ਆਖ਼ਿਰ ਇਕ ਸਾਧਾਰਨ ਪਿਤਾ ਕਿਵੇਂ CID ਦਾ ਸਟਾਰ ਬਣ ਗਿਆ?
Published : Dec 5, 2023, 6:16 pm IST
Updated : Dec 5, 2023, 6:16 pm IST
SHARE ARTICLE
File Photo
File Photo

20 ਨਵੰਬਰ ਦਿਨੇਸ਼ ਫਡਨੀਸ ਦੇ ਵਿਆਹ ਦੀ ਵਰ੍ਹੇਗੰਢ ਸੀ

Bollywood News in Punjabi: ਮਸ਼ਹੂਰ ਟੀਵੀ ਸ਼ੋਅ CID ਵਿਚ ਫਰੈਡਰਿਕਸ ਯਾਨੀ ਫਰੈਡੀ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਦਿਨੇਸ਼ ਫਡਨੀਸ ਦਾ ਦਿਹਾਂਤ ਹੋ ਗਿਆ ਹੈ। 57 ਸਾਲਾਂ ਅਦਾਕਾਰ ਜਿਗਰ ਦੀ ਬਿਮਾਰੀ ਤੋਂ ਪੀੜਤ ਸੀ, ਅਤੇ ਵੈਂਟੀਲੇਟਰ 'ਤੇ ਸੀ। ਦਿਨੇਸ਼ ਫਡਨੀਸ ਨੂੰ ਮਲਟੀਪਲ ਆਰਗਨ ਫੇਲ ਹੋਣ ਕਾਰਨ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਦੇ ਦੇਹਾਂਤ ਨਾਲ ਪੂਰੀ ਸੀਆਈਡੀ ਟੀਮ ਸਦਮੇ 'ਚ ਹੈ ਅਤੇ ਪਰਿਵਾਰ ਦਾ ਵੀ ਬੁਰਾ ਹਾਲ ਹੈ। ਦਿਨੇਸ਼ ਫਡਨੀਸ ਦੀ ਮੌਤ 4 ਦਸੰਬਰ ਨੂੰ ਦੁਪਹਿਰ 12:08 ਵਜੇ ਹੋਈ ਸੀ।

ਦਿਨੇਸ਼ ਫਡਨਿਸ ਦੀ ਪਤਨੀ ਸਦਮੇ 'ਚ ਹੈ। 20 ਨਵੰਬਰ ਦਿਨੇਸ਼ ਫਡਨੀਸ ਦੇ ਵਿਆਹ ਦੀ ਵਰ੍ਹੇਗੰਢ ਸੀ। 2 ਨਵੰਬਰ 1966 ਨੂੰ ਬਿਹਾਰ 'ਚ ਜਨਮੇ ਦਿਨੇਸ਼ ਫਡਨੀਸ ਨੇ ਹਮੇਸ਼ਾ ਹੀ ਐਕਟਰ ਬਣਨ ਦਾ ਸੁਪਨਾ ਦੇਖਿਆ ਅਤੇ ਮੁੰਬਈ ਆ ਗਏ। ਉਨ੍ਹਾਂ ਦਾ ਸੰਘਰਸ਼ ਮੁੰਬਈ ਆਉਣ ਤੋਂ ਬਾਅਦ ਸ਼ੁਰੂ ਹੋਇਆ। ਉਹ ਕੰਮ ਦੀ ਭਾਲ ਵਿਚ ਕਈ ਥਾਵਾਂ 'ਤੇ ਭਟਕਦੇ ਰਹੇ। ਦਿਨੇਸ਼ ਫਡਨਿਸ ਨੇ 2012 ਵਿਚ 'ਟੈਲੀ ਚੱਕਰ' ਨੂੰ ਦੱਸਿਆ ਸੀ ਕਿ ਉਹ ਇੱਕ ਵਾਰ ਸੀਆਈਡੀ ਦੇ ਨਿਰਮਾਤਾ ਬੀਪੀ ਸਿੰਘ ਨੂੰ ਮਿਲਿਆ ਸੀ ਅਤੇ ਕੰਮ ਮੰਗਿਆ ਸੀ। ਫਿਰ ਬੀਪੀ ਸਿੰਘ ਨੇ ਉਸ ਨੂੰ ਪੁੱਛਿਆ ਕਿ ਉਹ ਸੀਆਈਡੀ ਵਿਚ ਕੰਮ ਕਰਨਾ ਚਾਹੇਗਾ? ਦਿਨੇਸ਼ ਨੇ ਫਟਾਫਟ ਹਾਂ ਕਰ ਦਿੱਤੀ।

ਦਿਨੇਸ਼ ਫਡਨਿਸ ਐਕਟਿੰਗ ਦੀ ਦੁਨੀਆ 'ਚ ਆਉਣ ਤੋਂ ਪਹਿਲਾਂ ਹੀ ਵਿਆਹੇ ਹੋਏ ਸਨ। ਉਸ ਦਾ ਪਰਿਵਾਰ ਫਰੈਡੀ ਦੀ ਭੂਮਿਕਾ ਮਿਲਣ ਤੋਂ ਬਹੁਤ ਖੁਸ਼ ਸੀ। ਦਿਨੇਸ਼ ਫਡਨਿਸ ਦੀ ਪਤਨੀ ਦਾ ਨਾਂ ਨੈਨਾ ਫਡਨਿਸ ਹੈ। 20 ਨਵੰਬਰ ਦਿਨੇਸ਼ ਫਡਨੀਸ ਦੇ ਵਿਆਹ ਦੀ ਵਰ੍ਹੇਗੰਢ ਸੀ। ਉਹ ਅਤੇ ਉਸਦੀ ਪਤਨੀ ਸਮੇਤ ਸਾਰਾ ਪਰਿਵਾਰ ਖੁਸ਼ ਸੀ। ਪ੍ਰਾਰਥਨਾ ਕਰ ਰਹੇ ਸਨ ਕਿ ਅਦਾਕਾਰ ਜਲਦੀ ਤੋਂ ਜਲਦੀ ਠੀਕ ਹੋ ਜਾਵੇ। ਉਦੋਂ ਕਿਸ ਨੇ ਸੋਚਿਆ ਹੋਵੇਗਾ ਕਿ ਵਿਆਹ ਦੀ ਵਰ੍ਹੇਗੰਢ ਮਨਾਉਣ ਤੋਂ 15 ਦਿਨ ਬਾਅਦ ਹੀ ਦਿਨੇਸ਼ ਫਡਨੀਸ ਆਪਣੇ ਪਰਿਵਾਰ ਨੂੰ ਇਸ ਤਰ੍ਹਾਂ ਰੋਂਦਾ-ਬਿਲਖਦਾ ਛੱਡ ਜਾਵੇਗਾ।

ਦਿਨੇਸ਼ ਫਡਨਿਸ ਦੀ ਬੇਟੀ ਦਾ ਨਾਂ ਤਨੂ ਹੈ ਅਤੇ ਉਹ ਵੀ ਆਪਣੇ ਪਿਤਾ ਦੀ ਮੌਤ ਤੋਂ ਸਦਮੇ 'ਚ ਹੈ। ਧੀ ਦਾ ਵਿਆਹ ਹੋ ਚੁੱਕਾ ਹੈ ਅਤੇ ਉਸ ਦੀ ਇਕ ਧੀ ਵੀ ਹੈ।
ਦਿਨੇਸ਼ ਅਕਸਰ ਇੰਸਟਾਗ੍ਰਾਮ 'ਤੇ ਆਪਣੀ ਪੋਤੀ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦਾ ਸੀ। ਉਨ੍ਹਾਂ ਦੀ ਪੋਤੀ ਧਰੁਵੀ ਹੈ ਅਤੇ ਦੋਵਾਂ ਦਾ ਜਨਮ ਦਿਨ 2 ਨਵੰਬਰ ਨੂੰ ਇੱਕੋ ਦਿਹਾੜੇ ਹੁੰਦਾ ਹੈ। ਦਿਨੇਸ਼ ਫਡਨੀਸ ਨੂੰ ਸੀਆਈਡੀ ਵਿਚ ਨਿਭਾਏ ਫਰੈਡਰਿਕਸ ਯਾਨੀ ਫਰੈਡੀ ਦੇ ਕਿਰਦਾਰ ਨੇ ਮਸ਼ਹੂਰ ਕੀਤਾ ਸੀ। ਉਹ 1998 ਵਿਚ ਸ਼ੋਅ ਵਿਚ ਸ਼ਾਮਲ ਹੋਇਆ ਸੀ ਅਤੇ 2018 ਤੱਕ ਯਾਨੀ 20 ਸਾਲਾਂ ਤੱਕ ਇਸਦਾ ਹਿੱਸਾ ਰਿਹਾ।

ਦਿਨੇਸ਼ ਫਡਨੀਸ ਨੇ ਨਾ ਸਿਰਫ ਸੀਆਈਡੀ ਵਿਚ ਕੰਮ ਕੀਤਾ, ਬਲਕਿ ਉਸਨੇ ਇਸਦੇ ਕੁਝ ਐਪੀਸੋਡਾਂ ਦੀ ਸਕ੍ਰਿਪਟ ਵੀ ਲਿਖੀ। ਇਸ ਤੋਂ ਇਲਾਵਾ ਦਿਨੇਸ਼ 'ਫ਼ਾਸਲੇ', 'ਆਹਤ' ਅਤੇ ਸੀ.ਆਈ.ਐਫ. ਦਾ ਵੀ ਹਿੱਸਾ ਸੀ। ਦਿਨੇਸ਼ ਫਡਨੀਸ ਨੇ ਵੀ ਫਿਲਮਾਂ 'ਚ ਕੰਮ ਕੀਤਾ। ਉਸਨੇ ਆਮਿਰ ਖ਼ਾਨ ਦੀ ਫ਼ਿਲਮ 'ਸਰਫਰੋਸ਼' ਨਾਲ ਬਾਲੀਵੁੱਡ ਵਿਚ ਡੈਬਿਊ ਕੀਤਾ ਅਤੇ ਫਿਰ ਰਿਤਿਕ ਰੋਸ਼ਨ ਸਟਾਰਰ ਫ਼ਿਲਮ 'ਸੁਪਰ 30' ਵਿਚ ਵੀ ਨਜ਼ਰ ਆਏ। 'ਸਰਫ਼ਰੋਸ਼' 'ਚ ਦਿਨੇਸ਼ ਫਡਨੀਸ ਨੇ ਅਪਰਾਧ ਸ਼ਾਖਾ ਦੇ ਐੱਸ.ਆਈ. ਉਹ ਆਮਿਰ ਸਟਾਰਰ ਫਿਲਮ 'ਮੇਲਾ' 'ਚ ਵੀ ਨਜ਼ਰ ਆਏ ਸੀ। ਦਿਨੇਸ਼ ਫਡਨਿਸ ਨੇ ਹੁਣ 41 ਕਰੋੜ ਰੁਪਏ ਦੀ ਜਾਇਦਾਦ ਛੱਡ ਦਿੱਤੀ ਹੈ। ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ 41 ਕਰੋੜ ਰੁਪਏ ਹੈ।

(For more news apart from Who was Freddy, stay tuned to Rozana Spokesman)

SHARE ARTICLE

ਏਜੰਸੀ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement