
ਬਾਲੀਵੁੱਡ ਅਦਾਕਾਰਾ ਕਾਜੋਲ ਅੱਜ ਆਪਣਾ 46 ਵਾਂ ਜਨਮਦਿਨ ਮਨਾ ਰਹੀ ਹੈ।
ਮੁੰਬਈ - ਬਾਲੀਵੁੱਡ ਅਦਾਕਾਰਾ ਕਾਜੋਲ ਅੱਜ ਆਪਣਾ 46 ਵਾਂ ਜਨਮਦਿਨ ਮਨਾ ਰਹੀ ਹੈ। ਬਾਲੀਵੁੱਡ ਵਿਚ ਕਾਜੋਲ ਦਾ ਸਫ਼ਰ 1992 ਵਿੱ ਫਿਲਮ ਬੇਖੁਦੀ ਨਾਲ ਸ਼ੁਰੂ ਹੋਇਆ ਸੀ। ਲਗਭਗ 28 ਸਾਲਾਂ ਬਾਅਦ ਵੀ ਕਾਜੋਲ ਸਿਨੇਮਾ ਵਿਚ ਸਰਗਰਮ ਹੈ। ਬਾਲੀਵੁੱਡ ਨੇ ਉਸ ਨੂੰ ਨਾ ਸਿਰਫ ਆਪਣੀ ਦੌਲਤ ਅਤੇ ਪ੍ਰਸਿੱਧੀ ਦਿੱਤੀ ਹੈ ਬਲਕਿ ਉਸ ਨੂੰ ਉਹ ਸਾਥੀ ਵੀ ਦਿੱਤਾ ਹੈ ਜਿਸ ਨਾਲ ਉਸ ਨੇ ਆਪਣੀ ਜ਼ਿੰਦਗੀ ਦੇ ਲਗਭਗ 21 ਸਾਲ ਬਿਤਾਏ ਹਨ।
Kajol
ਕਾਜੋਲ ਨੇ ਖੁਦ ਕਈਂ ਇੰਟਰਵਿਊਸ ਵਿਚ ਕਿਹਾ ਹੈ ਕਿ ਉਸ ਦਾ ਅਤੇ ਉਸ ਦੇ ਪਤੀ ਅਜੇ ਦੇਵਗਨ ਦਾ ਸੁਭਾਅ ਬਿਲਕੁਲ ਉਲਟ ਹੈ। ਜਦੋਂ ਕਿ ਕਾਜੋਲ ਬਹੁਤ ਗੱਲਾਂ ਵਾਲੀ ਹੈ ਅਤੇ ਅਜੇ ਦੇਵਗਨ ਬਹੁਤ ਸ਼ਾਂਤ ਸ਼ੁਭਾਅ ਦੇ ਹਨ। ਇਸ ਦੇ ਬਾਵਜੂਦ ਦੋਵਾਂ ਵਿਚਾਲੇ ਬਹੁਤ ਚੰਗਾ ਰਿਸ਼ਤਾ ਹੈ ਅਤੇ ਦੋਵਾਂ ਦਾ ਪਰਿਵਾਰਕ ਜੀਵਨ ਬਹੁਤ ਵਧੀਆ ਚੱਲ ਰਿਹਾ ਹੈ।
Ajay-Kajol
ਅਜੇ ਅਤੇ ਕਾਜੋਲ ਦੀ ਪਹਿਲੀ ਮੁਲਾਕਾਤ ਸਾਲ 1995 ਵਿਚ ਹਲਚਲ ਫਿਲਮ ਦੇ ਸੈੱਟ 'ਤੇ ਹੋਈ ਸੀ। ਦੋਵਾਂ ਵਿਚਾਲੇ ਕੋਈ ਖਾਸ ਗੱਲਬਾਤ ਨਹੀਂ ਹੋਈ ਕਿਉਂਕਿ ਉਹ ਸੁਭਾਅ ਵਿਚ ਬਹੁਤ ਵੱਖਰੇ ਸਨ ਦਰਅਸਲ ਅਜੇ ਨੇ ਇਕ ਇੰਟਰਵਿਊ ਦੌਰਾਨ ਇਥੋਂ ਤਕ ਕਿਹਾ ਸੀ ਕਿ ਕਾਜੋਲ ਉਸ ਨੂੰ ਪਰੇਸ਼ਾਨ ਕਰਦੀ ਸੀ ਅਤੇ ਉਸ ਨਾਲ ਬਹੁਤ ਸਖ਼ਤ ਸੀ। ਉਹ ਦੂਜੀ ਵਾਰ ਉਸ ਨਾਲ ਨਹੀਂ ਮਿਲਣਾ ਚਾਹੁੰਦਾ ਸੀ। ਹਾਲਾਂਕਿ, ਇਕ ਸੀਨ ਦੇ ਦੌਰਾਨ ਕਾਜੋਲ ਨੂੰ ਇਹ ਮਹਿਸੂਸ ਹੋਇਆ ਕਿ ਅਜੇ ਉਸਦੀ ਜ਼ਿੰਦਗੀ ਦਾ ਇੱਕ ਮਹੱਤਵਪੂਰਣ ਹਿੱਸਾ ਬਣਨ ਵਾਲਾ ਹੈ।
Ajay Devgn, Kajol
ਇਸ ਤੋਂ ਬਾਅਦ ਅਗਲੇ ਦੋ ਸਾਲਾਂ ਤੱਕ ਦੋਵਾਂ ਦੀ ਕੋਈ ਵਿਸ਼ੇਸ਼ ਮੁਲਾਕਾਤ ਨਹੀਂ ਹੋਈ। ਅਜੇ ਕਿਸੇ ਹੋਰ ਨਾਲ ਡੇਟ ਕਰ ਰਿਹਾ ਸੀ ਅਤੇ ਕਾਜੋਲ ਕਿਸੇ ਹੋਰ ਮੁੰਡੇ ਨਾਲ ਰਿਸ਼ਤੇ 'ਚ ਸੀ। ਹਾਲਾਂਕਿ ਕੁਝ ਸਾਲਾਂ ਬਾਅਦ ਕਿਸਮਤ ਨੇ ਉਹਨਾਂ ਦੀ ਮੁਲਾਕਾਤ ਫਿਰ ਕਰਵਾ ਦਿੱਤੀ ਅਤੇ ਇੱਥੋਂ ਹੀ ਉਹਨਾਂ ਦੀ ਦੋਸਤੀ ਦਾ ਸਿਲਸਿਲਾ ਸ਼ੁਰੂ ਹੋ ਗਿਆ। ਅਜੇ ਕਾਜੋਲ ਨਾਲ ਕਈ ਘੰਟੇ ਬਿਤਾਉਂਦਾ ਸੀ ਅਤੇ ਕਾਜੋਲ ਨਾਲ ਆਪਣੇ ਰਿਸ਼ਤੇ ਵਿਚ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰੇ ਕਰਦਾ ਸੀ। ਕਾਜੋਲ ਨੂੰ ਉਸਦੇ ਨਾਲ ਆਪਣੇ ਰਿਸ਼ਤੇ ਦੀਆਂ ਮੁਸ਼ਕਲਾਂ ਸਾਂਝੀਆਂ ਕਰਨਾ ਵੀ ਪਸੰਦ ਸੀ।
Ajay-Kajol
ਹਾਲਾਂਕਿ, ਹੌਲੀ ਹੌਲੀ ਦੋਸਤੀ ਪਿਆਰ ਵਿਚ ਬਦਲਣ ਲੱਗੀ ਅਤੇ ਦੋਵਾਂ ਨੇ ਇੱਕ ਦੂਜੇ ਨੂੰ ਪ੍ਰਪੋਜ਼ ਕਰ ਦਿੱਤਾ। 24 ਫਰਵਰੀ 1999 ਨੂੰ ਦੋਹਾਂ ਨੇ ਇੱਕ ਦੂਜੇ ਨਾਲ ਜ਼ਿੰਦਗੀ ਬਿਤਾਉਣ ਦੀ ਸਹੁੰ ਖਾਧੀ। ਕਾਜੋਲ ਨੇ ਆਪਣੇ ਫਿਲਮੀ ਸਫ਼ਰ ਵਿਚ ਬਾਜ਼ੀਗਰ, ਕਰਨ ਅਰਜੁਨ, ਦਿਲਵਾਲੇ ਦੁਲਹਨੀਆ ਲੇ ਜਾਏਂਗੇ, ਕੁਛ ਕੁਛ ਹੋਤਾ ਹੈ, ਕਭੀ ਖੁਸ਼ੀ ਕਭੀ ਗਮ, ਦਿਲਵਾਲੇ ਅਤੇ ਤਾਨਾਜੀ ਸਮੇਤ ਕਈ ਸ਼ਾਨਦਾਰ ਫਿਲਮਾਂ ਵਿਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ। ਫਿਲਮ ਦਿਲਵਾਲੇ ਦੁਲਹਨੀਆ ਲੇ ਜਾਏਂਗੇ ਸ਼ਾਹਰੁਖ-ਕਾਜੋਲ ਦੀਆਂ ਫਿਲਮਾਂ ਵਿਚੋਂ ਇਕ ਹੀ ਨਹੀਂ ਬਲਕਿ ਹਿੰਦੀ ਸਿਨੇਮਾ ਦੀਆਂ ਸਪਰਹਿੱਟ ਫਿਲਮਾਂ ਵਿਚੋਂ ਇਕ ਹੈ।
Kajol
ਇਸ ਫਿਲਮ ਤੋਂ ਇਲਾਵਾ ਕਾਜੋਲ ਨੇ ਫਿਲਮ ਕੁਛ ਕੁਛ ਹੋਤਾ ਹੈ, ਕਭੀ ਖੁਸ਼ੀ ਕਭੀ ਗਮ, ਫਨਾ, ਮਾਈ ਨੇਮ ਇਜ਼ ਖਾਨ ਲਈ ਫਿਲਮਫੇਅਰ ਸਰਬੋਤਮ ਅਭਿਨੇਤਰੀ ਦਾ ਪੁਰਸਕਾਰ ਜਿੱਤਿਆ ਹੈ। ਕਾਜੋਲ ਦੀ ਫਿਲਮ ਗੁਪਤ ਸਾਲ 1997 ਵਿਚ ਰਿਲੀਜ਼ ਹੋਈ ਸੀ। ਇਸ ਫਿਲਮ ਵਿਚ ਉਸ ਦਾ ਕਿਰਦਾਰ ਨਕਾਰਾਤਮਕ ਸੀ। ਇਸ ਫਿਲਮ ਲਈ, ਉਸ ਨੇ ਫਿਲਮਫੇਅਰ ਦਾ ਸਰਬੋਤਮ ਵਿਲੇਨ ਪੁਰਸਕਾਰ ਜਿੱਤਿਆ। ਇੰਨਾ ਹੀ ਨਹੀਂ, ਕਾਜੋਲ ਨੂੰ ਸਾਲ 2011 ਵਿਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਤ ਵੀ ਕੀਤਾ ਗਿਆ ਹੈ।