
ਸ਼ਾਹਨਵਾਜ਼ ਨੇ ਇਕ ਹੋਰ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ ਕਿ ਸੁਸ਼ਾਂਤ ਦੀ ਲਾਸ਼ ਦੀਆਂ ਫੋਟੋਆਂ ਮੁੰਬਈ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀਆਂ ਸਨ।
ਪਟਨਾ - ਸ਼ੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਨੇ ਇਕ ਨਵਾਂ ਮੋੜ ਲਿਆ ਹੈ ਦਰਅਸਲ ਸੁਸ਼ਾਂਤ ਸਿੰਘ ਰਾਜਪੂਤ ਦੀ ਲਾਸ਼ ਲੈ ਕੇ ਜਾਣ ਵਾਲੇ ਐਂਬੂਲੈਂਸ ਦੇ ਡਰਾਈਵਰ ਸ਼ਾਹਨਵਾਜ਼ ਅਬਦੁੱਲ ਕਰੀਮ ਨੇ ਦਾਅਵਾ ਕੀਤਾ ਕਿ ਉਸਨੂੰ ਵਿਦੇਸ਼ੀ ਨੰਬਰਾਂ ਤੋਂ ਧਮਕੀ ਵਾਲੇ ਫੋਨ ਆ ਰਹੇ ਹਨ। ਉਸ ਨੇ ਦੱਸਿਆ ਕਿ ਉਸ ਨੂੰ ਇਸ ਮਾਮਲੇ ਵਿਚ ਕੁਝ ਨਾ ਬੋਲਣ ਲਈ ਕਿਹਾ ਜਾ ਰਿਹਾ ਹੈ।
Sushant Singh Rajput
ਸੁਸ਼ਾਂਤ ਦੀ ਮੌਤ ਤੋਂ ਬਾਅਦ ਕਰੀਮ ਆਪਣੇ ਸਾਥੀਆਂ ਨਾਲ ਉਸ ਦੇ ਘਰ ਪਹੁੰਚ ਗਿਆ ਸੀ ਅਤੇ ਲਾਸ਼ ਨੂੰ ਲੈ ਕੇ ਕੂਪਰ ਹਸਪਤਾਲ ਲੈ ਗਿਆ ਸੀ। ਉਸ ਦਾ ਦਾਅਵਾ ਹੈ ਕਿ ਜਦੋਂ ਉਹ ਸ਼ੁਸ਼ਾਤ ਦੇ ਬਾਂਦਰਾ ਵਾਲੇ ਫਲੈਟ ਵਿਚ ਪਹੁੰਚੇ ਸੀ ਤਾਂ ਉਸ ਸਮੇਂ ਸ਼ੁਸ਼ਾਂਤ ਦੀ ਲਾਸ਼ ਲਟਕੀ ਹੋਈ ਨਹੀਂ ਸੀ। ਬਲਕਿ ਇਸ ਨੂੰ ਹੇਠਾਂ ਉਤਾਰ ਲਿਆ ਗਿਆ ਸੀ। ਡਰਾਈਵਰ ਨੇ ਦੱਸਿਆ ਕਿ ਉਸ ਦੀ ਟੀਮ ਹੀ ਸ਼ੁਸ਼ਾਂਤ ਦੀ ਲਾਸ਼ ਨੂੰ ਚਿੱਟੇ ਕੱਪੜੇ ਵਿਚ ਲਪੇਟ ਕੇ ਐਂਬੂਲੈਂਸ ਵਿਚ ਲੈ ਗਈ ਸੀ।
Sushant Singh Rajput
ਇਸ ਤੋਂ ਇਲਾਵਾ ਸ਼ਾਹਨਵਾਜ਼ ਨੇ ਇਕ ਹੋਰ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ ਕਿ ਸੁਸ਼ਾਂਤ ਦੀ ਲਾਸ਼ ਦੀਆਂ ਫੋਟੋਆਂ ਮੁੰਬਈ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀਆਂ ਸਨ। ਉਸਨੇ ਕਿਹਾ ਕਿ ਪਹਿਲਾਂ ਪੁਲਿਸ ਨੇ ਉਹਨਾਂ ਦੀ ਟੀਮ ਨੂੰ ਕਿਹਾ ਸੀ ਕਿ ਸ਼ੁਸ਼ਾਂਤ ਦੀ ਲਾਸ਼ ਨੂੰ ਨਾਨਾਵਤੀ ਹਸਪਤਾਲ ਲੈ ਕੇ ਜਾਣਾ ਹੈ, ਪਰ ਬਾਅਦ ਵਿਚ ਉਹਨਾਂ ਨੂੰ ਕਿਹਾ ਗਿਆ ਕਿ ਲਾਸ਼ ਨੂੰ ਕੂਪਰ ਹਸਪਤਾਲ ਲੈ ਕੇ ਜਾਣਾ ਹੈ।
Sushant Singh Rajput
ਸੁਸ਼ਾਂਤ ਦੇ ਘਰ ਦੋ ਐਂਬੂਲੈਂਸਾਂ ਭੇਜਣ 'ਤੇ ਐਂਬੂਲੈਂਸ ਦੇ ਮਾਲਕ ਰਾਹੁਲ ਨੇ ਕਿਹਾ ਕਿ ਜਿਸ ਦਿਨ ਸੁਸ਼ਾਂਤ ਨੇ ਖੁਦਕੁਸ਼ੀ ਕੀਤੀ ਸੀ, ਉਹ ਆਪਣੇ ਪਿੰਡ ਵਿਚ ਸੀ। ਇਸ ਲਈ ਉਸ ਦਾ ਭਰਾ ਅਕਸ਼ੇ ਐਂਬੂਲੈਂਸ ਲੈ ਕੇ ਸੁਸ਼ਾਂਤ ਦੇ ਘਰ ਗਿਆ ਸੀ। ਜਦੋਂ ਅਕਸ਼ੇ ਸੁਸ਼ਾਂਤ ਦੇ ਘਰ ਪਹੁੰਚਿਆ ਤਾਂ ਉਸ ਦੀ ਲਾਸ਼ ਪਹਿਲਾਂ ਹੀ ਹੇਠਾਂ ਉਤਾਰ ਲਈ ਗਈ ਸੀ। ਉਸ ਤੋਂ ਬਾਅਦ, ਐਂਬੂਲੈਂਸ ਦੇ ਕਰਮਚਾਰੀ ਸ਼ੁਸ਼ਾਂਤ ਦੀ ਲਾਸ਼ ਨੂੰ ਸਟਰੈਚਰ 'ਤੇ ਪਾ ਕੇ ਇਮਾਰਤ ਤੋਂ ਹੇਠਾਂ ਲੈ ਕੇ ਆਏ। ਐਂਬੂਲੈਂਸ ਦੇ ਵ੍ਹੀਲਚੇਅਰ ਵਿਚ ਕੁਝ ਸਮੱਸਿਆ ਹੋਣ ਕਾਰਨ ਸੁਸ਼ਾਂਤ ਦੀ ਲਾਸ਼ ਉਸ ਐਂਬੂਲੈਂਸ ਵਿਚ ਫਿੱਟ ਨਹੀਂ ਆ ਰਹੀ ਸੀ।
Sushant Singh Rajput With Disha Salian
ਇਸ ਲਈ ਰਾਹੁਲ ਨੇ ਆਪਣੀ ਦੂਜੀ ਐਂਬੂਲੈਂਸ ਬੁਲਾ ਲਈ ਸੀ। ਸੁਸ਼ਾਂਤ ਦੇ ਇਕ ਦੋਸਤ ਨੇ ਮੀਡੀਆ ਨੂੰ ਦੱਸਿਆ ਕਿ ਸੁਸ਼ਾਂਤ ਦੀ ਸੈਕਟਰੀ ਦਿਸ਼ਾ ਸਾਲੀਅਨ ਦੀ ਮੌਤ 8 ਜੂਨ ਨੂੰ ਹੋਈ ਸੀ। ਸੁਸ਼ਾਂਤ ਦਿਸ਼ਾਂ ਦੀ ਮੌਤ ਦਾ ਰਾਜ ਜਾਣਦੇ ਸਨ। ਸ਼ੁਸ਼ਾਂਤ ਦੇ ਦੋਸਤ ਨੇ ਕਿਹਾ ਕਿ ਪੁਲਿਸ ਨੂੰ ਇਸ ਮਾਮਲੇ ਦੀ ਵੀ ਜਾਂਚ ਕਰਨੀ ਚਾਹੀਦੀ ਹੈ। ਬਿਹਾਰ ਦੇ ਡੀਜੀਪੀ ਗੁਪਤੇਸ਼ਵਰ ਪਾਂਡੇ ਨੇ ਕਿਹਾ ਹੈ ਕਿ ਸੁਸ਼ਾਂਤ ਦੀ ਮੌਤ ਦੀ ਅਸਲੀਅਤ ਨੂੰ ਜਾਣਨ ਲਈ ਦਿਸ਼ਾ ਦੀ ਮੌਤ ਦੇ ਰਾਜ ਤੱਕ ਪਹੁੰਚਣਾ ਜਰੂਰੀ ਹੈ।