
ਨਵੀਂ ਵਿਆਹੀ ਜੋੜੀ ਨੇਹਾ ਧੂਪੀਆ ਅਤੇ ਅੰਗਦ ਬੇਦੀ ਨੂੰ ਹਾਲ ਹੀ ਵਿਚ ਮੁੰਬਈ ਦੇ ਬਾਂਦਰਾ ਵਿਚ ਦੇਖਿਆ ਗਿਆ
ਮੁੰਬਈ : ਨਵੀਂ ਵਿਆਹੀ ਜੋੜੀ ਨੇਹਾ ਧੂਪੀਆ ਅਤੇ ਅੰਗਦ ਬੇਦੀ ਨੂੰ ਹਾਲ ਹੀ ਵਿਚ ਮੁੰਬਈ ਦੇ ਬਾਂਦਰਾ ਵਿਚ ਦੇਖਿਆ ਗਿਆ। ਇਸ ਦੌਰਾਨ ਦੋਨਾਂ ਦੀ ਕੇਮਿਸਟਰੀ ਸ਼ਾਨਦਾਰ ਦਿਖੀ। ਉਨ੍ਹਾਂ ਨੇ ਮੀਡੀਆ ਨੂੰ ਮੁਸਕਰਾਉਂਦੇ ਹੋਏ ਕਈ ਪੋਜ਼ ਦਿਤੇ। ਨੇਹਾ ਪ੍ਰਿੰਟੇਡ ਰੂਮੀ ਡਰੇਸ ਵਿਚ ਸਟਾਇਲਿਸ਼ ਲਗ ਰਹੀ ਸੀ। ਨੇਹਾ ਨੇ ਰੈੱਡ ਬੈਲੀ ਨਾਲ ਆਪਣੇ ਲੁਕ ਨੂੰ ਪਰਫੈਕਟ ਬਣਾਇਆ ਹੋਇਆ ਸੀ। ਨੇਹਾ ਨੇ ਸਾਈਡ ਬੈਗ ਵੀ ਲਿਆ ਹੋਇਆ ਸੀ।
Newly weds Neha Dhupia and Angad Bedi snapped in Bandra
ਉਥੇ ਹੀ ਅੰਗਦ ਬਲੈਕ ਟੀ-ਸ਼ਰਟ ਅਤੇ ਮਿਲਿਟਰੀ ਪੈਂਟ ਵਿਚ ਨਜ਼ਰ ਆਏ। ਅੰਗਦ ਨੇ ਸਿਰ ਉਤੇ ਟੋਪੀ ਪਾਈ ਹੋਈ ਸੀ। ਦੋਨਾਂ ਨੇ ਦਿੱਲੀ ਵਿਚ ਸੀਕਰੇਟ ਵੈਡਿੰਗ ਕੀਤੀ ਸੀ। ਵਿਆਹ ਤੋਂ ਬਾਅਦ ਅਕਸਰ ਦੋਨਾਂ ਨੂੰ ਨਾਲ ਹੀ ਵੇਖਿਆ ਜਾਂਦਾ ਹੈ। ਨੇਹਾ ਨੇ ਵਿਆਹ ਤੋਂ ਬਾਅਦ ਅਮਰੀਕਾ 'ਚ ਹਨੀਮੂਨ ਮਨਾਇਆ ਸੀ। ਉਹ ਅੰਗਦ ਨੂੰ ਪਿਛਲੇ ਲੰਬੇ ਸਮੇਂ ਤੋਂ ਡੇਟ ਕਰ ਰਹੀ ਸੀ।
Newly weds Neha Dhupia and Angad Bedi snapped in Bandra
ਨੇਹਾ ਦਾ ਜਦੋਂ ਤੋਂ ਵਿਆਹ ਹੋਇਆ ਹੈ, ਉਦੋਂ ਤੋਂ ਹੀ ਉਸ ਦੇ ਗਰਭਵਤੀ ਹੋਣ ਦੀਆਂ ਖਬਰਾਂ ਅਕਸਰ ਛਾਈਆਂ ਰਹਿੰਦੀਆਂ ਹਨ ਹਾਲਾਂਕਿ ਦੋਵੇਂ ਹੀ ਇਸ ਚਰਚਾ ਨੂੰ ਅਫਵਾਹ ਦਸਦੇ ਹਨ।
Newly weds Neha Dhupia and Angad Bedi snapped in Bandra
ਨੇਹਾ ਨੇ ਇਕ ਇੰਟਰਵਿਊ ਵਿਚ ਦਸਿਆ ਕਿ ਉਨ੍ਹਾਂ ਦੀ ਵਿਆਹ ਦੀ ਖਬਰ ਮੁੰਬਈ ਵਿਚ ਸਿਰਫ ਕਰਨ ਜੌਹਰ ਨੂੰ ਸੀ। ਨੇਹਾ ਨੇ ਦਸਿਆ ਕਿ ਚਾਰ ਸਾਲ ਪਹਿਲਾਂ ਉਨ੍ਹਾਂ ਨੂੰ ਅੰਗਦ ਬੇਦੀ ਨੇ ਵਿਆਹ ਲਈ ਆਫਰ ਕੀਤਾ ਸੀ, ਪਰ ਉਦੋਂ ਉਨ੍ਹਾਂ ਨੇ ਮਨਾ ਕਰ ਦਿਤਾ ਸੀ