
ਬਾਲੀਵੁਡ ਦੇ ਪ੍ਰਸਿੱਧ ਐਕਟਰ ਧਰਮਿੰਦਰ ਗਲੈਮਰ ਵਰਲਡ ਨੂੰ ਛੱਡਕੇ ਇਨ੍ਹੀ ਦਿਨੀ ਦੇਸੀ ਜਿੰਦਗੀ ਵਿਚ ਦਿਲਚਸਪੀ ਰੱਖ ਰਹੇ ਹਨ
ਮੁੰਬਈ : ਬਾਲੀਵੁਡ ਦੇ ਪ੍ਰਸਿੱਧ ਐਕਟਰ ਧਰਮਿੰਦਰ ਗਲੈਮਰ ਵਰਲਡ ਨੂੰ ਛੱਡਕੇ ਇਨ੍ਹੀ ਦਿਨੀ ਦੇਸੀ ਜਿੰਦਗੀ ਵਿਚ ਦਿਲਚਸਪੀ ਰੱਖ ਰਹੇ ਹਨ । ਧਰਮਿੰਦਰ ਆਪਣਾ ਸਮਾਂ ਖੇਤਾਂ ਵਿਚ ਬਿਤਾ ਰਹੇ ਹਨ । ਇੱਥੇ ਉਹ ਆਰਗੇਨਿਕ ਫਾਰਮਿੰਗ ਕਰ ਰਹੇ ਹੈ ।
Dharmindera
ਜੀ ਹਾਂ, ਧਰਮਿੰਦਰ ਨੇ ਅਪਣੇ ਇੰਸਟਾਗਰਾਮ ਅਕਾਉਂਟ 'ਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹੈ । ਦਰਅਸਲ, ਧਰਮਿੰਦਰ ਬਾਲੀਵੁਡ ਲਾਇਫ ਤੋਂ ਦੂਰ ਖੇਤਾਂ ਵਿਚ ਆਪਣਾ ਸਮਾਂ ਬਤੀਤ ਕਰ ਰਹੇ ਹਨ । ਇੰਸਟਾਗਰਾਮ ਦੀ ਗੱਲ ਕਰੀਏ ਤਾਂ ਉਨ੍ਹਾਂਨੇ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਖੇਤਾਂ ਦੇ ਵਿਚ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਸਿਰ 'ਤੇ ਬੱਠਲ ਚੁੱਕਿਆ ਹੋਇਆ ਹੈ । ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ, "ਆਰਗੇਨਿੰਗ ਕਣਕ ਉਗਾ ਰਿਹਾ ਹਾਂ ।
Dharmindera
ਹੁਣ ਧਰਮਿੰਦਰ ਦੀ ਸੋਸ਼ਲ ਮੀਡਿਆ 'ਤੇ ਪੋਸਟ ਕੀਤੀ ਗਈਆਂ ਇਹਨਾਂ ਤਸਵੀਰਾਂ ਨੂੰ ਵੇਖਕੇ ਤਾਂ ਇਹ ਜਰੂਰ ਕਿਹਾ ਜਾ ਸਕਦਾ ਹੈ ਕਿ ਉਹ ਦੇਸੀ ਅੰਦਾਜ ਵਿੱਚ ਜੀਉਣਾ ਬਹੁਤ ਪਸੰਦ ਕਰਦੇ ਹਨ । ਦੱਸਣਯੋਗ ਹੈ ਕਿ ਧਰਮਿੰਦਰ ਦੀ ਉਮਰ 82 ਸਾਲ ਹੈ ਅਤੇ ਉਮਰ ਦੇ ਇਸ ਪੜਾਅ 'ਤੇ ਵੀ ਉਹ ਫਿਲਮਾਂ ਕਰ ਰਹੇ ਹੈ । ਜ਼ਿਕਰਯੋਗ ਹੈ ਕਿ ਉਹ ਯਮਲਾ ਪਗਲਾ ਦੀਵਾਨਾ ਵਿਚ ਫਿਰ ਤੋਂ ਅਪਣੇ ਦੋਨੋ ਬੇਟੇ ਸਨੀ ਦਿਓਲ ਅਤੇ ਬਾਬੀ ਦਿਓਲ ਦੇ ਨਾਲ ਇੱਕ ਵਾਰ ਫਿਰ ਨਜ਼ਰ ਆਉਣਗੇ ।