
ਸਾਜਿਦ ਨਾਡਿਆਡਵਾਲਾ ਵੀ ਆਪਣੀ ਫਿਲਮ 'ਬਾਗੀ 2' ਦੀ ਸਕਸੈੱਸ ਪਾਰਟੀ ਕੈਂਸਲ ਕਰ ਕੇ ਭਾਈਜਾਨ ਨੂੰ ਮਿਲਣ ਜੋਧਪੁਰ ਪਹੁੰਚੇ।
ਇਕ ਪਾਸੇ ਬਾਲੀਵੁਡ ਦੇ ਬੰਦਗੀ ਖਾਨ ਨੂੰ ਜੋਧਪੁਰ ਦੀ ਕੋਰਟ ਨੇ 20 ਸਾਲ ਪੁਰਾਣੇ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ 'ਚ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਉਥੇ ਹੀ ਇਸ ਮਾਮਲੇ ਚੋਂ ਸੋਨਾਲੀ ਬੇਂਦਰੇ , ਨੀਲਮ ਅਤੇ ਨਵਾਬ ਸੈਫ ਅਲੀ ਖਾਨ ਨੂੰ ਬਰੀ ਕਰ ਦਿਤਾ। ਇਸ ਦੀ ਖਬਰ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਮਿਲੀ ਤਾਂ ਉਨ੍ਹਾਂ ਦੇ ਘਰ ਰਿਸ਼ਤੇਦਾਰਾਂ ਦਾ ਆਉਣਾ-ਜਾਣਾ ਸ਼ੁਰੂ ਹੋ ਗਿਆ। ਇਸ ਦੀ ਖ਼ਬਰ ਨਾਲ ਬੇਗਮ ਕਰੀਨਾ ਦੀ ਵੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਤਾਂ ਉਨ੍ਹਾਂ ਇਸ ਖੁਸ਼ੀ 'ਚ ਹੀ ਇਕ ਛੋਟੀ ਜਿਹੀ ਪਾਰਟੀ ਰੱਖ ਲਈ। ਇਸ ਪਾਰਟੀ 'ਚ ਦੇਰ ਰਾਤ ਕਰਿਸ਼ਮਾ ਕਪੂਰ ਵੀ ਪਹੁੰਚੀ। ਉਨ੍ਹਾਂ ਨਾਲ ਉਨ੍ਹਾਂ ਦੇ ਬੁਆਏਫ੍ਰੈਂਡ ਸੰਦੀਪ ਤੋਸ਼ਨੀਵਾਲ ਵੀ ਸਨ। ਸੈਫ ਅਲੀ ਖਾਨ ਦੀ ਭੈਣ ਸੋਹਾ ਅਲੀ ਖਾਨ ਵੀ ਪਤੀ ਕੁਣਾਲ ਖੇਮੂ ਨਾਲ ਉਨ੍ਹਾਂ ਦੇ ਘਰ ਪਹੁੰਚੀ।Kareena 's partyਸੈਫ ਅਲੀ ਖਾਨ ਨੂੰ ਸਾਲਾਂ ਬਾਅਦ ਮਿਲੀ ਇਸ ਰਾਹਤ ਦਾ ਜਸ਼ਨ ਮਨਾਉਣ ਲਈ ਕਰੀਨਾ ਕਪੂਰ ਨੇ ਇਹ ਪਾਰਟੀ ਆਪਣੇ ਘਰ ਵਿਚ ਹੀ ਰੱਖੀ, ਜਿਸ 'ਚ ਸਿਰਫ ਕਪੂਰ ਅਤੇ ਖਾਨ ਫੈਮਿਲੀ ਸ਼ਾਮਲ ਹੋਈ। ਦਸ ਦਈਏ ਕਿ ਜਿਸ ਫਿਲਮ ਤੋਂ ਇਹ ਮਾਮਲਾ ਸ਼ੁਰੂ ਹੋਇਆ ਸੀ ਉਹ ਫਿਲਮ ਸੀ 'ਹਮ ਸਾਥ-ਸਾਥ ਹੈਂ' ਇਸ ਫ਼ਿਲਮ 'ਚ ਸੈਫ ਨਾਲ ਕਰਿਸ਼ਮਾ ਕਪੂਰ ਨੇ ਵੀ ਕੰਮ ਕੀਤਾ ਸੀ।ਦੋਹਾਂ ਨੇ ਫਿਲਮ 'ਚ ਲਵ ਕੱਪਲ ਦਾ ਕਿਰਦਾਰ ਨਿਭਾਇਆ ਸੀ।
Kareena 's partyਉਧਰ ਇਸ 'ਚ ਮਾਮਲੇ ਦੇ ਮੁੱਖ ਦੋਸ਼ੀ ਸਲਮਾਨ ਖਾਨ ਨੂੰ ਬੀਤੇ ਵੀਰਵਾਰ 5 ਸਾਲ ਦੀ ਸਜ਼ਾ ਸੁਣਾਈ ਗਈ। ਉੱਥੇ ਜੋਧਪੁਰ ਸੈਂਟਰਲ ਜੇਲ 'ਚ ਬੰਦ ਸਲਮਾਨ ਖਾਨ ਨੂੰ ਮਿਲਣ ਉਨ੍ਹਾਂ ਦੀ ਖਾਸ ਦੋਸਤ ਅਤੇ ਅਦਾਕਾਰਾ ਪ੍ਰੀਤੀ ਜ਼ਿੰਟਾ ਪਹੁੰਚੀ।ਫਿਲਮ ਨਿਰਮਾਤਾ ਸਾਜਿਦ ਨਾਡਿਆਡਵਾਲਾ ਵੀ ਆਪਣੀ ਫਿਲਮ 'ਬਾਗੀ 2' ਦੀ ਸਕਸੈੱਸ ਪਾਰਟੀ ਕੈਂਸਲ ਕਰ ਕੇ ਭਾਈਜਾਨ ਨੂੰ ਮਿਲਣ ਜੋਧਪੁਰ ਪਹੁੰਚੇ।
Kareena 's partyਸਲਮਾਨ ਦੀ ਭੈਣਾਂ ਅਲਵੀਰਾ ਅਤੇ ਅਰਪਿਤਾ ਪਿਛਲੇ 2 ਦਿਨਾਂ ਤੋਂ ਜੋਧਪੁਰ 'ਚ ਹੀ ਹਨ। ਮਾਮਲੇ 'ਚ ਬਰੀ ਹੋਈ ਨੀਲਮ ਕੋਠਾਰੀ ਦੇ ਪਤੀ ਸਮੀਰ ਸੋਨੀ ਨੇ ਕਿਹਾ ਕਿ ਕੇਸ 'ਚ ਨਿਆਂ ਅੱਧਾ-ਅਧੂਰਾ ਹੋਇਆ ਹੈ ਅਤੇ ਉਹ ਸਲਮਾਨ ਖਾਨ ਨੂੰ ਮਿਲੀ ਸਜ਼ਾ ਤੋਂ ਦੁਖੀ ਹੈ। ਹਾਲਾਂਕਿ ਸਲਮਾਨ ਅਤੇ ਕਰੀਨਾ ਨੇ ਇਕੱਠੀਆਂ ਕਾਫੀ ਫ਼ਿਲਮਾਂ 'ਚ ਕੰਮ ਕੀਤਾ ਹੈ ਅਤੇ ਦੋਹੇਂ ਵਧੀਆ ਦੋਸਤ ਵੀ ਹਨ ਪਰ ਬਾਵਜੂਦ ਇਸ ਦੇ ਕਰੀਨਾ ਨੇ ਆਪਣੇ ਪਤੀ ਦੀ ਰਿਹੈ ਦੀ ਖੁਸ਼ੀ 'ਚ ਇਹ ਪਾਰਟੀ ਕੀਤੀ ਹੈ।
Salman Khan