬੌਬੀ ਦਿਓਲ ਤੱਕ ਦੀਆਂ ਸਭ ਤੋਂ ਦਮਦਾਰ ਫਿਲਮਾਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਇਸ ਫਿਲਮ 'ਚ ਮਨੋਜਤ ਸਿੰਘ ਨੇ ਰਣਬੀਰ ਕਪੂਰ ਦੇ ਚਚੇਰੇ ਭਰਾ ਦਾ ਕਿਰਦਾਰ ਨਿਭਾਇਆ ਹੈ, ਜਿਸ ਨਾਲ ਫਿਲਮ ਦੇ ਅੰਤ 'ਚ ਕਾਫੀ ਮਾੜਾ ਹੁੰਦਾ ਹੈ। ਹਾਲਾਂਕਿ ਮਨਜੋਤ ਅਸਲ ਜ਼ਿੰਦਗੀ ਵਿੱਚ ਇੱਕ ਸੱਚਾ ਹੀਰੋ ਹੈ ਅਤੇ ਉਸ ਦਾ ਇਹ ਵੀਡੀਓ ਇਸ ਗੱਲ ਦਾ ਸਬੂਤ ਦੇ ਰਿਹਾ ਹੈ।

ਇਹ ਵੀ ਪੜ੍ਹੋ: Barnala News: ਪੁਲਿਸ ਦੀ ਲਾਪਰਵਾਹੀ, ਅਦਾਲਤ ਵਿਚ ਪੇਸ਼ੀ 'ਤੇ ਆਇਆ ਇਕ ਦੋਸ਼ੀ ਚਕਮਾ ਦੇ ਕੇ ਹੋਇਆ ਫਰਾਰ  

ਮਨਜੋਤ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ ਜਿਸ 'ਚ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਸਾਲ 2019 ਦਾ ਹੈ। ਇਸ ਵੀਡੀਓ 'ਚ ਇਕ ਨੌਜਵਾਨ ਲੜਕੀ ਇਮਾਰਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਜਾ ਰਹੀ ਸੀ। ਆਲੇ-ਦੁਆਲੇ ਖੜ੍ਹੇ ਲੋਕ ਕੁੜੀ ਵੱਲ ਦੇਖ ਰਹੇ ਹਨ ਅਤੇ ਫਿਰ ਜਿਵੇਂ ਹੀ ਉਹ ਛਾਲ ਮਾਰਦੀ ਹੈ, ਮਨਜੋਤ ਨੇ ਹੀਰੋ ਵਾਂਗ ਛਾਲ ਮਾਰ ਕੇ ਉਸ ਦਾ ਹੱਥ ਫੜ ਲਿਆ।

ਹੁਣ ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਦੇਖ ਕੇ ਲੋਕ ਹੈਰਾਨ ਹਨ ਅਤੇ ਉਸ ਦੇ ਨੇਕ ਕੰਮ ਅਤੇ ਸਾਹਸ ਦੀ ਤਾਰੀਫ ਕਰ ਰਹੇ ਹਨ। ਲੋਕਾਂ ਨੇ ਕਿਹਾ- ਇਸ ਨੂੰ ਕਹਿੰਦੇ ਹਨ 'ਰੀਅਲ ਹੀਰੋ'। ਜਦਕਿ ਅਸਲ ਜ਼ਿੰਦਗੀ 'ਚ ਫਿਲਮਾਂ ਦੇ ਹੀਰੋ ਕਿਸੇ ਦੀ ਜਾਨ ਬਚਾਉਣ ਦੀ ਹਿੰਮਤ ਨਹੀਂ ਰੱਖਦੇ। ਦੱਸ ਦੇਈਏ ਕਿ 'ਐਨੀਮਲ' 1 ਦਸੰਬਰ ਨੂੰ ਰਿਲੀਜ਼ ਹੋਈ ਸੀ ਅਤੇ ਹੁਣ ਤੱਕ ਇਹ ਦੁਨੀਆ ਭਰ 'ਚ 900 ਕਰੋੜ ਰੁਪਏ ਦੇ ਕਰੀਬ ਪਹੁੰਚ ਚੁੱਕੀ ਹੈ। ਇਹ ਫਿਲਮ ਪਿਤਾ ਅਤੇ ਪੁੱਤਰ ਦੇ ਜਜ਼ਬਾਤੀ ਰਿਸ਼ਤੇ 'ਤੇ ਆਧਾਰਿਤ ਕਹਾਣੀ ਹੈ ਜੋ ਪੁੱਤਰ ਨੂੰ ਬੇਰਹਿਮ ਬਣਾ ਦਿੰਦਾ ਹੈ। ਫਿਲਮ 'ਚ ਬੌਬੀ ਦਿਓਲ, ਅਨਿਲ ਕਪੂਰ, ਰਸ਼ਮਿਕਾ ਮੰਡਾਨਾ ਅਤੇ ਤ੍ਰਿਪਤੀ ਡਿਮਰੀ ਨੇ ਕੰਮ ਕੀਤਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Animal fame Manjot Singh saved the life of a girl who was going to commit suicide News in punjabi  , stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement