‘ਫੋਰਬਜ਼ ਸੈਲਿਬ੍ਰਿਟੀ 100’ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਅਤੇ ਇਸ ਲਿਸਟ ਵਿਚ ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਅਪਣੀ ਜਗ੍ਹਾ ਬਣਾਉਣ ਵਿਚ ਕਾਮਯਾਬ ਰਹੇ ਹਨ।
ਨਵੀਂ ਦਿੱਲੀ: ‘ਫੋਰਬਜ਼ ਸੈਲਿਬ੍ਰਿਟੀ 100’ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਅਤੇ ਇਸ ਲਿਸਟ ਵਿਚ ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਅਪਣੀ ਜਗ੍ਹਾ ਬਣਾਉਣ ਵਿਚ ਕਾਮਯਾਬ ਰਹੇ ਹਨ। ਅਕਸ਼ੈ ਕੁਮਾਰ ਲਈ ਇਸ ਸਾਲ ਦੀ ਲਿਸਟ ਇਸ ਲਈ ਵੀ ਖ਼ਾਸ ਹੈ ਕਿਉਂਕਿ ਉਹ ਇੰਡਸਟਰੀ ਦੇ ਇਕਲੌਤੇ ਅਜਿਹੇ ਕਲਾਕਾਰ ਹਨ ਜੋ ਸੂਚੀ ਵਿਚ ਅਪਣੀ ਜਗ੍ਹਾ ਬਣਾਉਣ ਵਿਚ ਕਾਮਯਾਬ ਹੋਏ ਹਨ। ਹਾਈਐਸਟ ਪੇਡ ਐਕਟਰ ਅਕਸ਼ੈ ਕੁਮਾਰ 444 ਕਰੋੜ ਦੀ ਜਾਇਦਾਦ ਦੇ ਮਾਲਕ ਹਨ।
ਦੱਸ ਦਈਏ ਕਿ ਇਸ ਲਿਸਟ ਵਿਚ ਗਾਇਕਾ ਟੇਲਰ ਸਵਿਫ਼ਟ ਨੇ ਪਿਛਲੇ ਸਾਲ 18.5 ਕਰੋੜ ਡਾਲਰ ਦੀ ਕਮਾਈ ਕਰਦੇ ਹੋਏ ਰਿਅਲਟੀ ਟੀਵੀ ਸਟਾਰ ਕਾਇਲੀ ਜੇਨਰ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਸੂਚੀ ਵਿਚ ਕਾਇਲੀ ਦੂਜੇ ਸਥਾਨ ‘ਤੇ ਰਹੀ। ‘ਬਲੈਕ ਸਪੇਸ’ ਸਟਾਰ ਨੇ 2016 ਦੀ ਸੂਚੀ ਵਿਚ ਵੀ 17 ਕਰੋੜ ਡਾਲਰ ਦੀ ਕਮਾਈ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਅਕਸ਼ੈ ਕੁਮਾਰ ਇਸ ਸਮੇਂ ਬਾਲੀਵੁੱਡ ਦੇ ਸਭ ਤੋਂ ਬਿਜ਼ੀ ਸਟਾਰਸ ਵਿਚੋਂ ਇਕ ਹਨ।
ਅਕਸ਼ੈ ਪਿਛਲੇ ਕੁਝ ਸਾਲਾਂ ਤੋਂ ਦੇਸ਼ ਭਗਤੀ ਦੀਆਂ ਫਿਲਮਾਂ ਵੱਲ ਰੁਖ ਕਰ ਚੁੱਕੇ ਹਨ ਅਤੇ ਇਹੀ ਉਹਨਾਂ ਦੇ ਕੈਰੀਅਰ ਦਾ ਟਰਨਿੰਗ ਪੁਆਇੰਟ ਬਣ ਗਿਆ ਹੈ। ਦੱਸ ਦਈਏ ਕਿ ਅਕਸ਼ੇ ਕੁਮਾਰ ਦੀ ਆਉਣ ਵਾਲੀ ਫ਼ਿਲਮ ‘ਮਿਸ਼ਨ ਮੰਗਲ’ ਦਾ ਟੀਜ਼ਰ ਰੀਲੀਜ਼ ਹੋ ਗਿਆ ਹੈ। 15 ਅਗਸਤ ਨੂੰ ਰੀਲੀਜ਼ ਹੋਣ ਵਾਲੀ ਇਸ ਫ਼ਿਲਮ ਵਿਚ ਦੇਸ਼ ਦੀ ਅਜਿਹੀ ਸਫਲਤਾ ਦਿਖਾਈ ਜਾਵੇਗੀ ਜੋ ਇਤਿਹਾਸ ਦੇ ਪੰਨਿਆਂ ‘ਤੇ ਦਰਜ ਹੋ ਚੁੱਕੀ ਹੈ। ਫ਼ਿਲਮ ਵਿਚ ਅਕਸ਼ੈ ਕੁਮਾਰ ਨਾਲ ਵਿਦਿਆ ਬਾਲਨ, ਤਾਪਸੀ ਪੰਨੂ, ਸੋਨਾਕਸ਼ੀ ਸਿਨਹਾ, ਕੀਰਤੀ ਕੁਲਹਾਰ ਅਤੇ ਨਿਤਿਆ ਮੇਨਨ ਵੀ ਹਨ। ਇਸ ਫ਼ਿਲਮ ਦਾ ਨਿਰਦੇਸ਼ਨ ਜਗਨ ਸ਼ਕਤੀ ਨੇ ਕੀਤਾ ਹੈ।