
ਕਿਸਾਨ ਅੰਦੋਲਨ ਨੂੰ ਲੈ ਕੇ ਸਲਮਾਨ ਖਾਨ ਨੇ ਦਿੱਤੀ ਰਾਇ, ਕਿਹਾ ਸਭ ਨਾਲ ਚੰਗਾ ਹੋਣਾ ਚਾਹੀਦੈ...
ਨਵੀਂ ਦਿੱਲੀ: ਦੇਸ਼ ‘ਚ ਜਾਰੀ ਕਿਸਾਨ ਅੰਦੋਲਨ ਨੂੰ ਲੈ ਕੇ ਤਮਾਮ ਵੱਡੇ ਕਲਾਕਾਰਾਂ ਅਤੇ ਖਿਡਾਰੀਆਂ ਵੱਲੋਂ ਬਿਆਨ ਸਾਹਮਣੇ ਆ ਰਹੇ ਹਨ। ਉਨ੍ਹਾਂ ਚਾਰਚਾਵਾਂ ਵਿਚਾਲੇ ਮੁੰਬਈ ਵਿਚ ਇਕ ਮਿਊਜ਼ਿਕ ਸ਼ੋਅ ਦੀ ਲਾਚਿੰਗ ਦੌਰਾਨ ਬਾਲੀਵੁੱਡ ਸਟਾਰ ਸਲਮਾਨ ਖਾਨ ਨੂੰ ਵੀ ਵੀਰਵਾਰ ਨੂੰ ਕਿਸਾਨਾਂ ਦੇ ਵਿਰੋਧ ਪ੍ਰਦਸ਼ਨ ਦੇ ਬਾਰੇ ਇਕ ਸਵਾਲ ਪੁਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਹੀ ਕੰਮ ਕਰਨਾ ਚਾਹੀਦਾ ਹੈ।
ਸਭ ਨਾਲ ਸਹੀ ਗੱਲਬਾਤ ਕਰਨੀ ਚਾਹੀਦੀ ਅਤੇ ਸਭ ਨਾਲ ਚੰਗਾ ਕੰਮ ਕਰਨਾ ਚਾਹੀਦਾ ਹੈ। ਸਲਮਾਨ ਖਾਨ ਬਾਲੀਵੁੱਡ ਦੇ ਤਿੰਨ ਵੱਡੇ ਖਾਨ ਵਿਚੋਂ ਪਹਿਲੇਂ ਹਨ ਜਿਨ੍ਹਾਂ ਨੇ ਇਸ ਮੁੱਦੇ ਉਤੇ ਅਪਣਾ ਬਿਆਨ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਮੁੱਦੇ ਉਤੇ ਕਾਫ਼ੀ ਬਚਦੇ ਹੋਏ ਅਪਣੀ ਗੱਲ ਰੱਖੀ ਹੈ। ਸ਼ਾਹਰੁਖ ਖ਼ਾਨ ਅਤੇ ਆਮਿਰ ਖ਼ਾਨ ਨੇ ਇਸ ਮੁੱਦੇ ਉਤੇ ਹਾਲੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ।
Kissan
ਜ਼ਿਕਰਯੋਗ ਹੈ ਕਿ ਨਵੰਬਰ ਦੇ ਅਖੀਰ ਤੱਕ, ਹਜਾਰਾਂ ਕਿਸਾਨ, ਜਿਨ੍ਹਾਂ ‘ਚ ਜ਼ਿਆਦਾ ਪੰਜਾਬ, ਹਰਿਆਣਾ ਅਤੇ ਪੱਛਮੀ ਉਤਰ ਪ੍ਰਦੇਸ਼ ਤੋਂ ਹਨ, ਦਿੱਲੀ ਦੀਆਂ ਸਰਹੱਦਾਂ ਉਤੇ ਡਟੇ ਹੋਏ ਹਨ। ਕਿਸਾਨਾਂ ਦੀ ਮੰਗ ਹੈ ਕਿ ਤਿੰਨੋਂ ਖੇਤੀ ਕਾਨੂੰਨਾਂ ਨੂੰ ਸਰਕਾਰ ਰੱਦ ਕਰੇ।
Salman Khan
ਦੱਸ ਦਈਏ ਕਿ ਬੁੱਧਵਾਰ ਨੂੰ ਕੋਹਲੀ, ਸਚਿਨ ਤੇਂਦੁਲਕਰ, ਕੋਚ ਰਵੀ ਸ਼ਾਸ਼ਤਰੀ ਸਣੇ ਕਈਂ ਭਾਰਤੀ ਕ੍ਰਿਕਟ ਸਿਤਾਰਿਆਂ ਨੇ ਕਿਸਾਨਾਂ ਦੇ ਪ੍ਰਦਰਸ਼ਨ ਉਤੇ ਅਮਰੀਕੀ ਪੌਪ ਸਟਾਰ ਰਿਹਾਨਾ ਸਮੇਤ ਕੁਝ ਅੰਤਰਰਾਸ਼ਟਰੀ ਹਸਤੀਆਂ ਦੇ ਸੋਸ਼ਲ ਮੀਡੀਆ ਉਤੇ ਟਿਪਣੀ ਕਰਨ ਤੋਂ ਬਾਅਦ ਦੇਸ਼ ਵਿਚ ਇਕਜੁੱਟਤਾ ਬਣਾਈ ਰੱਖਣ ਦੀ ਅਪੀਲ ਕੀਤੀ ਸੀ।
Kissan
ਕੋਹਲੀ ਨੇ ਟਵੀਟ ਕੀਤਾ ਸੀ ਅਸਹਿਮਤੀ ਦੇ ਇਸ ਦੌਰ ਵਿਚ ਇਕਜੁੱਟਦਾ ਬਣਾਏ ਰੱਖੋ। ਕਿਸਾਨ ਦੇਸ਼ ਦਾ ਅਟੁੱਟ ਅੰਗ ਹੈ ਅਤੇ ਮੈਨੂੰ ਯਕੀਨ ਹੈ ਕਿ ਸਾਰੇ ਪੱਖਾਂ ਦੇ ਵਿਚ ਆਪਸੀ ਸਹਿਮਤੀ ਨਾਲ ਕੋਈ ਹੱਲ ਨਿਕਲ ਜਾਵੇਗਾ।