
ਧੰਨਬਾਦ ਦੀਆਂ ਸਾਡੀਆਂ ਇਹ ਭੈਣਾਂ ਇਕ ਹਫਤੇ ਦੇ ਅੰਦਰ ਚੰਗੀ ਨੌਕਰੀ ਕਰ ਰਹੀਆਂ ਹੋਣਗੀਆਂ। ਇਹ ਮੇਰਾ ਵਾਅਦਾ ਹੈ।
ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਦੌਰਾਨ ਗਰੀਬ ਲੋਕਾਂ ਦੀ ਰੋਜ਼ੀ ਰੋਟੀ ਦਾ ਕੋਈ ਸਾਧਨ ਨਹੀਂ ਰਿਹਾ। ਇਸ ਦੌਰਾਨ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਕੋਰੋਨਾ ਕਾਲ ਵਿਚ ਗਰੀਬਾਂ ਅਤੇ ਪ੍ਰਵਾਸੀ ਮਜ਼ਦੂਰਾਂ ਲਈ ਇਕ ਮਸੀਹੇ ਵਜੋਂ ਸਾਹਮਣੇ ਆਏ। ਕਈ ਕਾਮਿਆਂ ਲਈ ਸੋਨੂੰ ਸੂਦ ਵੱਲ਼ੋਂ ਮਦਦ ਸ਼ੁਰੂ ਹੋਈ ਤਾਂ ਸਿਆਸਤ ਵਿੱਚ ਪੈਰ ਰੱਖਣ ਦੀਆਂ ਖ਼ਬਰਾਂ ਨੇ ਜ਼ੋਰ ਫੜ ਲਿਆ।
sonu soodਅਦਾਕਾਰ ਸੋਨੂੰ ਸੂਦ ਲਗਾਤਾਰ ਕਈ ਤਬਕਿਆਂ ਦੀ ਮਦਦ ਕਰਨ ਕਰਕੇ ਸੁਰਖ਼ੀਆਂ ਵਿੱਚ ਹੈ। ਸੋਨੂ ਸਦੂ ਨੇ ਮੁੰਬਈ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਲਈ ਪਹਿਲਾਂ ਬੱਸਾਂ ਤੇ ਰੇਲਗੱਡੀਆਂ ਦਾ ਪ੍ਰਬੰਧ ਤੇ ਫ਼ਿਰ ਹਵਾਈ ਜਹਾਜ਼ ਦੇ ਸਫ਼ਰ ਦਾ ਇੰਤਜ਼ਾਮ ਕੀਤਾ। ਇਸ ਦੌਰਾਨ ਸੋਸ਼ਲ ਮੀਡੀਆ ਉੱਤੇ ਸੋਨੂ ਸੂਦ ਦੀਆਂ ਵੀਡੀਓਜ਼ ਵਾਇਰਲ ਹੋਣ ਲੱਗੀਆਂ। ਲੋਕਾਂ ਨੇ ਟਵੀਟ ਰਾਹੀਂ ਮਦਦ ਦੀ ਗੁਹਾਰ ਲਗਾਈ, ਇੱਕ ਅਜਿਹੀ ਹੀ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਤੇ ਇਹ ਖ਼ਬਰ ਝਾਰਖੰਡ ਦੇ ਇਕ ਪਿੰਡ ਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਪਿੰਡ 'ਚ ਲੌਕਡਾਊਨ ਕਾਰਨ 50 ਕੁੜੀਆਂ ਦੀਆ ਨੌਕਰੀਆਂ ਚਲੀਆਂ ਗਈਆਂ।
sonu soodਜਿਸ ਦੇ ਚਲਦੇ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਸੋਨੂ ਸੂਦ ਨੂੰ ਟਵੀਟ ਕੀਤਾ ਤੇ ਮਦਦ ਲਈ ਆਖਿਆ। ਇਸ ਟਵੀਟ ਚ ਲਿਖਿਆ -"ਅਸੀਂ ਝਾਰਖੰਡ ਦੇ ਧੰਨਬਾਦ ਜ਼ਿਲ੍ਹੇ ਦੇ ਨਿਵਾਸੀ ਹਾਂ ਤੇ ਸਾਡੇ ਪਿੰਡ ਦੀਆਂ 50 ਕੁੜੀਆਂ ਦੀ ਨੌਕਰੀ ਚਲੀ ਗਈ ਤੇ ਸਨੁਸਾਰੀਆਂ ਨੂੰ ਨੌਕਰੀ ਦੀ ਬਹੁਤ ਲੋੜ ਹੈ। ਸਾਡੀ ਮਦਦ ਕਰੋ ਤੁਸੀ ਆਖ਼ਿਰੀ ਹਨ। "
sonu sood tweetਜਵਾਬ ਵਜੋਂ ਸੋਨੂ ਸੂਦ ਨੇ ਲਿਖਿਆ -"ਧੰਨਬਾਦ ਦੀਆਂ ਸਾਡੀਆਂ ਇਹ ਭੈਣਾਂ ਇਕ ਹਫਤੇ ਦੇ ਅੰਦਰ ਚੰਗੀ ਨੌਕਰੀ ਕਰ ਰਹੀਆਂ ਹੋਣਗੀਆਂ। ਇਹ ਮੇਰਾ ਵਾਅਦਾ ਹੈ।"