
ਸਨੀ ਲਿਓਨੀ ਨੇ ਬੇਟਿਆਂ ਦੇ ਨਾਲ ਗੰਗਾ ਘਾਟ ਦੀਆਂ ਤਸਵੀਰਾਂ ਆਪਣੇ ਇੰਸਟਾ ਅਕਾਉਂਟ 'ਤੇ ਸ਼ੇਅਰ ਕੀਤੀਆਂ ਹਨ
ਅਦਾਕਾਰਾ ਸਨੀ ਲਿਓਨੀ ਹਾਲ ਹੀ ਵਿਚ ਆਪਣੇ ਦੋਨੋ ਜੁੜਵੇਂ ਬੇਟਿਆਂ ( ਨੋਆ, ਅਸ਼ਰ ) ਨਾਲ ਪਵਿਤਰ ਗੰਗਾ ਘਾਟ ਉਤੇ ਆਪਣੇ ਮਾਤਾ-ਪਿਤਾ ਦੀਆਂ ਅਸਥੀਆਂ ਨੂੰ ਜਲ-ਪ੍ਰਵਾਹ ਕਰਨ ਪਹੁੰਚੀ। ਸਨੀ ਲਿਓਨੀ ਨੇ ਬੇਟਿਆਂ ਦੇ ਨਾਲ ਗੰਗਾ ਘਾਟ ਦੀਆਂ ਤਸਵੀਰਾਂ ਆਪਣੇ ਇੰਸਟਾ ਅਕਾਉਂਟ 'ਤੇ ਸ਼ੇਅਰ ਕੀਤੀਆਂ ਹਨ।
Sunny Leone
ਫੋਟੋ ਪੋਸਟ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਲਿਖਿਆ - ਗੰਗਾ ਵਿਚ ਮੇਰੇ ਬੱਚਿਆਂ ਨੂੰ ਆਖ਼ਿਰਕਾਰ ਮੇਰੇ ਮਾਤਾ-ਪਿਤਾ ਨੂੰ ਹੈਲੋ ਕਰਨ ਦਾ ਮੌਕਾ ਮਿਲਿਆ। ਜਿਥੇ ਮੈਂ ਉਨ੍ਹਾਂ ਦੀ ਅਸਥੀਆਂ ਜਲ-ਪ੍ਰਵਾਹ ਕੀਤੀਆਂ। ਨਵਾਂ ਪ੍ਰੋਜੈਕਟ ਸ਼ੁਰੂ ਕਰ ਰਹੀ ਹਾਂ, ਇਸਦੇ ਲਈ ਅਸੀਂ ਸਾਰੇ ਇਥੇ ਮਾਪਿਆਂ ਦਾ ਅਸ਼ੀਰਵਾਦ ਲੈਣ ਆਏ ਹਾਂ।
Sunny Leone
ਹਾਲ ਹੀ ਵਿਚ ਸਨੀ ਦੇ ਪਤੀ ਡੇਨਿਅਲ ਵੇਬਰ ਮੁੰਬਈ ਦੀਆਂ ਸੜਕਾਂ ਉਤੇ ਧੀ ਨਿਸ਼ਾ ਅਤੇ ਜੁੜਵਾ ਬੇਟਿਆਂ 'ਚੋਂ ਇਕ ਬੇਟੇ ਨਾਲ ਉਹ ਸੈਰ ਉੱਤੇ ਨਿਕਲੇ ਸਨ। ਡੇਨਿਅਲ ਦੀਆਂ ਬੱਚਿਆਂ ਨਾਲ ਫੋਟੋਆਂ ਸੋਸ਼ਲ ਮੀਡਿਆ 'ਤੇ ਵਾਇਰਲ ਹੋਈਆਂ ਸਨ।
Sunny Leone
ਬੇਟੀ ਨਿਸ਼ਾ ਦੇ ਪ੍ਰੈਮ ਨੂੰ ਡੇਨਿਅਲ ਨੇ ਫੜਿਆ, ਉਥੇ ਹੀ ਬੇਟੇ ਦੇ ਪ੍ਰੈਮ ਨੂੰ ਨੈਨੀ ਨੇ ਫੜਿਆ ਹੋਇਆ ਸੀ।
Sunny Leone
ਕੁਝ ਦਿਨ ਪਹਿਲਾਂ ਵੀ ਡੇਨਿਅਲ ਨਿਸ਼ਾ ਦੇ ਨਾਲ ਜੁਹੂ ਵਿਚ ਸੈਰ ਉਤੇ ਨਿਕਲੇ ਸਨ। ਇਸ ਦੌਰਾਨ ਨਿਸ਼ਾ ਪ੍ਰੈਮ ਵਿਚ ਬੈਠੀ ਨਜ਼ਰ ਆਈ ਸੀ। ਬੇਟੀ ਦੇ ਪ੍ਰੈਮ ਨੂੰ ਫੜਕੇ ਡੇਨਿਅਲ ਉਨ੍ਹਾਂ ਨੂੰ ਘੁਮਾ ਰਹੇ ਸਨ।
Sunny Leone
ਦਸ ਦਈਏ ਕਿ ਸਨੀ ਲਿਓਨੀ ਅਤੇ ਡੇਨਿਅਲ ਨੇ ਨਿਸ਼ਾ ਨੂੰ ਗੋਦ ਲਿਆ ਹੈ। ਉਸ ਵਕਤ ਨਿਸ਼ਾ 21 ਮਹੀਨੇ ਦੀ ਸੀ। ਹੁਣ ਨਿਸ਼ਾ ਦੇ ਦੋ ਜੁੜਵਾ ਭਰਾ-ਭੈਣ ਵੀ ਹਨ ਜੋ ਇਸ ਸਾਲ ਮਾਰਚ ਵਿਚ ਸੇਰੋਗੇਸੀ ਨਾਲ ਪੈਦਾ ਹੋਏ ਹਨ।
Sunny Leone