ਲੋਕ ਕਰ ਰਹੇ ਨੇ ਤਾਰੀਫਾਂ
ਮੁੰਬਈ: ਅਭਿਨੇਤਾ ਸੋਨੂੰ ਸੂਦ ਜਿੰਨੇ ਚੰਗੇ ਅਭਿਨੇਤਾ ਹਨ, ਓਨੇ ਹੀ ਚੰਗੇ ਇਨਸਾਨ ਵੀ ਹਨ। ਜਿਸ ਤਰ੍ਹਾਂ ਉਹਨਾਂ ਨੇ ਕੋਰੋਨਾ ਦੇ ਦੌਰ ਵਿਚ ਲੋਕਾਂ ਦੀ ਨਿਰਸਵਾਰਥ ਮਦਦ ਕੀਤੀ, ਲੋਕਾਂ ਨੇ ਉਹਨਾਂ ਨੂੰ ਮਸੀਹਾ ਦਾ ਦਰਜਾ ਦਿੱਤਾ ਹੈ। ਸੋਨੂੰ ਅਕਸਰ ਲੋਕਾਂ ਦੀ ਮਦਦ ਕਰਦੇ ਨਜ਼ਰ ਆਉਂਦੇ ਹਨ। ਅਦਾਕਾਰ ਦੀ ਜਿੰਨੀ ਤਾਰੀਫ ਕੀਤੀ ਜਾਵੇ ਓਨੀ ਘੱਟ ਹੈ। ਹਾਲ ਹੀ 'ਚ ਸੋਨੂੰ ਸੂਦ ਨੇ ਇਕ ਵਾਰ ਫਿਰ ਆਪਣੀ ਦਰਿਆਦਿਲੀ ਵਿਖਾਈ ਹੈ ਤਾਂ ਆਓ ਜਾਣਦੇ ਹਾਂ ਇਸ ਵਾਰ ਸੋਨੂੰ ਸੂਦ ਨੇ ਕਿਸਦੀ ਮਦਦ ਕੀਤੀ ਹੈ।
ਦੱਸ ਦੇਈਏ ਕਿ ਅਸਾਮ ਦਾ ਰਹਿਣ ਵਾਲਾ ਰਾਜੂ ਅਲੀ ਬਿਨਾਂ ਹੱਥਾਂ ਦੇ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਜਿਸ ਤੋਂ ਬਾਅਦ ਰਾਜੂ ਨੇ ਅਭਿਨੇਤਾ ਸੋਨੂੰ ਸੂਦ ਤੋਂ ਮਦਦ ਲਈ ਬੇਨਤੀ ਕੀਤੀ। ਫਿਰ ਕੀ ਸੀ ਕਿ ਅਦਾਕਾਰ ਨੇ ਬਿਨਾਂ ਦੇਰੀ ਕੀਤੇ ਰਾਜੂ ਅਲੀ ਦੇ ਨਵੇਂ ਹੱਥ ਲਗਵਾ ਦਿੱਤੇ। ਰਾਜੂ ਨੇ ਇਸ ਮਦਦ ਲਈ ਅਦਾਕਾਰ ਦਾ ਧੰਨਵਾਦ ਕੀਤਾ ਹੈ। ਪ੍ਰਸ਼ੰਸਕ ਇਸ ਨੇਕ ਕੰਮ ਲਈ ਅਭਿਨੇਤਾ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।
ਇਸ ਗੱਲ ਨੂੰ ਅਦਾਕਾਰ ਸੋਨੂੰ ਸੂਦ ਨੇ ਵੀ ਆਪਣੇ ਫੇਸਬੁੱਕ ‘ਤੇ ਸ਼ੇਅਰ ਕੀਤਾ ਹੈ। ਪੋਸਟ ਨੂੰ ਸ਼ੇਅਰ ਕਰਦੇ ਹੋਏ ਸੋਨੂੰ ਸੂਦ ਨੇ ਲਿਖਿਆ, ‘ਫਰਜ਼ ਸੀ ਨਿਭਾ ਦਿੱਤਾ।’ ਤੁਹਾਨੂੰ ਦੱਸ ਦੇਈਏ, ਸੋਨੂੰ ਸੂਦ ਆਏ ਦਿਨ ਆਪਣੇ ਚੈਰਿਟੀ ਨੂੰ ਲੈ ਕੇ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਸੋਨੂੰ ਨੇ ਕੋਰੋਨਾ ਮਹਾਮਾਰੀ ਦੌਰਾਨ ਵੀ ਲੋਕਾਂ ਦੀ ਬਹੁਤ ਮਦਦ ਕੀਤੀ ਸੀ। ਇਸ ਤੋਂ ਇਲਾਵਾ ਸੋਨੂੰ ਸੂਦ ਲੋਕਾਂ ਦੀ ਮਦਦ ਲਈ ਸੂਦ ਚੈਰਿਟੀ ਫਾਊਂਡੇਸ਼ਨ ਨਾਂ ਦੀ ਸੰਸਥਾ ਵੀ ਚਲਾਉਂਦੇ ਹਨ।