Alvish Yadav News: ਮੁਹਾਲੀ 'ਚ ਫੜੇ ਗਏ ਅਲਵਿਸ਼ ਯਾਦਵ ਦੇ ਗੀਤਾਂ 'ਚ ਵਰਤੇ ਗਏ ਸੱਪ, 4 ਕੋਬਰਿਆਂ 'ਚੋਂ ਕੱਢਿਆ ਜ਼ਹਿਰ

By : GAGANDEEP

Published : Jan 5, 2024, 1:34 pm IST
Updated : Jan 5, 2024, 1:52 pm IST
SHARE ARTICLE
Snakes used in Alvish Yadav's songs caught in Mohali news in punjabi
Snakes used in Alvish Yadav's songs caught in Mohali news in punjabi

Alvish Yadav News: ਰੇਵ ਪਾਰਟੀਆਂ ਵਿੱਚ ਪਹੁੰਚਾਉਂਦੇ ਸਨ ਜ਼ਹਿਰ

Snakes used in Alvish Yadav's songs caught in Mohali news in punjabi: ਬਿੱਗ ਬੌਸ OTT-2 ਦੇ ਵਿਜੇਤਾ ਅਤੇ ਗੁਰੂਗ੍ਰਾਮ ਹਰਿਆਣਾ ਦੇ ਯੂਟਿਊਬਰ ਐਲਵੀਸ਼ ਯਾਦਵ ਅਤੇ ਬਾਲੀਵੁੱਡ ਗਾਇਕ ਫਾਜ਼ਿਲਪੁਰੀਆ ਦੇ ਗੀਤਾਂ ਵਿਚ ਵਰਤੇ ਗਏ ਸੱਪ ਮੋਹਾਲੀ ਵਿਚ ਫੜੇ ਗਏ ਹਨ। ਖਰੜ ਦੇ ਬੱਸ ਸਟੈਂਡ ਨੇੜੇ ਇਨ੍ਹਾਂ ਸੱਪਾਂ ਸਮੇਤ ਇਕ ਤਸਕਰ ਫੜਿਆ ਗਿਆ ਹੈ। 4 ਕੋਬਰਾ ਸਮੇਤ ਕੁੱਲ 7 ਸੱਪ ਫੜੇ ਗਏ ਹਨ। ਮੁਲਜ਼ਮ ਇਹ ਸੱਪ ਦਿੱਲੀ ਤੋਂ ਲਿਆਇਆ ਸੀ। 4 ਕੋਬਰਾਂ ਸੱਪਾਂ ਦਾ ਜ਼ਹਿਰ ਵੀ ਕੱਢਿਆ ਹੋਇਆ ਸੀ।

ਇਹ ਵੀ ਪੜ੍ਹੋ: Terrorist Javed Ahmad Mattu: ਦਿੱਲੀ 'ਚ ਹਿਜ਼ਬੁਲ ਮੁਜਾਹਿਦੀਨ ਦਾ ਅਤਿਵਾਦੀ ਜਾਵੇਦ ਅਹਿਮਦ ਮੱਟੂ ਗ੍ਰਿਫਤਾਰ

ਰੇਵ ਪਾਰਟੀਆਂ 'ਚ ਨਸ਼ਾ ਕਰਨ ਲਈ ਤਸਕਰ ਸੱਪ ਦਾ ਜ਼ਹਿਰ ਦਿੰਦੇ ਹਨ। ਸੰਸਦ ਮੈਂਬਰ ਮੇਨਕਾ ਗਾਂਧੀ ਦੀ ਸੰਸਥਾ ਪੀਪਲ ਫਾਰ ਐਨੀਮਲਜ਼ (ਪੀਐਫਏ) ਨੇ ਦਿੱਲੀ ਤੋਂ ਇਸ ਲਈ ਟ੍ਰੈਪ ਲਗਾਇਆ ਹੋਇਆ ਸੀ। ਮੁਲਜ਼ਮ ਦੀ ਪਛਾਣ ਸਿਕੰਦਰ (34) ਵਾਸੀ ਲੁਧਿਆਣਾ ਵਜੋਂ ਹੋਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਇਨ੍ਹਾਂ ਸੱਪਾਂ ਦੀ ਵਰਤੋਂ ਬਾਲੀਵੁੱਡ ਗਾਇਕ ਫਾਜ਼ਿਲਪੁਰੀਆ ਅਤੇ ਬਿੱਗ ਬੌਸ 2 ਦੇ ਜੇਤੂ ਐਲਵਿਸ਼ ਯਾਦਵ ਦੇ ਗੀਤਾਂ ਵਿੱਚ ਕੀਤੀ ਗਈ ਸੀ। ਇਸ ਸੱਪ ਨੂੰ ਹਾਰਦਿਕ ਆਨੰਦ ਨਾਂ ਦਾ ਵਿਅਕਤੀ ਦਿੱਲੀ ਤੋਂ ਲੈ ਕੇ ਆਇਆ ਸੀ।

ਇਹ ਵੀ ਪੜ੍ਹੋ: Jagraon Accident News: ਕਾਰ ਨੇ ਸਾਈਕਲ ਨੂੰ ਮਾਰੀ ਟੱਕਰ, ਪਿਓ ਦੇ ਸਾਹਮਣੇ ਪੁੱਤ ਨੇ ਤੋੜਿਆ ਦਮ 

ਪੀਪਲ ਫਾਰ ਐਨੀਮਲਜ਼ ਦੇ ਮੈਂਬਰ ਸੌਰਭ ਗੁਪਤਾ ਮੁਤਾਬਕ ਦੋਸ਼ੀ ਸਿਕੰਦਰ ਨੇ ਖੁਲਾਸਾ ਕੀਤਾ ਹੈ ਕਿ ਹਾਰਦਿਕ ਨੇ ਕਰੀਬ 10 ਦਿਨ ਪਹਿਲਾਂ ਪੁਲਿਸ ਦੇ ਛਾਪੇ ਦੇ ਡਰੋਂ ਉਸ ਨੂੰ ਸੱਪ ਦੇ ਦਿਤੇ ਸਨ। ਮੁਲਜ਼ਮ ਨੇ ਇਹ ਵੀ ਕਿਹਾ ਕਿ ਹਾਰਦਿਕ ਨੇ ਸੱਪਾਂ ਦੀ ਪੂਜਾ ਕਰਨੀ ਸੀ ਅਤੇ ਉਹ ਜਲਦੀ ਹੀ ਸੱਪ ਲੈ ਕੇ ਜਾਣ ਵਾਲਾ ਸੀ। ਚਾਰੇ ਕੋਬਰਾ ਸੱਪਾਂ ਦਾ ਜ਼ਹਿਰ ਕੱਢਿਆ ਹੋਇਆ ਸੀ।

ਨੋਇਡਾ ਪੁਲਿਸ ਨੇ ਪਿਛਲੇ ਸਾਲ ਨਵੰਬਰ ਵਿੱਚ ਬਿੱਗ ਬੌਸ ਓਟੀਟੀ-2 ਦੇ ਜੇਤੂ ਐਲਵਿਸ਼ ਯਾਦਵ ਦੇ ਖਿਲਾਫ ਸੈਕਟਰ 49 ਥਾਣੇ ਵਿੱਚ ਕੇਸ ਦਰਜ ਕੀਤਾ ਸੀ। ਰੇਵ ਪਾਰਟੀ 'ਚ ਸੱਪ ਦਾ ਜ਼ਹਿਰ ਦੇਣ ਅਤੇ ਸੱਪਾਂ ਦੀ ਤਸਕਰੀ ਕਰਨ ਦੇ ਦੋਸ਼ 'ਚ ਉਸ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਸੀ।

(For more Punjabi news apart from Snakes used in Alvish Yadav's songs caught in Mohali news in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement