ਮੁੰਬਈ 'ਚ ਭਾਰੀ ਮੀਂਹ, ਅਮਿਤਾਬ ਬੱਚਨ ਦਾ ਘਰ ਵੀ ਹੋਇਆ ਜਲ-ਥਲ, ਵੀਡੀਓ ਵਾਇਰਲ
Published : Sep 6, 2019, 11:02 am IST
Updated : Sep 6, 2019, 11:02 am IST
SHARE ARTICLE
Amitabh Bachchan house flooded in Mumbai rains
Amitabh Bachchan house flooded in Mumbai rains

ਮੁੰਬਈ 'ਚ ਇੱਕ ਵਾਰ ਫਿਰ ਭਾਰੀ ਮੀਂਹ ਦੇ ਚਲਦੇ ਲੋਕਾਂ ਦੀਆਂ ਪਰੇਸ਼ਾਨੀਆਂ ਵੱਧ ਗਈਆਂ ਹਨ। ਕਈ ਹੇਠਲੇ ਇਲਾਕਿਆਂ 'ਚ ਪਾਣੀ ਭਰ ਚੁੱਕਿਆ ਹੈ ਅਤੇ ਜਗ੍ਹਾ-ਜਗ੍ਹਾ ਜਾਮ

ਮੁੰਬਈ : ਮੁੰਬਈ 'ਚ ਇੱਕ ਵਾਰ ਫਿਰ ਭਾਰੀ ਮੀਂਹ ਦੇ ਚਲਦੇ ਲੋਕਾਂ ਦੀਆਂ ਪਰੇਸ਼ਾਨੀਆਂ ਵੱਧ ਗਈਆਂ ਹਨ। ਕਈ ਹੇਠਲੇ ਇਲਾਕਿਆਂ 'ਚ ਪਾਣੀ ਭਰ ਚੁੱਕਿਆ ਹੈ ਅਤੇ ਜਗ੍ਹਾ-ਜਗ੍ਹਾ ਜਾਮ ਦੇ ਹਾਲਾਤ ਬਣੇ ਹੋਏ ਹਨ। ਬਾਲੀਵੁਡ ਅਭਿਨੇਤਾ ਅਮਿਤਾਭ ਬੱਚਨ ਵੀ ਮੁੰਬਈ ਦੀ ਬਾਰਿਸ਼ ਤੋਂ ਬੇਹਾਲ ਹਨ। ਜੁਹੂ 'ਚ ਬਣੇ ਉਨ੍ਹਾਂ ਦੇ ਬੰਗਲੇ 'ਚ ਮੀਂਹ ਦਾ ਪਾਣੀ ਵੜ੍ਹ ਗਿਆ ਹੈ, ਜਿਸ ਸੜਕ ਦੇ ਕਿਨਾਰੇ 'ਤੇ ਬਿੱਗ ਬੀ ਦਾ ਘਰ ਹੈ ਉਹ ਸੜਕ ਜਲ-ਥਲ ਹੋ ਗਈ ਹੈ।

Amitabh Bachchan house flooded in Mumbai rainsAmitabh Bachchan house flooded in Mumbai rains

ਅਮਿਤਾਬ ਬੱਚਨ ਦੇ ਘਰ 'ਚ ਪਾਣੀ ਵੜਣ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ 'ਚ ਘਰ ਦਾ ਗੇਟ ਪਾਣੀ 'ਚ ਡੁੱਬਿਆ ਨਜ਼ਰ ਆ ਰਿਹਾ ਹੈ। ਵੀਡੀਓ 'ਚ ਦ‍ਿਖਾਈ ਦੇ ਰਿਹਾ ਹੈ ਕਿ ਘਰ ਦੇ ਬਾਹਰ ਗੰਦਾ ਪਾਣੀ ਭਰਿਆ ਹੋਇਆ ਹੈ ਜੋ ਕਿ ਘਰ ਦੇ ਅੰਦਰ ਵੀ ਪਹੁੰਚ ਚੁੱਕਿਆ ਹੈ।  ਦੱਸ ਦਈਏ ਕਿ ਅਮਿਤਾਭ ਬੱਚਨ ਦਾ ਬੰਗਲਾ ਜੁਹੂ ਇਲਾਕੇ ਵਿੱਚ ਹੈ।

Amitabh Bachchan house flooded in Mumbai rainsAmitabh Bachchan house flooded in Mumbai rains

ਜਦੋਂ ਸੋਸ਼ਲ ਮੀਡੀਆ 'ਤੇ ਬੰਗਲੇ 'ਚ ਪਾਣੀ ਭਰਨ ਦਾ ਵੀਡੀਓ ਸਾਹਮਣੇ ਆਇਆ ਤਾਂ ਫੈਂਨਜ਼ ਵੀ ਪ੍ਰੇਸ਼ਾਨ ਹੋ ਗਏ। ਅਮਿਤਾਭ ਬੱਚਨ ਦੇ ਫੈਨਜ਼ ਸਵਾਲ ਪੁੱਛ ਰਹੇ ਹਨ ਕਿ ਘਰ 'ਚ ਸਾਰੇ ਠੀਕ ਹਨ ਕਿ ਨਹੀਂ। ਅਮਿਤਾਭ ਇਸ ਦ‍ਿਨੀਂ 'ਕੌਣ ਬਣੇਗਾ ਕਰੋੜਪਤੀ' ਦੇ ਸੀਜ਼ਨ 11 ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਸੀਜ਼ਨ ਦਾ ਤੀਜਾ ਐਪੀਸੋਡ ਚੱਲ ਰਿਹਾ ਹੈ ਅਤੇ ਸ਼ੋਅ ਟੀਆਰਪੀ ਦੀ ਲਿਸ‍ਟ 'ਚ ਸੱਤਵੇਂ ਸਥਾਨ 'ਤੇ ਆ ਗਿਆ ਹੈ। 

ਅਰਜੁਨ ਰਾਮਪਾਲ ਨੇ ਵੀ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਮੁੰਬਈ ਦੀਆਂ ਸੜਕਾਂ 'ਤੇ ਗੱਡੀਆਂ ਪਾਣੀ ਤੋਂ ਗੁਜਰਦੀ ਹੋਈਆਂ ਨਜ਼ਰ ਆ ਰਹੀਆਂ ਹਨ। ਅਰਜੁਨ ਨੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ, ਸਿਰਫ ਭਾਰਤੀ ਕਾਰਸ ਇਸ ਮੌਸਮ 'ਚ ਆਪਣੇ ਆਪ ਨੂੰ ਬਚਾ ਸਕਦੇ ਹਨ। ਸੁਰੱਖਿਅਤ ਰਹੇ ਅਤੇ ਭਾਰਤੀਆਂ ਦੀ ਤਰ੍ਹਾਂ ਡਰਾਈਵ ਕਰੋ। ਦਿੱਗਜ ਦਿੱਗਜ਼ ਅਦਾਕਾਰ ਰੇਣੁਕਾ ਸਹਾਣੇ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਗੋਡਿਆਂ ਤੱਕ ਭਰੇ ਪਾਣੀ ਵਿੱਚ ਚੱਲਦੀ ਨਜ਼ਰ ਆ ਰਹੀ ਹੈ।

Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement