
Mumbai News : ਕਿਹਾ- ਭਰਾ ਸੈਫ ਅਲੀ ਖਾਨ ਜਨਵਰੀ ’ਚ ਘਰ ’ਚ ਚਾਕੂ ਨਾਲ ਹੋਏ ਹਮਲੇ ਦੌਰਾਨ ਜ਼ਖਮੀ ਹੋਣ ਤੋਂ ਬਾਅਦ ਠੀਕ ਹੋ ਕੇ ਕੰਮ ’ਤੇ ਪਰਤ ਆਏ ਹਨ।
Mumbai News in Punjabi : ਬਾਲੀਵੁੱਡ ਅਦਾਕਾਰਾ ਸੋਹਾ ਅਲੀ ਖਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਭਰਾ ਸੈਫ ਅਲੀ ਖਾਨ ਇਸ ਸਾਲ ਜਨਵਰੀ ’ਚ ਅਪਣੇ ਘਰ ਅੰਦਰ ਚਾਕੂ ਨਾਲ ਹੋਏ ਹਮਲੇ ਦੌਰਾਨ ਜ਼ਖਮੀ ਹੋਣ ਤੋਂ ਬਾਅਦ ਠੀਕ ਹੋ ਕੇ ਕੰਮ ’ਤੇ ਪਰਤ ਆਏ ਹਨ।
ਸੈਫ (54) ’ਤੇ 16 ਜਨਵਰੀ ਨੂੰ ਤੜਕੇ ਮੁੰਬਈ ’ਚ ਉਨ੍ਹਾਂ ਦੇ ਬਾਂਦਰਾ ਸਥਿਤ ਘਰ ’ਚ ਹਮਲਾ ਕੀਤਾ ਗਿਆ ਸੀ। ਹਮਲਾਵਰ ਨੇ ਉਸ ’ਤੇ ਛੇ ਵਾਰ ਚਾਕੂ ਮਾਰਿਆ ਸੀ ਜਿਸ ਨੂੰ ਬਾਅਦ ’ਚ ਗ੍ਰਿਫਤਾਰ ਕਰ ਲਿਆ ਗਿਆ ਸੀ। ਅਦਾਕਾਰ ਨੂੰ ਤੁਰਤ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਅਤੇ ਲੀਲਾਵਤੀ ਹਸਪਤਾਲ ’ਚ ਰੀੜ੍ਹ ਦੀ ਹੱਡੀ ਅਤੇ ਪਲਾਸਟਿਕ ਸਰਜਰੀ ਕੀਤੀ ਗਈ। ਉਨ੍ਹਾਂ ਨੂੰ 21 ਜਨਵਰੀ ਨੂੰ ਛੁੱਟੀ ਦੇ ਦਿਤੀ ਗਈ ਸੀ।
ਸੋਹਾ ਨੇ ਇਕ ਇੰਟਰਵਿਊ ’ਚ ਕਿਹਾ, ‘‘ਇਸ ਨੇ ਸਾਨੂੰ ਸਾਰਿਆਂ ਨੂੰ ਪਰੇਸ਼ਾਨ ਕਰ ਦਿਤਾ। ਰੱਬ ਦਾ ਸ਼ੁਕਰ ਹੈ ਕਿ ਉਹ ਠੀਕ ਹਨ।’’ ਸੋਹਾ ਅਗਲੀ ਵਾਰ ‘ਚੋਰੀ 2’ ’ਚ ਨਾਕਾਰਾਤਮਕ ਭੂਮਿਕਾ ’ਚ ਨਜ਼ਰ ਆਵੇਗੀ, ਜੋ ਇਸੇ ਨਾਂ ਦੀ 2021 ਦੀ ਹਿੱਟ ਫਿਲਮ ਦੀ ਅਗਲੀ ਕੜੀ ਹੈ।
(For more news apart from Saif is fine now, back to work: Soha Ali Khan News in Punjabi, stay tuned to Rozana Spokesman)