ਪ੍ਰਸਿੱਧ ਪੌਪ ਗਾਇਕਾ ਕੋਕੋ ਲੀ ਨੇ ਕੀਤੀ ਖ਼ੁਦਕੁਸ਼ੀ 

By : KOMALJEET

Published : Jul 6, 2023, 12:43 pm IST
Updated : Jul 6, 2023, 12:43 pm IST
SHARE ARTICLE
CoCo Lee
CoCo Lee

ਮਾਨਸਿਕ ਪ੍ਰੇਸ਼ਾਨੀ ਕਾਰਨ ਚੁਕਿਆ ਕਦਮ 

ਨਵੀਂ ਦਿੱਲੀ : ਹਾਂਗਕਾਂਗ ਵਿਚ ਜਨਮੀ ਪੌਪ ਗਾਇਕਾ ਕੋਕੋ ਲੀ ਨੇ 48 ਸਾਲ ਦੀ ਉਮਰ ਵਿਚ ਖੁਦਕੁਸ਼ੀ ਕਰ ਲਈ ਹੈ। ਕੋਕੋ ਲੀ ਦੀਆਂ ਵੱਡੀਆਂ ਭੈਣਾਂ ਕੈਰੋਲ ਅਤੇ ਨੈਨਸੀ ਲੀ ਦੁਆਰਾ ਸਾਂਝੀ ਕੀਤੀ ਜਾਣਕਾਰੀ ਅਨੁਸਾਰ, "ਕੋਕੋ ਕਈ ਸਾਲਾਂ ਤੋਂ ਡਿਪਰੈਸ਼ਨ ਤੋਂ ਪੀੜਤ ਸੀ। ਪਿਛਲੇ ਕੁਝ ਮਹੀਨਿਆਂ ਤੋਂ ਉਸ ਦੀ ਹਾਲਤ ਵਿਗੜ ਗਈ ਸੀ।"  

ਕੋਕੋ ਲੀ ਕੁੱਝ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਚੱਲ ਰਹੀ ਸੀ ਅਤੇ ਇਸ ਦੌਰਾਨ ਹੀ ਉਸ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਹ ਕੋਮਾ 'ਚ ਚਲੀ ਗਈ। ਡਾਕਟਰਾਂ ਦੀ ਟੀਮ ਨੇ ਕੋਕੋ ਲੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਉਸ ਨੇ 5 ਜੁਲਾਈ ਨੂੰ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। 

ਸੰਗੀਤ ਜਗਤ ਵਿਚ ਕੋਕ ਲੀ ਨੇ ਕਾਫ਼ੀ ਪ੍ਰਸਿੱਧੀ ਖੱਟੀ ਹੈ। ਉਸ ਦਾ ਅਸਲੀ ਨਾਮ ਫੇਅਰਨ ਲੀ ਸੀ, ਜਿਸ ਨੇ 1990 ਅਤੇ 2000 ਦੇ ਦਹਾਕੇ ਵਿਚ ਬਹੁਤ ਸਾਰੇ ਸਫ਼ਲ ਗੀਤ ਦਿੱਤੇ। ਉਸ ਨੇ ਅਪਣੀ ਹਾਈ ਸਕੂਲ ਦੀ ਸਿੱਖਿਆ ਸੈਨ ਫਰਾਂਸਿਸਕੋ, ਅਮਰੀਕਾ ਵਿਚ ਪੂਰੀ ਕੀਤੀ। ਉਹ ਹਾਂਗਕਾਂਗ ਵਿਚ TVB ਚੈਨਲ 'ਤੇ ਰਿਐਲਿਟੀ ਸ਼ੋਅ ਵਿਚ ਉਪ ਜੇਤੂ ਵੀ ਰਹਿ ਚੁੱਕੀ ਹੈ। ਕੋਕੋ ਲੀ ਨੇ ਅਪਣੀ ਪਹਿਲੀ ਐਲਬਮ 1994 ਵਿਚ 19 ਸਾਲ ਦੀ ਉਮਰ ਵਿਚ ਰਿਲੀਜ਼ ਕੀਤੀ। ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਅਜਿਹੀ ਖ਼ਾਸ ਜਗ੍ਹਾ ਬਣਾਈ ਕਿ ਅੱਜ ਉਨ੍ਹਾਂ ਦੇ ਲਾਈਵ ਸ਼ੋਅ ਕਾਫੀ ਮਸ਼ਹੂਰ ਹੋ ਗਏ। 

ਜੇਕਰ ਨਿਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ 2011 ਵਿਚ, ਕੋਕੋ ਲੀ ਨੇ ਇਕ ਕੈਨੇਡੀਅਨ ਕਾਰੋਬਾਰੀ ਬਰੂਸ ਰੌਕੋਵਿਟਜ਼ ਨਾਲ ਵਿਆਹ ਕੀਤਾ। ਬਰੂਸ ਰੌਕੋਵਿਟਜ਼ ਲੀ ਐਂਡ ਫੰਗ ਕੰਪਨੀ ਦੇ ਸਾਬਕਾ ਸੀ.ਈ.ਓ. ਹਨ।  ਕੋਕੋ ਲੀ ਦੇ ਪ੍ਰਵਾਰ ਵਿਚ ਉਸਦੀਆਂ ਭੈਣਾਂ, ਮਾਂ, ਪਤੀ ਅਤੇ ਦੋ ਧੀਆਂ ਸਨ। 
ਕੋਕੋ ਲੀ ਨੇ ਕਈ ਹਿੱਟ ਗੀਤ ਗਾਏ ਜਿਵੇਂ ਬਿਫੋਰ ਆਈ ਫਾਲ ਇਨ ਲਵ, ਡੂ ਯੂ ਵਾਂਟ ਮਾਈ ਲਵ, ਰਿਫਲੈਕਸ਼ਨ, ਏ ਲਵ ਬਿਫੋਰ ਟਾਈਮ। ਕੋਕੋ ਨੇ ਡਿਜ਼ਨੀ ਦੇ ਮਸ਼ਹੂਰ ਕਿਰਦਾਰ ਮੁਲਾਨ ਲਈ ਵੀ ਆਪਣੀ ਆਵਾਜ਼ ਦਿਤੀ ਹੈ।  ਉਨ੍ਹਾਂ ਦੀ ਮੌਤ ਨਾਲ ਪ੍ਰਵਾਰ ਅਤੇ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਹੈ।

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement