ਹਰਿਆਣਾ : ਆਈ.ਡੀ.ਐਫ਼.ਸੀ. ਫ਼ਰਸਟ ਬੈਂਕ ਧੋਖਾਧੜੀ ਮਾਮਲੇ ’ਚ ਸਾਬਕਾ ਬ੍ਰਾਂਚ ਪ੍ਰਬੰਧਕ ਸਮੇਤ ਚਾਰ ਗ੍ਰਿਫ਼ਤਾਰ
Published : Feb 25, 2026, 4:34 pm IST
Updated : Feb 25, 2026, 4:34 pm IST
SHARE ARTICLE
Haryana: Four arrested including former branch manager in IDFC First Bank fraud case
Haryana: Four arrested including former branch manager in IDFC First Bank fraud case

ਹਰਿਆਣਾ : ਆਈ.ਡੀ.ਐਫ਼.ਸੀ. ਫ਼ਰਸਟ ਬੈਂਕ ਧੋਖਾਧੜੀ ਮਾਮਲੇ ’ਚ ਸਾਬਕਾ ਬ੍ਰਾਂਚ ਪ੍ਰਬੰਧਕ ਸਮੇਤ ਚਾਰ ਗ੍ਰਿਫ਼ਤਾਰ

ਚੰਡੀਗੜ੍ਹ : ਹਰਿਆਣਾ ਦੇ ਸੂਬਾ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਨਿਰੋਧਕ ਬਿਊਰੋ ਨੇ ਆਈ.ਡੀ.ਐਫ਼.ਸੀ. ਫ਼ਰਸਟ ਬੈਂਕ ਧੋਖਾਧੜੀ ਮਾਮਲੇ ’ਚ ਮੁੱਖ ਸਾਜ਼ਸ਼ਕਰਤਾ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਚਾਰ ਵਿਅਕਤੀਆਂ ’ਚੋਂ ਦੋ ਆਈ.ਡੀ.ਐਫ਼.ਸੀ. ਫ਼ਰਸਟ ਬੈਂਕ ਦੇ ਸਾਬਕਾ ਮੁਲਾਜ਼ਮ ਅਤੇ ਦੋ ਹੋਰ ਇਕ ਸਾਂਝੇਦਾਰ ਕੰਪਨੀ ਦੇ ਮਾਲਕ ਹਨ।

ਅਧਿਕਾਰੀਆਂ ਨੇ ਕਿਹਾ ਕਿ ਗ੍ਰਿਫ਼ਤਾਰੀਆਂ ਮੰਗਲਵਾਰ ਸ਼ਾਮ ਨੂੰ ਆਈ.ਡੀ.ਐਫ਼.ਸੀ. ਫ਼ਰਸਟ ਬੈਂਕ ਧੋਖਾਧੜੀ ਮਾਲਮੇ ਦੀ ਜਾਰੀ ਜਾਂਚ ਹੇਠ ਕੀਤੀ ਗਈ। ਪੰਚਕੂਲਾ ’ਚ ਮੀਡੀਆ ਨਾਲ ਗੱਲ ਕਰਦਿਆਂ ਏ.ਸੀ.ਬੀ. ਦੇ ਡਾਇਰੈਕਟਰ ਜਨਰਲ ਏ.ਐਸ. ਚਾਵਲਾ ਨੇ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਰਿਭਵ ਰਿਸ਼ੀ, ਅਭੈ ਕੁਮਾਰ, ਸਵਾਤੀ ਸਿੰਗਲਾ ਅਤੇ ਅਭਿਸ਼ੇਕ ਸਿੰਗਲਾ ਦੇ ਰੂਪ ’ਚ ਕੀਤੀ।

ਉਨ੍ਹਾਂ ਕਿਹਾ ਕਿ ਰਿਸ਼ੀ ਅਤੇ ਅਭੈ ਆਈ.ਡੀ.ਐਫ਼.ਸੀ. ਫ਼ਰਸਟ ਬੈਂਕ ਦੇ ਸਾਬਕਾ ਮੁਲਾਜ਼ਮ ਹਨ, ਜਦਕਿ ਸਵਾਤੀ ਅਤੇ ਅਭਿਸ਼ੇਕ ਭਰਾ-ਭੈਣ ਹਨ ਜੋ ‘ਸਵਾਸਤਿਕ ਦੇਸ਼ ਪ੍ਰਾਜੈਕਟ’ ਨਾਮਕ ਇਕ ਫ਼ਰਮ ਚਲਾਉਂਦੇ ਸਨ। ਚਾਵਲਾ ਨੇ ਦਸਿਆ ਕਿ ਰਿਸ਼ੀ ਅਤੇ ਅਭੈ ਆਈ.ਡੀ.ਐਫ਼.ਸੀ. ਫ਼ਰਸਟ ਬੈਂਕ ਦੇ ਸਾਬਕਾ ਮੁਲਾਜ਼ਮ ਹਨ, ਜਦਕਿ ਸਵਾਤੀ ਅਤੇ ਅਭਿਸ਼ੇਕ ਭਰਾ-ਭੈਣ ਹਨ ਜੋ ‘ਸਵਾਸਤਿਕ ਦੇਸ਼ ਪ੍ਰਾਜੈਕਟ’ ਨਾਮਕ ਇਕ ਫ਼ਰਮ ਚਲਾਉਂਦੇ ਸਨ। ਚਾਵਲਾ ਨੇ ਕਿਹਾ ਕਿ ਰਿਸ਼ੀ ਛੇ ਮਹੀਨੇ ਪਹਿਲਾਂ ਤਕ ਬੈਂਕ ਦੀ ਸੈਕਟਰ-32 ਬ੍ਰਾਂਚ ਦੇ ਮੁਖੀ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਨੌਕਰੀ ਛੱਡ ਦਿਤੀ। ਉਨ੍ਹਾਂ ਕਿਹਾ ਕਿ ਬੈਂਕ ਦੇ ‘ਰਿਲੇਸ਼ਨਸ਼ਿਪ ਮੈਨੇਜਰ’ ਅਭੈ ਨੇ ਪਿਛਲੇ ਸਾਲ ਅਗਸਤ ਦੇ ਆਸਪਾਸ ਨੌਕਰੀ ਛੱਡ ਦਿਤੀ ਸੀ। ਉਨ੍ਹਾਂ ਕਿਹਾ ਕਿ ਰਿਸ਼ੀ ਅਤੇ ਅਭੈ ਨੇ ਮਿਲ ਕੇ ਇਸ ਧੋਖਾਧੜੀ ਦੀ ਸਾਜ਼ਸ਼ ਰਚੀ ਸੀ।

ਅਧਿਕਾਰੀ ਨੇ ਕਿਹਾ ਕਿ ‘ਸਵਾਸਤਿਕ ਦੇਸ਼ ਪ੍ਰਾਜੈਕਟ’ ਕੰਪਨੀ ਦੇ ਬੈੀਕ ਖਾਤੇ ’ਚ ਕੁਲ 300 ਕਰੋੜ ਰੁਪਏ ਟਰਾਂਸਫ਼ਰ ਕੀਤੇ ਗਏ। ਕੰਪਨੀ ਦੀ ਮੁੱਖ ਮਾਲਕ ਸਵਾਤੀ ਸਿੰਗਲਾ ਹੈ ਜੋ 75 ਫ਼ੀ ਸਦੀ ਸ਼ੇਅਰਧਾਰਕ ਹੈ, ਜਦਕਿ ਉਸ ਦੇ ਭਰਾ ਅਭਿਸ਼ੇਕ ਸਿੰਗਲਾ ਕੋਲ ਬਾਕੀ 25 ਫ਼ੀ ਸਦੀ ਸ਼ੇਅਰ ਹਨ। ਚਾਵਲਾ ਨੇ ਕਿਹਾ, ‘‘ਸਵਾਤੀ ਸਿੰਗਲਾ ਅਭੈ ਦੀ ਪਤਨੀ ਹੈ। ਅਸੀਂ ਚਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।’’ ਇਸ ਤੋਂ ਪਹਿਲਾਂ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਇਕ ਐਫ਼.ਆਈ.ਆਰ. ਦਰਜ ਕੀਤੀ ਸੀ, ਜਦਕਿ ਸੂਬਾ ਸਰਕਾਰ ਨੇ ਧੋਖਾਧੜੀ ਦੀ ਜਾਂਚ ਲਈ ਇਕ ਕਮੇਟੀ ਬਣਾਈ ਸੀ। ਆਈ.ਡੀ.ਐਫ਼.ਸੀ. ਬੈਂਕ ਨੇ ਹਰਿਆਣਾ ਸਰਕਾਰ ਦੇ ਖਾਤਿਆਂ ’ਚ ਉਸ ਦੇ ਮੁਲਾਜ਼ਮਾਂ ਅਤੇ ਹੋਰ ਲੋਕਾਂ ਵਲੋਂ ਕੀਤੀ ਗਈ 590 ਕਰੋੜ ਰੁਪਏ ਦੀ ਧੋਖਾਧੜੀ ਦਾ ਐਤਵਾਰ ਨੂੰ ਪ੍ਰਗਟਾਵਾ ਕੀਤਾ ਸੀ। 
 

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement