
ਦੁਨੀਆਂ ਭਰ ਵਿਚ ‘ਐਕੁਆਮੈਨ’ ਬਣ ਕੇ ਛਾਏ ਅਦਾਕਾਰ ਜੇਸਲ ਮੋਮੋਆ ਪਲਾਸਟਿਕ ਨੂੰ ਬੰਦ ਕਰਨ ਨੂੰ ਲੈ ਕੇ ਇਕ ਮੁਹਿੰਮ ਚਲਾ ਰਹੇ ਹਨ
ਨਵੀਂ ਦਿੱਲੀ: ਦੁਨੀਆਂ ਭਰ ਵਿਚ ‘Aquaman’ ਬਣ ਕੇ ਛਾਏ ਅਦਾਕਾਰ ਜੇਸਲ ਮੋਮੋਆ ਪਲਾਸਟਿਕ ਨੂੰ ਬੰਦ ਕਰਨ ਨੂੰ ਲੈ ਕੇ ਇਕ ਮੁਹਿੰਮ ਚਲਾ ਰਹੇ ਹਨ ਪਰ ਅਪਣੇ ਹੀ ਦੋਸਤ ਨੂੰ ਅਜਿਹਾ ਕਰਦੇ ਦੇਖ ਉਹਨਾਂ ਨੂੰ ਗੁੱਸਾ ਆ ਗਿਆ। ਅਦਾਕਾਰ ਕ੍ਰਿਸ ਪੈਟ ਨੇ ਹਾਲ ਹੀ ਵਿਚ ਇੰਸਟਾਗ੍ਰਾਮ ‘ਤੇ ਅਪਣੀ ਇਕ ਤਸਵੀਰ ਸ਼ੇਅਰ ਕੀਤੀ, ਜਿਸ ਨੂੰ ਦੇਖ ਉਹਨਾਂ ਦੇ ਦੋਸਤ ਜੇਸਨ ਮੋਮੋਆ ਬੇਹੱਦ ਹੈਰਾਨ ਹੋ ਗਏ।
Aquaman
ਤਸਵੀਰ ਵਿਚ ਕ੍ਰਿਸ ਅਪਣੇ ਜਿਮ ਵਿਚ ਹੱਥ ‘ਚ ਪਲਾਸਟਿਕ ਦੀ ਬੋਤਲ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਜੋਨਸ ਨੂੰ ਅਜਿਹਾ ਦੇਖ ਕੇ ਇਸ ਲਈ ਹੈਰਾਨੀ ਹੋਈ ਕਿਉਂਕਿ ਉਹਨਾਂ ਵੱਲੋਂ ਪਲਾਸਟਿਕ ਦੀ ਵਰਤੋ ‘ਤੇ ਰੋਕ ਲਗਾਉਣ ਲਈ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਅਤੇ ਹੁਣ ਉਹਨਾਂ ਦੇ ਦੋਸਤ ਪਲਾਸਟਿਕ ਦੀ ਵਰਤੋਂ ਕਰ ਰਹੇ ਹਨ।
Jason criticises Chris Pratt for using plastic bottle
ਇਸ ਤਸਵੀਰ ‘ਤੇ ਕੁਮੈਂਟ ਕਰਦੇ ਹੋਏ ਜੋਸਨ ਨੇ ਕ੍ਰਿਸ ਨੂੰ ਪੁੱਛਿਆ, ‘ਭਰਾ, ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਪਰ ਇਹ ਪਲਾਸਟਿਕ ਦੀ ਬੋਤਲ ਕਿਉਂ? ਪਲਾਸਟਿਕ ਦੀ ਵਰਤੋਂ ਬਿਲਕੁਲ ਨਾ ਕਰੋ’। ਜੇਸਨ ਨੇ ਹਾਲ ਹੀ ਵਿਚ ਸੰਯੁਕਤ ਰਾਸ਼ਟਰ ਦੇ ਇਕ ਸੰਬੋਧਨ ਦੌਰਾਨ ਵਿਸ਼ਵ ਦੇ ਆਗੂਆਂ ਨੂੰ ਜਲਵਾਯੂ ਸੰਕਟ ਲਈ ਕਦਮ ਚੁੱਕਣ ਲਈ ਅਪੀਲ ਕੀਤੀ ਹੈ। ਉਹਨਾਂ ਨੇ ਇਸ ਦੌਰਾਨ ਕਿਹਾ ਕਿ, ‘ਪਲਾਸਟਿਕ ਪ੍ਰਦੂਸ਼ਣ ਨਾਲ ਸਮੁੰਦਰ ਜਾਮ ਹੋ ਰਹੇ ਹਨ ਅਤੇ ਇਹ ਦੱਖਣੀ ਪ੍ਰਸ਼ਾਂਤ ਵਿਚ ਖਤਰਾ ਪੈਦਾ ਕਰ ਰਿਹਾ ਹੈ’।
Jason criticises Chris Pratt for using plastic bottle
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।