ਅਸਲ ਜ਼ਿੰਦਗੀ ਵਿਚ ਵੀ ‘ਖਿਲਾੜੀ’ ਹਨ ਅਕਸ਼ੈ ਕੁਮਾਰ, ਸ਼ੋਅ ਦੌਰਾਨ ਬਚਾਈ ਅਦਾਕਾਰ ਦੀ ਜਾਨ
Published : Oct 5, 2019, 1:21 pm IST
Updated : Oct 5, 2019, 1:21 pm IST
SHARE ARTICLE
Akshay Kumar Helps Unconscious Crew Member On Set
Akshay Kumar Helps Unconscious Crew Member On Set

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਦਰਅਸਲ ਹਾਲ ਹੀ ਵਿਚ ਅਕਸ਼ੈ ਕੁਮਾਰ ਮਨੀਸ਼ ਪਾਲ ਦੇ ਨਵੇਂ ਰਿਐਲਟੀ ਸ਼ੋਅ ‘ ਮੂਵੀ ਮਸਤੀ ਵਿਦ ਮਨੀਸ਼ ਪਾਲ’ ਵਿਚ ਗੈਸਟ ਦੇ ਰੂਪ ਵਿਚ ਸ਼ੂਟਿੰਗ ਕਰਨ ਪਹੁੰਚੇ ਸੀ। ਅਕਸ਼ੈ ਨੇ ਸ਼ੂਟਿੰਗ ਦੌਰਾਨ ਬੇਹੋਸ਼ੀ ਦੀ ਹਾਲਤ ਵਿਚ ਪਏ ਇਕ ਸਾਥੀ ਕਲਾਕਾਰ ਦੀ ਮਦਦ ਕੀਤੀ।

Akshay KumarAkshay Kumar

ਸ਼ੂਟਿੰਗ ਦੌਰਾਨ ਸਟੰਟ ਕਰਦੇ ਹੋਏ ਇਕ ਅਦਾਕਾਰ ਅਚਾਨਕ ਬੇਹੋਸ਼ ਹੋ ਗਿਆ ਸੀ। ਉਸ ਸਮੇਂ ਅਦਾਕਾਰ ਅਲੀ ਅਸਗਰ ਵੀ ਉਸ ਨਾਲ ਹਵਾ ਵਿਚ ਲਟਕ ਰਹੇ ਸਨ। ਪਹਿਲਾਂ ਤਾਂ ਸਾਰਿਆਂ ਨੂੰ ਲੱਗਿਆ ਕਿ ਉਹ ਮਸਤੀ ਕਰ ਰਿਹਾ ਹੈ ਪਰ ਜਦੋਂ ਅਕਸ਼ੈ ਦੀ ਨਜ਼ਰ ਉਸ ਅਦਾਕਾਰ ‘ਤੇ ਪਈ ਤਾਂ ਉਹ ਉਸ ਨੂੰ ਬਚਾਉਣ ਲਈ ਚਲੇ ਗਏ।


ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਅਕਸ਼ੈ ਕੁਮਾਰ ਦੀ ਇਸ ਵੀਡੀਓ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਕ ਅਦਾਕਾਰ ਸਟੰਟ ਦੌਰਾਨ ਬੇਹੋਸ਼ ਹੋਣ ਤੋਂ ਪਹਿਲਾਂ ਬੋਲ ਰਿਹਾ ਹੈ ਕਿ ਉਸ ਨੂੰ ਹੇਠਾਂ ਉਤਾਰੋ, ਉਸ ਦਾ ਬੀਪੀ ਘਟ ਰਿਹਾ ਹੈ ਪਰ ਇਹ ਅਵਾਜ਼ ਕਿਸੇ ਤੱਕ ਨਹੀਂ ਪਹੁੰਚੀ ਅਤੇ ਉਹ ਹਵਾ ਵਿਚ ਹੀ ਬੇਹੋਸ਼ ਹੋ ਜਾਂਦਾ ਹੈ। ਦੱਸ ਦਈਏ ਕਿ ‘ਖਿਲਾੜੀ’ ਅਕਸ਼ੈ ਕੁਮਾਰ ਦੀ ਆਉਣ ਵਾਲੀ ਫ਼ਿਲਮ ‘ਹਾਊਸਫੁੱਲ-4’ ਇਸੇ ਮਹੀਨੇ 25 ਤਰੀਕ ਨੂੰ ਰੀਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਵਿਚ ਅਕਸ਼ੈ ਕੁਮਾਰ ਤੋਂ ਇਲਾਵਾ ਕ੍ਰਿਤੀ ਸੇਨਨ, ਰਿਤੇਸ਼ ਦੇਸ਼ਮੁੱਖ, ਕ੍ਰਿਤੀ ਖਰਬੰਦਾ, ਬੋਬੀ ਦਿਓਲ ਅਤੇ ਪੂਜਾ ਗਰਗ ਵੀ ਅਹਿਮ ਭੂਮਿਕਾ ਵਿਚ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement