8 ਮਈ ਨੂੰ ਹੋਵੇਗਾ ਸੋਨਮ ਅਤੇ ਆਨੰਦ ਦਾ ਵਿਆਹ 
Published : May 5, 2018, 1:23 pm IST
Updated : May 5, 2018, 1:23 pm IST
SHARE ARTICLE
sonam and anand
sonam and anand

ਵਿਆਹ ਦਾ ਕਾਰਡ ਬਾਹਰ ਆ ਚੁੱਕਿਆ ਹੈ ਜਿਸਦੇ ਮੁਤਾਬਕ ਰਸਮਾਂ ਦੀ ਸ਼ੁਰੁਆਤ 7 ਮਈ ਨੂੰ ਮਹਿੰਦੀ ਨਾਲ ਹੋਵੇਗੀ


ਮੁੰਬਈ, 5 ਮਈ : ਅਦਾਕਾਰ ਅਨਿਲ ਕਪੂਰ ਦੀ ਧੀ ਅਦਾਕਾਰਾ ਸੋਨਮ ਕਪੂਰ ਅਪਣੇ ਕਰੀਬੀ ਦੋਸਤ ਆਨੰਦ ਆਹੂਜਾ  ਦੇ ਨਾਲ 8 ਮਈ ਨੂੰ ਮੁੰਬਈ ਵਿਚ ਵਿਆਹ  ਦੇ ਪਵਿਤਰ ਬੰਧਨ ਵਿਚ ਬੱਝਣੇ ਜਾ ਰਹੀ ਹੈ । ਇਸ ਗੱਲ ਦੀ ਪੁਸ਼ਟੀ ਸੋਨਮ ਅਤੇ ਆਨੰਦ ਦੇ ਪਰਵਾਰਾਂ ਨੇ ਪਿਛਲੇ ਦਿਨਾਂ 'ਚ ਕੀਤੀ ਸੀ ।  ਹਾਲ ਹੀ ਵਿਚ ਇਹ ਜੋੜਾ ਬਾਂਦਰਾ ਦੇ ਇਕ ਕਲੀਨਿਕ ਵਿਚ ਵਿਖਾਈ ਦਿਤਾ ਅਤੇ ਵਿਆਹ ਦੀ ਖ਼ਬਰ ਦੇ ਬਾਅਦ ਪਹਿਲੀ ਵਾਰ ਇਨ੍ਹਾਂ ਦੋਹਾਂ ਦੀਆਂ ਤਸਵੀਰਾਂ ਕੈਮਰੇ ਵਿਚ ਕੈਦ ਹੋਈਆਂ ਹਨ ।  

sonam kapoorsonam kapoor

ਤੁਹਾਨੂੰ ਦੱਸ ਦੇਈਏ ਕਿ, ਵਿਆਹ ਦਾ ਕਾਰਡ ਬਾਹਰ ਆ ਚੁੱਕਿਆ ਹੈ ਜਿਸਦੇ ਮੁਤਾਬਕ ਰਸਮਾਂ ਦੀ ਸ਼ੁਰੁਆਤ 7 ਮਈ ਨੂੰ ਮਹਿੰਦੀ ਨਾਲ ਹੋਵੇਗੀ ।  ਇਸ ਦਿਨ ਬੀਕੇਸੀ ਸਥਿਤ ਸਨਟੇਕ ਸਿਗਨੇਚਰ ਆਇਲੈਂਡ ਵਿੱਚ ਮਹਿੰਦੀ ਦਾ ਪਰੋਗਰਾਮ ਹੋਵੇਗਾ ।  ਇਸਦੇ ਬਾਅਦ ਵਿਆਹ ਦਾ ਪ੍ਰੋਗਰਾਮ ਦੂਸਰੇ ਦਿਨ 8 ਮਈ ਨੂੰ ਹੋਵੇਗਾ । ਇਸ ਦਿਨ ਰਾਤ 8 ਵਜੇ ਮੁੰਬਈ ਦੇ ਇਕ ਹੋਟਲ ਵਿੱਚ ਪਾਰਟੀ ਦਾ ਪ੍ਰਬੰਧ ਕੀਤਾ ਜਾਵੇਗਾ । ਇਸ ਵਿਆਹ ਨਾਲ ਵੱਖ-ਵੱਖ ਪ੍ਰੋਗਰਾਮਾਂ ਲਈ ਵੱਖ-ਵੱਖ ਡਰੈੱਸ ਕੋਡ ਰੱਖਿਆ ਗਿਆ ਹੈ ।  

sonam's housesonam's house

ਜ਼ਿਕਰਯੋਗ ਹੈ ਕਿ , ਹਾਲ ਹੀ ਵਿੱਚ ਕਪੂਰ ਅਤੇ ਆਹੂਜਾ ਪਰਵਾਰ ਦੇ ਵੱਲੋਂ ਆਫਿਸ਼ਿਅਲ ਸਟੇਟਮੇਂਟ ਜਾਰੀ ਕੀਤਾ ਗਿਆ ਸੀ ।  ਇਸ ਵਿਚ ਲਿਖਿਆ ਸੀ ਕਿ , ਕਪੂਰ ਅਤੇ ਆਹੂਜਾ ਪਰਵਾਰ ਇਹ ਦੱਸਦੇ ਹੋਏ ਬਹੁਤ ਖੁਸ਼ ਹਨ ਕਿ ਅਸੀਂ ਸੋਨਮ ਅਤੇ ਆਨੰਦ ਦੇ ਵਿਆਹ ਦਾ ਐਲਾਨ ਕਰਨ ਜਾ ਰਹੇ ਹਾਂ । ਵਿਆਹ ਮੁੰਬਈ ਵਿਚ 8 ਮਈ ਨੂੰ ਹੋਵੇਗਾ । ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਪਰਵਾਰ ਦੀ ਨਿੱਜਤਾ ਨੂੰ ਬਰਕਰਾਰ ਰੱਖੋ ।  ਤੁਹਾਡੀਆਂ  ਸ਼ੁਭਕਾਮਨਾਵਾਂ ਅਤੇ ਪਿਆਰ ਲਈ ਧੰਨਵਾਦ ।  

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement