Advertisement
  ਖ਼ਬਰਾਂ   ਰਾਸ਼ਟਰੀ  04 Nov 2019  ਸਿੰਗਲ ਯੂਜ਼ ਪਲਾਸਟਿਕ ਦੀ ਭਾਰਤੀ ਜਹਾਜ਼ਾਂ ‘ਚ ਲੱਗੇਗੀ ਪਾਬੰਦੀ

ਸਿੰਗਲ ਯੂਜ਼ ਪਲਾਸਟਿਕ ਦੀ ਭਾਰਤੀ ਜਹਾਜ਼ਾਂ ‘ਚ ਲੱਗੇਗੀ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ | Edited by : ਗੁਰਬਿੰਦਰ ਸਿੰਘ
Published Nov 4, 2019, 8:11 pm IST
Updated Nov 4, 2019, 8:11 pm IST
ਭਾਰਤੀ ਜਹਾਜ਼ਾਂ ’ਤੇ ਨਵੇਂ ਸਾਲ ਤੋਂ ਸਿੰਗਲ ਯੂਜ਼ ਪਲਾਸਟਿਕ ਨਹੀਂ ਲਿਜਾ ਸਕੋਗੇ...
Plane
 Plane

ਨਵੀਂ ਦਿੱਲੀ: ਭਾਰਤੀ ਜਹਾਜ਼ਾਂ ’ਤੇ ਨਵੇਂ ਸਾਲ ਤੋਂ ਸਿੰਗਲ ਯੂਜ਼ ਪਲਾਸਟਿਕ ਨਹੀਂ ਲਿਜਾ ਸਕੋਗੇ। ਜਹਾਜ਼ ਨਵੇਂ ਸਾਲ ਤੋਂ ਇਕ ਹੀ ਵਾਰ ਇਸਤੇਮਾਲ ਹੋਣ ਵਾਲੇ ਪਲਾਸਟਿਕ (ਸਿੰਗਲ ਯੂਜ਼) ਉਤਪਾਦਾਂ ਦਾ ਇਸਤੇਮਾਲ ਬੰਦ ਕਰ ਦੇਣਗੇ। ਇਨ੍ਹਾਂ ਉਤਪਾਦਾਂ ’ਚ ਆਈਸਕ੍ਰੀਮ ਕੰਟੇਨਰ, ਹੌਟ ਡਿਸ਼ ਕੱਪ, ਮਾਈਕ੍ਰੋਵੇਵ ਡਿਸ਼ਿਜ਼ ਅਤੇ ਚਿਪਸ ਦੇ ਪੈਕੇਟ ਆਦਿ ਸ਼ਾਮਲ ਹਨ।

ਡਾਇਰੈਕਟੋਰੇਟ ਜਨਰਲ ਨੇ ਕਿਹਾ ਕਿ ਇਸ ਦੀ ਉਲੰਘਣਾ ਕਰਨ ਜਾਂ ਵਾਰ-ਵਾਰ ਉਲੰਘਣਾ ਕੀਤੇ ਜਾਣ ਦੀ ਸਥਿਤੀ ’ਚ ਗ੍ਰਿਫਤਾਰੀ ਵੀ ਹੋ ਸਕਦੀ ਹੈ। ਡਾਇਰੈਕਟੋਰੇਟ ਜਨਰਲ ਨੇ ਕਿਹਾ ਕਿ ਭਾਰਤੀ ਜਲ ਖੇਤਰ ’ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਵਿਦੇਸ਼ੀ ਜਹਾਜ਼ਾਂ ਨੂੰ ਵੀ ਇਹ ਦੱਸਣਾ ਪਵੇਗਾ ਕਿ ਉਨ੍ਹਾਂ ਕੋਲ ਸਿੰਗਲ ਯੂਜ਼ ਪਲਾਸਟਿਕ ਤਾਂ ਨਹੀਂ ਹੈ।

ਡਾਇਰੈਕਟੋਰੇਟ ਜਨਰਲ ਆਫ ਸ਼ਿਪਿੰਗ ਨੇ ਭਾਰਤ ਨੂੰ ਸਿੰਗਲ ਯੂਜ਼ ਪਲਾਸਟਿਕ ਉਤਪਾਦਾਂ ਤੋਂ ਮੁਕਤ ਕਰਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ’ਤੇ ਅਮਲ ਕਰਦੇ ਹੋਏ ਲੋਕਾਂ ਦੇ ਵਿਆਪਕ ਹਿੱਤ ’ਚ ਇਹ ਫੈਸਲਾ ਲਿਆ ਹੈ। ਡਾਇਰੈਕਟੋਰੇਟ ਜਨਰਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਪਲਾਸਟਿਕ ਉਤਪਾਦਾਂ ਦਾ ਇਸਤੇਮਾਲ ਨਾ ਸਿਰਫ ਭਾਰਤੀ ਜਹਾਜ਼ਾਂ ਲਈ ਬੈਨ ਹੋਵੇਗਾ, ਸਗੋਂ ਭਾਰਤੀ ਜਲ ਖੇਤਰ ’ਚ ਮੌਜੂਦ ਵਿਦੇਸ਼ੀ ਜਹਾਜ਼ਾਂ ’ਤੇ ਵੀ ਲਾਗੂ ਹੋਵੇਗਾ।

ਬੈਨ ਪਲਾਸਟਿਕ ਉਤਪਾਦਾਂ ’ਚ ਥੈਲੇ, ਟ੍ਰੇ, ਕੰਟੇਨਰ, ਖੁਰਾਕੀ ਪਦਾਰਥ ਪੈਕ ਕਰਨ ਵਾਲੀ ਫਿਲਮ, ਦੁੱਧ ਦੀਆਂ ਬੋਤਲਾਂ, ਫਰੀਜ਼ਰ ਬੈਗ, ਸ਼ੈਂਪੂ ਬੋਤਲ, ਪਾਣੀ ਅਤੇ ਹੋਰ ਪੀਣ ਵਾਲੇ ਪਦਾਰਥਾਂ ਦੀਆਂ ਬੋਤਲਾਂ ਅਤੇ ਬਿਸਕੁਟ ਦੀਆਂ ਟ੍ਰੇਆਂ ਆਦਿ ਵੀ ਸ਼ਾਮਲ ਹਨ। ਡਾਇਰੈਕਟੋਰੇਟ ਜਨਰਲ ਨੇ ਅਥਾਰਟੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਕਿਸੇ ਵੀ ਭਾਰਤੀ ਜਹਾਜ਼ ’ਚ ਸਿੰਗਲ ਯੂਜ਼ ਪਲਾਸਟਿਕ ਦਾ ਕੂੜੇ ਦੇ ਡੱਬੇ ਜਾਂ ਕਿਸੇ ਵੀ ਹੋਰ ਰੂਪ ’ਚ ਨਾ ਪਾਇਆ ਜਾਣਾ ਯਕੀਨੀ ਕਰਨ।

 

Advertisement
Advertisement

 

Advertisement
Advertisement